ਸਰਕਾਰੀ ਸਕੂਲਾਂ ’ਚ ਚੱਲੇਗੀ ਪੌਦੇ ਲਗਾਉਣ ਦੀ ਮੁਹਿੰਮ, ਹਰੇਕ ਸਕੂਲ ਨੂੰ 11 ਪੌਦੇ ਲਗਾਉਣ ਦੇ ਹੁਕਮ

Saturday, Jun 15, 2024 - 03:53 AM (IST)

ਸਰਕਾਰੀ ਸਕੂਲਾਂ ’ਚ ਚੱਲੇਗੀ ਪੌਦੇ ਲਗਾਉਣ ਦੀ ਮੁਹਿੰਮ, ਹਰੇਕ ਸਕੂਲ ਨੂੰ 11 ਪੌਦੇ ਲਗਾਉਣ ਦੇ ਹੁਕਮ

ਲੁਧਿਆਣਾ (ਵਿੱਕੀ)- ਜ਼ਿਲ੍ਹਾ ਸਿੱਖਿਆ ਅਧਿਕਾਰੀ (ਸ) ਨੇ ਸਾਰੇ ਸਰਕਾਰੀ ਸੀਨੀ. ਸੈਕੰ. ਸਕੂਲਾਂ ਦੇ ਪ੍ਰਿੰਸੀਪਲਾਂ ਨੂੰ ਪੱਤਰ ਜਾਰੀ ਕਰ ਕੇ ਨਿਰਦੇਸ਼ ਦਿੱਤਾ ਹੈ ਕਿ ਉਹ ਪੰਜਾਬ ਸਰਕਾਰ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਆਪਣੇ-ਆਪਣੇ ਸਕੂਲਾਂ ’ਚ ਪੌਦੇ ਲਗਾਉਣ ਦੀ ਮੁਹਿੰਮ ਚਲਾਉਣ। ਇਹ ਪੌਦੇ ਲਗਾਉਣ ਦਾ ਅਭਿਆਨ ਵਾਤਾਵਰਣ ਨੂੰ ਸਵੱਛ ਅਤੇ ਹਰਿਆ-ਭਰਿਆ ਬਣਾਉਣ ’ਚ ਮਹੱਤਵਪੂਰਨ ਯੋਗਦਾਨ ਦੇਵੇਗਾ।

ਮੁਹਿੰਮ ਦੇ ਸਫਲ ਆਯੋਜਨ ਲਈ ਜ਼ਿਲ੍ਹਾ ਸਿੱਖਿਆ ਅਧਿਕਾਰੀ ਨੇ ਸਾਰੇ ਸਕੂਲ ਪ੍ਰਿੰਸੀਪਲਾਂ ਨੂੰ ਪੂਰਾ ਸਹਿਯੋਗ ਕਰਨ ਦਾ ਨਿਰਦੇਸ਼ ਦਿੱਤਾ ਹੈ। ਇਸ ਮੁਹਿੰਮ ਤਹਿਤ ਹਰ ਸਕੂਲ ਨੂੰ ਆਪਣੇ ਨੇੜੇ ਦੇ ਖੇਤਰ ’ਚ ਸਥਿਤ ਕਿਸੇ ਵੀ ਨਰਸਰੀ ਤੋਂ 11 ਪੌਦੇ ਪ੍ਰਾਪਤ ਕਰਨੇ ਹੋਣਗੇ। ਵਿਭਾਗ ਦੇ ਨਿਰਦੇਸ਼ਾਂ ਮੁਤਾਬਕ ਪੌਦੇ ਲਗਾਉਣ ਲਈ ਸਕੂਲ ਕੰਪਲੈਕਸ ਜਾਂ ਉਸ ਦੇ ਨੇੜੇ ਯੋਗ ਸਥਾਨਾਂ ਦੀ ਚੋਣ ਕੀਤੀ ਜਾਵੇ।

ਇਹ ਵੀ ਪੜ੍ਹੋ- ਸਕੂਲਾਂ ’ਚ ਅਧਿਆਪਕਾਂ ਖਾਲੀ ਆਹੁਦਿਆਂ ਅਤੇ ਪ੍ਰਮੋਸ਼ਨਾਂ ਦੀ ਸਮੀਖਿਆ ਕਰਨਗੇ ਸਿੱਖਿਆ ਮੰਤਰੀ ਹਰਜੋਤ ਬੈਂਸ

ਪੌਦੇ ਲਗਾਉਣ ਤੋਂ ਬਾਅਦ ਉਨ੍ਹਾਂ ਦੀ ਨਿਯਮਤ ਰੂਪ ’ਚ ਦੇਖ-ਭਾਲ ਅਤੇ ਸਿੰਚਾਈ ਕੀਤੀ ਜਾਵੇਗੀ। ਪੌਦੇ ਲਗਾਉਣ ਦੇ ਸਬੰਧ ’ਚ ਰਿਪੋਰਟ ਲਿਖਤੀ ਰੂਪ ’ਚ ਸਬੰਧਤ ਬਲਾਕ ਨੋਡਲ ਅਧਿਕਾਰੀ ਨੂੰ ਭੇਜੀ ਜਾਵੇਗੀ। ਸਬੰਧਤ ਬਲਾਕ ਨੋਡਲ ਅਧਿਕਾਰੀ ਆਪਣੇ ਬਲਾਕ ਦੇ ਅਧੀਨ ਆਉਣ ਵਾਲੇ ਸਕੂਲਾਂ ਤੋਂ ਪੌਦੇ ਲਗਾਉਣ ਦੇ ਸਬੰਧ ’ਚ ਰਿਪੋਰਟ ਨੂੰ ਇਕੱਠੀ ਕਰਦੇ ਹੋਏ ਜ਼ਿਲ੍ਹਾ ਸਿੱਖਿਆ ਅਧਿਕਾਰੀ ਨੂੰ ਭੇਜਣਗੇ।

ਇਹ ਵੀ ਪੜ੍ਹੋ- ਬਾਜਵਾ ਤੋਂ ਬਾਅਦ ਹੁਣ ਚਰਨਜੀਤ ਚੰਨੀ ਪਹੁੰਚੇ ਸੁੰਦਰ ਸ਼ਾਮ ਅਰੋੜਾ ਦੇ ਘਰ, ਕੀ ਜਲਦੀ ਫੜਨਗੇ ਕਾਂਗਰਸ ਦਾ 'ਹੱਥ' ?

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇

https://whatsapp.com/channel/0029Va94hsaHAdNVur4L170e


author

Harpreet SIngh

Content Editor

Related News