ਗੋਵਿੰਦਾ ਦੀ ਪਤਨੀ ਅਤੇ ਬੇਟੀ ਆਪਣੇ ਜਨਮ ਦਿਨ ’ਤੇ ਸ੍ਰੀ ਹਰਿਮੰਦਰ ਸਾਹਿਬ ਹੋਏ ਨਤਮਸਤਕ
Wednesday, Jul 17, 2019 - 08:38 PM (IST)

ਅੰਮ੍ਰਿਤਸਰ, (ਅਨਜਾਣ)-ਬਾਲੀਵੁੱਡ ਅਭਿਨੇਤਾ ਗੋਵਿੰਦਾ ਦੀ ਪਤਨੀ ਸੁਨੀਤਾ ਅਾਹੂਜਾ ਅਤੇ ਬੇਟੀ ਟੀਨਾ ਅਾਹੂਜਾ ਆਪਣੇ ਜਨਮ ਦਿਨ ’ਤੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਨਤਮਸਤਕ ਹੋਣ ਆਈਆਂ। ਉਨ੍ਹਾਂ ਨਾਲ ਸਰਬਜੀਤ ਸਿੰਘ ਆਈਡੀਆ ਵੀ ਸਨ। ਉਨ੍ਹਾਂ ਸ੍ਰੀ ਹਰਿਮੰਦਰ ਸਾਹਿਬ ਮੱਥਾ ਟੇਕਿਆ ਅਤੇ ਇਲਾਹੀ ਬਾਣੀ ਦੇ ਕੀਰਤਨ ਦਾ ਆਨੰਦ ਮਾਣਿਆ। ਕਡ਼ਾਹ-ਪ੍ਰਸ਼ਾਦ ਦੀ ਦੇਗ ਕਰਵਾਉਣ ਉਪਰੰਤ ਪਰਿਕਰਮਾ ਵੀ ਕੀਤੀ। ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਟੀਨਾ ਅਾਹੂਜਾ ਨੇ ਕਿਹਾ ਕਿ ਬਡ਼ੇ ਚਿਰਾਂ ਤੋਂ ਇੱਛਾ ਸੀ ਕਿ ਆਪਣਾ ਜਨਮ ਦਿਨ ਸ੍ਰੀ ਹਰਿਮੰਦਰ ਸਾਹਿਬ ਨਤਮਸਤਕ ਹੋਣ ਉਪਰੰਤ ਮਨਾਵਾਂ, ਜੋ ਅੱਜ ਪੂਰੀ ਹੋ ਗਈ। ਉਨ੍ਹਾਂ ਕਿਹਾ ਕਿ ਇਸ ਮੁਕੱਦਸ ਅਸਥਾਨ ’ਤੇ ਆ ਕੇ ਜ਼ਿੰਦਗੀ ਦੀਆਂ ਸਭ ਮਨੋਕਾਮਨਾਵਾਂ ਪੂਰੀਆਂ ਜੋ ਜਾਂਦੀਆਂ ਹਨ ਅਤੇ ਖੁਸ਼ੀਆਂ ਵੀ ਮਿਲਦੀਆਂ ਹਨ। ਇਸ ਉਪਰੰਤ ਉਨ੍ਹਾਂ ਹਯਾਤ ਹੋਟਲ ਵਿਖੇ ਆਪਣਾ ਜਨਮ ਦਿਨ ਮਨਾਉਂਦਿਆਂ ਕੇਕ ਵੀ ਕੱਟਿਆ।