ਗੰਨੇ ਦਾ ਰੇਟ 360 ਰੁਪਏ ਪ੍ਰਤੀ ਕੁਇੰਟਲ ਕਰਨ ਦੀ ਬਜਾਏ 380 ਰੁਪਏ ਪ੍ਰਤੀ ਕੁਇੰਟਲ ਕਰੇ ਕੈਪਟਨ ਸਰਕਾਰ : ਬਾਦਲ

Tuesday, Aug 24, 2021 - 10:01 PM (IST)

ਗੰਨੇ ਦਾ ਰੇਟ 360 ਰੁਪਏ ਪ੍ਰਤੀ ਕੁਇੰਟਲ ਕਰਨ ਦੀ ਬਜਾਏ 380 ਰੁਪਏ ਪ੍ਰਤੀ ਕੁਇੰਟਲ ਕਰੇ ਕੈਪਟਨ ਸਰਕਾਰ : ਬਾਦਲ

ਮੁਕਤਸਰ ਸਾਹਿਬ- ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ ਸ਼ੁਰੂ ਕੀਤੀ ਗਈ ‘ਗੱਲ ਪੰਜਾਬ ਦੀ’ ਯਾਤਰਾ ਦੌਰਾਨ ਅੱਜ 5ਵੇਂ ਦਿਨ ਉਹ ਵਰਕਰ ਮੀਟਿੰਗ ਲਈ ਗਿੱਦੜਬਾਹਾ ਪੁੱਜੇ, ਜਿਥੇ ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਪਿਛਲੇ ਸਾਢੇ 4 ਸਾਲਾਂ ਤੋਂ ਸਟੇਟ ਐਡਵਾਈਜ਼ਰੀ ਪ੍ਰਾਈਸ (ਐੱਸ. ਏ. ਪੀ.) ਵਧਾਉਣ ਤੋਂ ਮਨ੍ਹਾ ਕਰ ਰਹੀ ਹੈ, ਜਿਸ ਕਾਰਨ ਪੰਜਾਬ ਦੇ ਗੰਨਾ ਉਤਪਾਦਕਾਂ ਨੂੰ ਕਰੋੜਾਂ ਰੁਪਏ ਦਾ ਨੁਕਸਾਨ ਝੱਲਣਾ ਪਿਆ ਹੈ।

PunjabKesari

ਉਨ੍ਹਾਂ ਕਿਹਾ ਕਿ ਪੰਜਾਬ ਦੀ ਕੈਪਟਨ ਸਰਕਾਰ ਨੂੰ ਕਿਸਾਨਾਂ ਦੇ ਹੋਏ ਨੁਕਸਾਨ ਦੀ ਭਰਪਾਈ ਕਰਨ ਲਈ ਐੱਸ. ਏ. ਪੀ. 360 ਰੁਪਏ ਪ੍ਰਤੀ ਕੁਇੰਟਲ ਦੇਣ ਦੀ ਬਜਾਏ 380 ਰੁਪਏ ਪ੍ਰਤੀ ਕੁਇੰਟਲ ਦੇਣੀ ਚਾਹੀਦੀ ਹੈ।  

ਪੜ੍ਹੋ ਇਹ ਵੀ ਖ਼ਬਰ - 'ਵਾਈ-ਪਲੱਸ' ਸੁਰੱਖਿਆ ਘੇਰੇ 'ਚ ਰਹਿਣਗੇ ਅਕਾਲੀ ਆਗੂ ਰਵੀਕਰਨ ਸਿੰਘ ਕਾਹਲੋਂ
ਉਨ੍ਹਾਂ ਵੱਲੋਂ ਸੋਸ਼ਲ ਮੀਡੀਆ ’ਤੇ ਵੀ ਇਹ ਗੱਲ ਕਹੀ ਗਈ ਹੈ। ਆਪਣੇ ਫੇਸਬੁੱਕ ਪੇਜ ’ਤੇ ਉਨ੍ਹਾਂ ਲਿਖਿਆ ਕਿ ਗੰਨੇ ਦੇ ਐੱਸ. ਏ. ਪੀ. ਨੂੰ ਸਾਢੇ 4 ਸਾਲਾਂ ਤੱਕ ਵਧਾਉਣ ਤੋਂ ਮਨ੍ਹਾ ਕਰਨ ਕਰਕੇ ਪੰਜਾਬ ਦੇ ਗੰਨਾ ਉਤਪਾਦਕਾਂ ਨੂੰ 1000 ਕਰੋੜ ਰੁਪਏ ਦਾ ਨੁਕਸਾਨ ਹੋਇਆ ਹੈ, ਕੀ ਕੈਪਟਨ ਅਮਰਿੰਦਰ ਸਿੰਘ ਹੋਏ ਨੁਕਸਾਨ ਦੀ ਭਰਪਾਈ ਕਰਨ ਲਈ 360 ਰੁਪਏ ਪ੍ਰਤੀ ਕੁਇੰਟਲ ਦੇਣ ਦੀ ਬਜਾਏ ਐੱਸ. ਏ. ਪੀ. ਨੂੰ ਵਧਾ ਕੇ 380 ਰੁਪਏ ਪ੍ਰਤੀ ਕੁਇੰਟਲ ਨਹੀਂ ਦੇ ਸਕਦੇ ?

ਪੜ੍ਹੋ ਇਹ ਵੀ ਖ਼ਬਰ- ਮੁੱਖ ਮੰਤਰੀ ਵੱਲੋਂ ਫਲ-ਸਬਜ਼ੀਆਂ ਤੇ ਰੇਹੜੀ-ਫੜ੍ਹੀ ਵਾਲਿਆਂ ਨੂੰ ਵਰਤੋਂ ਦਰਾਂ 'ਚ ਛੋਟ ਦੇਣ ਦੇ ਹੁਕਮ

ਜੇ ਕੈਪਟਨ ਅਜਿਹਾ ਨਹੀਂ ਕਰਦੇ ਤਾਂ ਸ਼੍ਰੋਮਣੀ ਅਕਾਲੀ ਦਲ-ਬਸਪਾ ਦੀ ਸਰਕਾਰ ਬਣਨ ਤੋਂ ਤੁਰੰਤ ਬਾਅਦ ਅਜਿਹਾ ਕੀਤਾ ਜਾਵੇਗਾ।


author

Bharat Thapa

Content Editor

Related News