''ਪੰਜਾਬੀ ਗਾਇਕਾਂ, ਕਿਸਾਨ ਨੇਤਾਵਾਂ, ਨੌਜਵਾਨਾਂ ਤੇ ਔਰਤਾਂ ’ਤੇ ਦਰਜ ਪਰਚੇ ਤੁਰੰਤ ਰੱਦ ਕਰੇ ਸਰਕਾਰ''

Thursday, Jul 01, 2021 - 02:57 AM (IST)

''ਪੰਜਾਬੀ ਗਾਇਕਾਂ, ਕਿਸਾਨ ਨੇਤਾਵਾਂ, ਨੌਜਵਾਨਾਂ ਤੇ ਔਰਤਾਂ ’ਤੇ ਦਰਜ ਪਰਚੇ ਤੁਰੰਤ ਰੱਦ ਕਰੇ ਸਰਕਾਰ''

ਜਲੰਧਰ(ਮ੍ਰਿਦੁਲ)- ਬੀਤੇ ਦਿਨੀਂ ਚੰਡੀਗੜ੍ਹ ਵਿਚ ਸੰਯੁਕਤ ਕਿਸਾਨ ਮੋਰਚਾ ਵੱਲੋਂ ਕਿਸਾਨੀ ਸੰਘਰਸ਼ ਵਿਚ ਸ਼ਾਮਲ ਹੋਣ ਆਏ ਸਾਰੇ ਨਾਮਵਰ ਗਾਇਕ ਜੱਸ ਬਾਜਵਾ, ਸੋਨੀਆ ਮਾਨ ਸਮੇਤ ਨੌਜਵਾਨਾਂ ’ਤੇ ਜੋ ਪਰਚੇ ਦਰਜ ਕੀਤੇ ਗਏ ਸਨ ਉਹ ਕੇਂਦਰ ਸਰਕਾਰ ਅਤੇ ਪੰਜਾਬ ਸਰਕਾਰ ਦੀ ਮਿਲੀਭੁਗਤ ਨੂੰ ਉਜਾਗਰ ਕਰਦੇ ਹਨ। ਇਸ ਸਬੰਧੀ ਦੋਆਬਾ ਕਿਸਾਨ ਯੂਨੀਅਨ ਦੇ ਪ੍ਰਧਾਨ ਮਨਜੀਤ ਸਿੰਘ ਰਾਏ ਨੇ ਅੱਜ ਉਕਤ ਸਾਰੇ ਪਰਚਿਆਂ ਨੂੰ ਗੈਰ-ਸੰਵਿਧਾਨਕ ਦੱਸਿਆ।

ਇਹ ਵੀ ਪੜ੍ਹੋ- ਨਵਜੋਤ ਸਿੰਘ ਸਿੱਧੂ ਨੇ ਕਰੀਬ ਸਵਾ ਘੰਟੇ ਤੱਕ ਕੀਤੀ ਰਾਹੁਲ ਗਾਂਧੀ ਨਾਲ ਮੀਟਿੰਗ
ਉਨ੍ਹਾਂ ਕਿਹਾ ਕਿ ਜਦੋਂ ਵੀ ਸਰਕਾਰ ਗਲਤ ਫ਼ੈਸਲਾ ਲੈਂਦੀ ਹੈ ਉਸ ਦਾ ਦੇਸ਼ ਦੇ ਸੰਵਿਧਾਨ ਮੁਤਾਬਕ ਵਿਰੋਧ ਕਰਨ ਦਾ ਹੱਕ ਹੈ ਪਰ ਹੁਣ ਇਸ ਹੱਕ ਨੂੰ ਵੀ ਦੇਸ਼ ਦੀ ਸਰਕਾਰ ਖੋ ਰਹੀ ਹੈ। ਸਰਕਾਰ ਗਲਤ ਢੰਗ ਨਾਲ ਲੋਕਾਂ ਦੀ ਆਵਾਜ਼ ਨੂੰ ਦਬਾਉਣਾ ਚਾਹੁੰਦੀ ਹੈ। ਪਿਛਲੇ ਇਕ ਸਾਲ ਦੌਰਾਨ ਸਰਕਾਰ ਵੱਲੋਂ ਕਈ ਹੱਥਕੰਡੇ ਅਪਣਾ ਕੇ ਕਿਸਾਨਾਂ ਦੀ ਆਵਾਜ਼ ਨੂੰ ਦਬਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਜਿਸ ਦੀ ਉਦਾਹਰਣ ਚੰਡੀਗੜ੍ਹ ਸਥਿਤ ਸ਼ਾਂਤਮਈ ਢੰਗ ਨਾਲ ਧਰਨੇ ਵਿਚ ਕਿਸਾਨਾਂ ਦੇ ਹੱਕ ਵਿਚ ਪਹੁੰਚੇ ਗਾਇਕਾਂ, ਕਿਸਾਨ ਨੇਤਾਵਾਂ, ਔਰਤਾਂ ਅਤੇ ਨੌਜਵਾਨਾਂ 'ਤੇ ਨਾਜਾਇਜ਼ ਪਰਚੇ ਦਰਜ ਕਰ ਕੇ ਕਿਸਾਨ ਅੰਦੋਲਨ ਨੂੰ ਕਮਜ਼ੋਰ ਕਰਨ ਦੀਆਂ ਕੋਝੀਆਂ ਚਾਲਾਂ ਚੱਲਣਾ ਹੈ।

ਇਹ ਵੀ ਪੜ੍ਹੋ- ਪੰਜਾਬ ਦੇ ਰਿਲਾਇੰਸ ਸਟੋਰ ਮਾਲਕਾਂ ਨੇ ਮੁੱਖ ਮੰਤਰੀ ਨੂੰ ਸਟੋਰ ਖੋਲ੍ਹਣ ’ਚ ਮਦਦ ਲਈ ਭੇਜਿਆ ਮੰਗ ਪੱਤਰ

ਰਾਏ ਨੇ ਸਰਕਾਰ ’ਤੇ ਵਰ੍ਹਦੇ ਹੋਏ ਕਿਹਾ ਕਿ ਧਰਨਾ ਪ੍ਰਦਰਸ਼ਨ ਦੀ ਕਾਲ ਦੇਣ ਵਾਲੇ ਕਿਸਾਨ ਨੇਤਾਵਾਂ ’ਤੇ ਪਰਚੇ ਦਰਜ ਕੀਤੇ ਜਾਣੇ, ਨਾ ਕਿ ਪੰਜਾਬੀ ਗਾਇਕਾਂ ਜਾਂ ਆਮ ਲੋਕਾਂ ਉੱਤੇ। ਉਨ੍ਹਾਂ ਕਿਹਾ ਕਿ ਜੇਕਰ ਆਉਣ ਵਾਲੇ ਦਿਨਾਂ ਵਿਚ ਪ੍ਰਸ਼ਾਸਨ ਇਨ੍ਹਾਂ ਪਰਚਿਆਂ ਨੂੰ ਰੱਦ ਨਹੀਂ ਕਰਦਾ ਤਾਂ ਸੰਯੁਕਤ ਕਿਸਾਨ ਮੋਰਚਾ ਵੱਲੋਂ ਵੱਡੇ ਪੱਧਰ ਉਤੇ ਪ੍ਰਦਰਸ਼ਨ ਕੀਤਾ ਜਾਵੇਗਾ, ਜਿਸਦੀ ਜ਼ਿੰਮੇਵਾਰੀ ਸਰਕਾਰ ਦੀ ਹੋਵੇਗੀ।


author

Bharat Thapa

Content Editor

Related News