ਦਾਦੀ ਦਾ ਭੋਗ ਪਾਉਣ ਲਈ ਬਣ ਗਏ ਲੁਟੇਰੇ, ਦਿਨ ਦਿਹਾੜੇ ਕੀਤੀ ਵੱਡੀ ਵਾਰਦਾਤ

Sunday, Mar 12, 2023 - 06:24 PM (IST)

ਦਾਦੀ ਦਾ ਭੋਗ ਪਾਉਣ ਲਈ ਬਣ ਗਏ ਲੁਟੇਰੇ, ਦਿਨ ਦਿਹਾੜੇ ਕੀਤੀ ਵੱਡੀ ਵਾਰਦਾਤ

ਮਾਛੀਵਾੜਾ ਸਾਹਿਬ (ਵਿਪਨ ਬੀਜਾ) : ਮਾਛੀਵਾੜਾ ਸਾਹਿਬ ਵਿਖੇ ਨੌਜਵਾਨਾਂ ਨੇ ਦਾਦੀ ਦਾ ਭੋਗ ਪਾਉਣ ਖਾਤਰ ਲੁੱਟ ਦੀ ਵਾਰਦਾਤ ਨੂੰ ਅੰਜਾਮ ਦੇ ਦਿੱਤਾ। ਉਕਤ ਨੌਜਵਾਨਾਂ ਨੇ ਇਕ ਫਾਇਨਾਂਸ ਕੰਪਨੀ ਦੇ ਕਰਿੰਦੇ ਤੋਂ 50 ਹਜ਼ਾਰ ਰੁਪਏ ਲੁੱਟ ਲਏ। ਇਸ ਵਾਰਦਾਤ ਤੋਂ ਬਾਅਦ ਪੁਲਸ ਨੇ ਦੋਵਾਂ ਨੌਜਵਾਨਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਉਧਰ ਡੀ. ਐੱਸ. ਪੀ. ਵਰਿਆਮ ਸਿੰਘ ਨੇ ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਸੁਲਤਾਨ ਸਿੰਘ ਜੋ ਕਿ ਮਾਛੀਵਾੜਾ ਸਾਹਿਬ ਵਿਖੇ ਇਕ ਫਾਇਨਾਂਸ ਕੰਪਨੀ ’ਚ ਕੰਮ ਕਰਦਾ ਹੈ। ਉਸਦਾ ਦੋਸਤ ਹਰਪਾਲ ਸਿੰਘ ਦੂਸਰੀ ਕੰਪਨੀ ’ਚ ਕੰਮ ਕਰਦਾ ਹੈ। ਦੋਵੇਂ ਇਕ ਦੂਜੇ ਨੂੰ ਜਾਣਦੇ ਸੀ ਅਤੇ ਰਿਕਵਰੀ ਦਾ ਕੰਮ ਕਰਦੇ ਸੀ।

ਇਹ ਵੀ ਪੜ੍ਹੋ : ਕਿਸ਼ਨਗੜ੍ਹ ਦੇ ਹੋਟਲ ’ਚ ਹੋਏ ਕੁੜੀ ਦੇ ਕਤਲ ਮਾਮਲੇ ਵਿਚ ਵੱਡਾ ਖ਼ੁਲਾਸਾ

ਉਨ੍ਹਾਂ ਦੱਸਿਆ ਕ ਹਰਪਾਲ ਸਿੰਘ ਨੇ ਆਪਣੇ ਸਾਥੀ ਗੁਰਪ੍ਰੀਤ ਸਿੰਘ ਨਾਲ ਮਿਲ ਕੇ 9 ਮਾਰਚ ਨੂੰ ਸੁਲਤਾਨ ਸਿੰਘ ਨੂੰ ਰਸਤੇ ’ਚ ਘੇਰ ਕੇ 50 ਹਜ਼ਾਰ ਰੁਪਏ ਲੁੱਟ ਲਏ। ਪੁਲਸ ਨੇ ਤਕਨੀਕੀ ਢੰਗਾਂ ਨਾਲ ਕੇਸ ਨੂੰ ਟ੍ਰੇਸ ਕੀਤਾ। ਡੀ. ਐੱਸ. ਪੀ. ਨੇ ਦੱਸਿਆ ਕਿ ਮੁੱਢੀ ਜਾਂਚ ਦੌਰਾਨ ਮੁਲਜ਼ਮਾਂ ਨੇ ਦੱਸਿਆ ਕਿ ਉਨ੍ਹਾਂ ਨੇ ਇਹ ਲੁੱਟਖੋਹ ਆਪਣੀ ਦਾਦੀ ਦੇ ਭੋਗ ਲਈ ਪੈਸੇ ਇਕੱਠੇ ਕਰਨ ਲਈ ਕੀਤੀ ਹੈ। ਫਿਲਹਾਲ ਪੁਲਸ ਵਲੋਂ ਸਾਰੇ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕੀਤੀ ਜਾ ਰਹੀ ਹੈ। 

ਇਹ ਵੀ ਪੜ੍ਹੋ : ਕੈਨੇਡਾ ਤੋਂ ਪਰਤੇ ਪਰਿਵਾਰ ਨਾਲ ਵਾਪਰੀ ਵੱਡੀ ਅਣਹੋਣੀ, ਪਿੰਡ ਪਹੁੰਚਣ ਤੋਂ ਪਹਿਲਾਂ ਜੋ ਹੋਇਆ ਸੋਚਿਆ ਨਾ ਸੀ

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ।


author

Gurminder Singh

Content Editor

Related News