ਲੁਧਿਆਣਾ ਦੇ ਸਰਕਾਰੀ ਸਕੂਲ ''ਚ ਹੰਗਾਮਾ, ਬੱਚਿਆਂ ਦਾ ਦੋਸ਼ ''ਅਧਿਆਪਕ ''ਤੇ ਭੂਤ ਦਾ ਸਾਇਆ''
Friday, Aug 09, 2024 - 06:20 PM (IST)

ਲੁਧਿਆਣਾ (ਨਰਿੰਦਰ) : ਲੁਧਿਆਣਾ ਦੇ ਜਮਾਲਪੁਰ ਇਲਾਕੇ ਦੇ ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਵਿਚ ਹੰਗਾਮਾ ਹੋ ਗਿਆ। ਜਿੱਥੇ ਵਿਦਿਆਰਥੀਆਂ ਦੇ ਮਾਪਿਆਂ ਨੇ ਸਕੂਲ ਅਧਿਆਪਕਾ 'ਤੇ ਬੱਚਿਆਂ ਦੀ ਕੁੱਟਮਾਰ ਕਰਨ ਦਾ ਦੋਸ਼ ਲਗਾਇਆ ਹੈ। ਗੁੱਸੇ ਵਿਚ ਆਏ ਪਰਿਵਾਰਕ ਮੈਂਬਰਾਂ ਅਤੇ ਬੱਚਿਆਂ ਨੇ ਪੁਲਸ ਕਾਲੋਨੀ ਦੇ ਨੇੜੇ ਚੰਡੀਗੜ੍ਹ ਰੋਡ 'ਤੇ ਜਾਮ ਲਗਾ ਦਿੱਤਾ। ਮੌਕੇ 'ਤੇ ਪੁੱਜੀ ਜਮਾਲਪੁਰ ਥਾਣੇ ਦੀ ਪੁਲਸ ਨੇ ਪ੍ਰਦਰਸ਼ਨ ਕਰ ਰਹੇ ਮਾਪਿਆਂ ਅਤੇ ਬੱਚਿਆਂ ਸਮਜਾ ਕੇ ਸੜਕ ਤੋਂ ਹਟਾਇਆ।
ਇਹ ਵੀ ਪੜ੍ਹੋ : ਪਿਉ ਨੇ ਪਹਿਲਾਂ ਪੁੱਤ ਨੂੰ ਗਲਾਸ ’ਚ ਪਿਆਇਆ ਜ਼ਹਿਰ, ਫਿਰ ਖ਼ੁਦ ਪੀ ਲਿਆ, ਤੜਫ਼-ਤੜਫ਼ ਦੋਵਾਂ ਦੀ ਮੌਤ
ਬੱਚਿਆਂ ਨੇ ਦੱਸਿਆ ਕਿ ਮੈਡਮ 'ਤੇ ਦੁਪਹਿਰ ਸਮੇਂ ਕਿਸੇ ਬੁਰੀ ਆਤਮਾ (ਭੂਤ) ਦਾ ਸਾਇਆ ਆ ਜਾਂਦਾ ਹੈ। ਇਸ ਕਰਕੇ ਉਹ ਬਿਨਾਂ ਸੋਚੇ-ਸਮਝੇ ਉਨ੍ਹਾਂ ਦੀ ਕੁੱਟਮਾਰ ਕਰਨੀ ਸ਼ੁਰੂ ਕਰ ਦਿੰਦੀ ਹੈ। ਜਾਣਕਾਰੀ ਦਿੰਦਿਆਂ ਵਿਦਿਆਰਥੀ ਆਯੂਸ਼ ਨੇ ਦੱਸਿਆ ਕਿ ਅਸੀਂ ਕਿਤਾਬਾਂ ਲੈ ਕੇ ਪੜ੍ਹ ਰਹੇ ਸਾਂ। ਅਚਾਨਕ ਮੈਡਮ ਨੇ ਸਾਨੂੰ ਡੰਡਿਆਂ ਨਾਲ ਕੁੱਟਣਾ ਸ਼ੁਰੂ ਕਰ ਦਿੱਤਾ। ਵਿਦਿਆਰਥੀਆਂ ਨੇ ਦੱਸਿਆ ਕਿ ਵੀਰਵਾਰ ਨੂੰ ਮੈਡਮ 'ਤੇ ਕਿਸੇ ਬੁਰੀ ਆਤਮਾ ਦਾ ਸਾਇਆ ਆ ਜਾਂਦਾ ਹੈ। ਇਸ ਕਰਕੇ ਉਹ ਕੁੱਟਮਾਰ ਕਰਨੀ ਸ਼ੁਰੂ ਦਿੰਦੇ ਹਨ। ਆਯੂਸ਼ ਨੇ ਦੱਸਿਆ ਕਿ ਅਧਿਆਪਕ ਨੇ ਸਾਰੀ ਕਲਾਸ ਦੇ ਬੱਚਿਆਂ ਦੀ ਕੁੱਟਮਾਰ ਕੀਤੀ। ਵਿਦਿਆਰਥੀ ਅਨਮੋਲਪ੍ਰੀਤ ਨੇ ਦੱਸਿਆ ਕਿ ਮੈਡਮ ਕਮਲਜੀਤ ਨੇ ਆਯੂਸ਼ ਅਤੇ ਮੈਨੂੰ ਡੰਡਿਆਂ ਨਾਲ ਕੁੱਟਣਾ ਸ਼ੁਰੂ ਕਰ ਦਿੱਤਾ। ਮੈਡਮ ਨੇ ਬਿਨਾਂ ਕਾਰਣ ਸਾਨੂੰ ਗਾਲ੍ਹਾਂ ਕੱਢਣੀਆਂ ਸ਼ੁਰੂ ਕਰ ਦਿੱਤੀਆਂ। ਸਕੂਲ ਦੀ ਹੈੱਡ ਮੈਡਮ ਨੇ ਆ ਕੇ ਉਨ੍ਹਾਂ ਨੂੰ ਬਚਾਇਆ।
ਇਹ ਵੀ ਪੜ੍ਹੋ : ਪਤੀ ਅਮਰੀਕਾ, ਨਨਾਣ ਪੋਲੈਂਡ, ਦਿਓਰ ਤੇ ਸੱਸ ਆਸਟ੍ਰੇਲੀਆ ’ਚ, FIR ਖਰੜ ’ਚ ਦਰਜ, ਹੈਰਾਨ ਕਰਨ ਵਾਲਾ ਹੈ ਮਾਮਲਾ
ਕੀ ਕਹਿਣਾ ਹੈ ਅਧਿਆਪਕ ਕਮਲਜੀਤ ਕੌਰ ਦਾ
ਦੂਜੇ ਪਾਸੇ ਅਧਿਆਪਕ ਕਮਲਜੀਤ ਕੌਰ ਨੇ ਕਿਹਾ ਕਿ ਉਹ ਕਲਾਸ ਵਿਚ ਵਾਤਾਵਰਣ ਵਿਸ਼ੇ 'ਤੇ ਪੜ੍ਹਾਈ ਕਰਵਾ ਰਹੀ ਸੀ। ਇਕ ਸ਼ਬਦ ਸੀ ਜਿਸ ਨੂੰ ਬੱਚੇ ਗਾਲ੍ਹ ਦੇ ਤੌਰ 'ਤੇ ਇਸਤੇਮਾਲ ਕਰ ਰਹੇ ਸਨ। ਇਸੇ ਦੇ ਚੱਲਦੇ ਉਨ੍ਹਾਂ ਨੂੰ ਕੁੱਟਿਆ ਗਿਆ ਸੀ। ਕਮਲਜੀਤ ਨੇ ਕਿਹਾ ਕਿ ਮੇਰੇ 'ਤੇ ਕਿਸੇ ਤਰ੍ਹਾਂ ਦੀ ਓਪਰੀ ਹਵਾ ਨਹੀਂ ਹੈ। ਬੱਚੇ ਝੂਠ ਬੋਲ ਰਹੇ ਹਨ।
ਇਹ ਵੀ ਪੜ੍ਹੋ : ਪੰਜਾਬ ਦੇ ਇਸ ਇਲਾਕੇ ਵਿਚ ਹੜ੍ਹ ਦਾ ਖ਼ਤਰਾ, ਠਾਠਾਂ ਮਾਰਦੇ ਪਾਣੀ ਨੇ ਵਧਾਈ ਚਿੰਤਾ
ਕੀ ਕਹਿਣਾ ਸਿੱਖਿਆ ਵਿਭਾਗ ਦੇ ਅਧਿਕਾਰੀਆਂ ਦਾ
ਉਧਰ ਸਿੱਖਿਆ ਵਿਭਾਗ ਦੇ ਅਧਿਕਾਰੀਆਂ ਨੇ ਕਿਹਾ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਜਾਂਚ ਤੋਂ ਬਾਅਦ ਜੋ ਵੀ ਤੱਥ ਸਾਹਮਣੇ ਆਉਣਗੇ ਉਸ ਦੇ ਆਧਾਰ 'ਤੇ ਅਗਲੀ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਬੱਚਿਆਂ ਨੂੰ ਕੁੱਟਣਾ ਗ਼ਲਤ ਹੈ ਪਰ ਅੱਜ ਕੱਲ੍ਹ ਦੇ ਦੌਰ ਵਿੱਚ ਭੂਤ ਪ੍ਰੇਤਾਂ ਦੀ ਗੱਲ ਕਰਨਾ ਵੀ ਬੇਬੁਨਿਆਦ ਹੈ। ਬਾਕੀ ਅਧਿਆਪਕਾ ਦੀ ਮੈਡੀਕਲ ਜਾਂਚ ਕਰਵਾਈ ਜਾ ਸਕਦੀ ਹੈ।
ਇਹ ਵੀ ਪੜ੍ਹੋ : ਪੰਜਾਬ ਵਿਚ ਜ਼ਮੀਨਾਂ ਦੇ ਕੁਲੈਕਟਰ ਰੇਟਾਂ 'ਚ ਵਾਧੇ ਨੂੰ ਹਰੀ ਝੰਡੀ
ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8