ਪੰਜਾਬ ਦੇ ਸਰਕਾਰੀ ਸਕੂਲਾਂ ਦੀ ਬਦਲੇਗੀ ਨੁਹਾਰ, ਮਿਲਣਗੇ ਹਾਈਟੈੱਕ ਸਮਾਰਟ ਕਲਾਸਰੂਮ

Thursday, Feb 08, 2024 - 09:46 AM (IST)

ਚੰਡੀਗੜ੍ਹ (ਅਰਚਨਾ ਸੇਠੀ) - ਪੰਜਾਬ ਦੇ ਸਰਕਾਰੀ ਸਕੂਲਾਂ ਵਿਚ ਵਿੱਦਿਅਕ ਕ੍ਰਾਂਤੀ ਦਾ ਨਵਾਂ ਅਧਿਆਏ ਸ਼ੁਰੂ ਹੋਣ ਵਾਲਾ ਹੈ। ਸੂਬੇ ਦੇ ਸਰਕਾਰੀ ਸਕੂਲਾਂ ਨੂੰ ਹਾਈਟੈੱਕ ਸਮਾਰਟ ਕਲਾਸਰੂਮ ਮਿਲਣਗੇ। ਸਿੱਖਿਆ ਨੂੰ ਡਿਜੀਟਲ ਕਰਨ ਦੇ ਮਕਸਦ ਨਾਲ ਸੂਬੇ ਦੇ ਸਰਕਾਰੀ ਹਾਈ ਸਕੂਲਾਂ ਅਤੇ ਸੀਨੀਅਰ ਸੈਕੰਡਰੀ ਸਕੂਲਾਂ ਵਿੱਚ ਸਮਾਰਟ ਕਲਾਸਰੂਮ ਬਣਾਏ ਜਾਣਗੇ। ਪੰਜਾਬ ਸਕੂਲ ਸਿੱਖਿਆ ਬੋਰਡ ਨੇ ਸੂਬੇ ਦੇ 3,821 ਸਕੂਲਾਂ ਦੇ 7,642 ਕਮਰਿਆਂ ਨੂੰ ਸਮਾਰਟ ਬਣਾਉਣ ਲਈ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਹਨ।

ਇਹ ਵੀ ਪੜ੍ਹੋ :    ਸਚਿਨ ਤੇਂਦੁਲਕਰ, ਜੈਕੀ ਸ਼ਰਾਫ ਅਤੇ ਨੀਰਵ ਮੋਦੀ ਸਮੇਤ 380 ਭਾਰਤੀਆਂ ’ਤੇ ਵਿੱਤੀ ਬੇਨਿਯਮੀਆਂ ਦਾ ਸ਼ੱਕ

ਕਲਾਸਰੂਮਾਂ ਵਿੱਚ ਫਲੈਟ ਪੈਨਲ ਟਚ ਐੱਲ. ਈ. ਡੀ. ਸਕ੍ਰੀਨਾਂ ਅਤੇ ਪ੍ਰੋਜੈਕਟਰ ਲਗਾਏ ਜਾਣਗੇ। ਮੌਜੂਦਾ ਸਮੇਂ ਵਿੱਚ 3,821 ਸਕੂਲਾਂ ਵਿੱਚ ਸਮਾਰਟ ਕਲਾਸਰੂਮਾਂ ਦੀ ਸਹੂਲਤ ਮੁਹੱਈਆ ਕਰਵਾਈ ਜਾਵੇਗੀ, ਜਦਕਿ ਆਉਣ ਵਾਲੇ ਸਮੇਂ ਵਿੱਚ ਸੂਬੇ ਦੇ ਸਾਰੇ ਜ਼ਿਲਿਆਂ ਦੇ ਸਾਰੇ ਸਰਕਾਰੀ ਸਕੂਲਾਂ ਵਿੱਚ ਹਾਈਟੈੱਕ ਸਮਾਰਟ ਕਲਾਸਰੂਮ ਬਣਾਏ ਜਾਣਗੇ। ਪੰਜਾਬ ਵਿੱਚ ਸਾਲ 2018 ਤੋਂ ਸਰਕਾਰੀ ਸਕੂਲਾਂ ਵਿੱਚ ਡਿਜੀਟਲ ਸਿੱਖਿਆ ਸ਼ੁਰੂ ਕਰਨ ਦਾ ਕੰਮ ਸ਼ੁਰੂ ਕੀਤਾ ਗਿਆ ਸੀ।

ਪਾਇਲਟ ਪ੍ਰੋਜੈਕਟ ਵਜੋਂ ਸ਼ੁਰੂ ਵਿੱਚ 30 ਸਕੂਲਾਂ ਨੂੰ ਸਮਾਰਟ ਕਲਾਸਰੂਮ ਦਿੱਤੇ ਗਏ ਸਨ। ਬੱਚਿਆਂ ਨੂੰ ਐਨੀਮੇਟਿਡ ਪਾਠਕ੍ਰਮ ਰਾਹੀਂ ਪੜ੍ਹਾਈ ਕਰਵਾਈ ਗਈ ਅਤੇ ਇਹ ਪਾਇਆ ਗਿਆ ਕਿ ਉਹ ਪ੍ਰੋਜੈਕਟਰ ਅਤੇ ਸਕ੍ਰੀਨ ਦੀ ਮਦਦ ਨਾਲ ਜੋ ਵੀ ਪੜ੍ਹਦੇ ਹਨ, ਉਸ ਦਾ ਉਨਾਂ ਦੇ ਮਨ ’ਤੇ ਜ਼ਿਆਦਾ ਪ੍ਰਭਾਵ ਪੈਂਦਾ ਹੈ।

ਇਹ ਵੀ ਪੜ੍ਹੋ :     ਵੱਡੀ ਖ਼ਬਰ : H-1B ਵੀਜ਼ਾ ਹੋਲਡਰਾਂ ਦੇ ਇਨ੍ਹਾਂ ਪਰਿਵਾਰਕ ਮੈਂਬਰਾਂ ਨੂੰ ਮਿਲੇਗੀ ਅਮਰੀਕਾ ’ਚ ਕੰਮ ਕਰਨ ਦੀ ਇਜਾਜ਼ਤ

ਇਸ ਤੋਂ ਬਾਅਦ ਸੂਬੇ ਦੇ 19,120 ਪ੍ਰਾਇਮਰੀ ਅਤੇ ਮਿਡਲ ਸਕੂਲਾਂ ਵਿੱਚ ਹਰੇਕ ਕਲਾਸ ਰੂਮ ਵਿੱਚ 1-1 ਐੱਲ. ਈ. ਡੀ. ਸਕ੍ਰੀਨ ਅਤੇ ਪ੍ਰੋਜੈਕਟਰ, ਹਾਈ ਸਕੂਲ ਵਿੱਚ 3 ਕਮਰਿਆਂ ਵਿੱਚ ਅਤੇ ਸੀਨੀਅਰ ਸੈਕੰਡਰੀ ਸਕੂਲ ਵਿੱਚ 5 ਕਮਰਿਆਂ ਵਿੱਚ ਵ੍ਹਾਈਟ ਬੋਰਡ ਸਕ੍ਰੀਨ ਪ੍ਰੋਜੈਕਟਰ ਲਗਾਏ ਗਏ। ਪੁਰਾਣੇ ਪ੍ਰੋਜੈਕਟਰ ਨਾਲ ਜੁੜੀ ਵ੍ਹਾਈਟ ਬੋਰਡ ਸਕ੍ਰੀਨ ਛੂਹਣ ਨਾਲ ਨਹੀਂ ਹਿੱਲਦੀ ਸੀ ਪਰ ਹਾਈਟੈੱਕ ਟਚ ਸਕ੍ਰੀਨ ਛੂਹਣ ’ਤੇ ਮੋਬਾਈਲ ਸਕ੍ਰੀਨ ਦੀ ਤਰ੍ਹਾਂ ਕੰਮ ਕਰੇਗੀ।

ਸਮਾਰਟ ਕਲਾਸਰੂਮਜ਼ ਵਿੱਚ ਟਚ ਸਕ੍ਰੀਨ ਵ੍ਹਾਈਟ ਬੋਰਡ ’ਤੇ ਰਿਕਾਰਡ ਕੀਤੇ ਲੈਕਚਰ ਵੀ ਚਲਾਏ ਜਾ ਸਕਦੇ ਹਨ ਅਤੇ ਸਕ੍ਰੀਨ ’ਤੇ ਟੀ. ਵੀ. ਵਾਂਗ ਯੂ-ਟਿਊਬ ’ਤੇ ਉਪਲਬਧ ਐੱਨ. ਸੀ. ਈ. ਆਰ. ਟੀ. ਦੀ ਪੜ੍ਹਨਯੋਗ ਸਮੱਗਰੀ ਵੀ ਦਿਖਾਈ ਜਾ ਸਕਦੀ ਹੈ। ਮੋਬਾਈਲ ’ਚ ਮੌਜੂਦ ਡਾਟਾ ਨੂੰ ਇੰਟਰਨੈੱਟ ਦੀ ਮਦਦ ਨਾਲ ਸਕ੍ਰੀਨ ’ਤੇ ਵੀ ਦਿਖਾਇਆ ਜਾ ਸਕਦਾ ਹੈ। ਸਕੂਲਾਂ ਵਿੱਚ ਸਮਾਰਟ ਕਲਾਸਰੂਮ ਸ਼ੁਰੂ ਕਰਨ ਤੋਂ ਪਹਿਲਾਂ ਉਨ੍ਹਾਂ ਵਿੱਚ ਵਾਈ-ਫਾਈ ਦੀ ਸਹੂਲਤ ਵੀ ਸ਼ੁਰੂ ਕੀਤੀ ਜਾਵੇਗੀ, ਤਾਂ ਜੋ ਸਮਾਰਟ ਕਲਾਸਰੂਮ ਬੱਚਿਆਂ ਨੂੰ ਅਸਲ ’ਚ ਸਿੱਖਿਆ ਪ੍ਰਦਾਨ ਕਰ ਸਕਣ।

ਇਹ ਵੀ ਪੜ੍ਹੋ :    Vistara ਵਲੋਂ ਅੰਤਰਰਾਸ਼ਟਰੀ ਉਡਾਣ ਦੇ ਯਾਤਰੀਆਂ ਦੀ ਇਮੀਗ੍ਰੇਸ਼ਨ ਪ੍ਰਕਿਰਿਆ ਨੂੰ ਲੈ ਕੇ ਹੋਈ ਵੱਡੀ ਚੂਕ
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 
For Android:-  https://play.google.com/store/apps/details?id=com.jagbani&hl=en 
For IOS:-  https://itunes.apple.com/in/app/id538323711?mt=8

 

 

 

 


Harinder Kaur

Content Editor

Related News