ਸਰਕਾਰੀ ਸਕੂਲਾਂ ਨੂੰ ਲੈ ਕੇ ਸਿੱਖਿਆ ਵਿਭਾਗ ਦਾ ਵੱਡਾ ਫ਼ੈਸਲਾ, ਜਾਰੀ ਕੀਤੇ ਇਹ ਹੁਕਮ

Wednesday, Jul 05, 2023 - 06:31 PM (IST)

ਲੁਧਿਆਣਾ (ਵਿੱਕੀ) : ਸਰਕਾਰੀ ਸਕੂਲਾਂ ’ਚ ਜਲਦ ਹੀ ਮਿਡ-ਡੇ-ਮੀਲ ਖਾਣੇ ਦੀ ਵਿਵਸਥਾ ਵਿਚ ਸੁਧਾਰ ਆਉਣ ਵਾਲਾ ਹੈ। ਹੁਣ ਇੱਥੇ ਬੱਚੇ ਖੁੱਲ੍ਹੇ ਆਸਮਾਨ ਹੇਠ ਜ਼ਮੀਨ ’ਤੇ ਬੈਠਣ ਦੀ ਬਜਾਏ ਡਾਈਨਿੰਗ ਸ਼ੈੱਡ ਦੇ ਥੱਲੇ ਬੈਠ ਕੇ ਖਾਣਾ ਖਾਂਦੇ ਦਿਖਾਈ ਦੇਣਗੇ। ਸਿੱਖਿਆ ਵਿਭਾਗ ਨੇ ਹਾਲ ਹੀ ’ਚ ਕਿਚਨ ਸ਼ੈੱਡ ਦੀ ਮੁਰੰਮਤ ਨਾਲ ਡਾਈਨਿੰਗ ਸ਼ੈੱਡ ਲਈ ਉਨ੍ਹਾਂ ਸਰਕਾਰੀ ਸਕੂਲਾਂ ਤੋਂ ਸੂਚਨਾ ਮਿੰਗੀ ਹੈ, ਜਿੱਥੇ ਦੀ ਲੋੜ ਹੈ। ਵਿਭਾਗ ਵਲੋਂ ਜਾਰੀ ਇਕ ਪੱਤਰ ਮੁਤਾਬਕ ਇਹ ਕੰਮ ਮਹਾਤਮਾ ਗਾਂਧੀ ਰਾਸ਼ਟਰੀ ਗ੍ਰਾਮੀਣ ਰੁਜ਼ਗਾਰ ਗਾਰੰਟੀ ਐਕਟ (ਮਨਰੇਗਾ) ਯੋਜਨਾ ਤਹਿਤ ਕਰਵਾਇਆ ਜਾਵੇਗਾ।

ਇਹ ਵੀ ਪੜ੍ਹੋ : ਪੰਜਾਬ ਦੇ ਪਿੰਡਾਂ ’ਚ ਰਹਿਣ ਵਾਲੇ ਲੋਕਾਂ ਲਈ ਖ਼ੁਸ਼ਖ਼ਬਰੀ, ਪੰਜਾਬ ਸਰਕਾਰ ਨੇ ਲਿਆ ਵੱਡਾ ਫ਼ੈਸਲਾ

ਦੱਸ ਦੇਈਏ ਕਿ ਲੁਧਿਆਣਾ ਦੇ ਸਰਕਾਰੀ ਪ੍ਰਾਇਮਰੀ ਸਕੂਲ ਹੈਬੋਵਾਲ ਕਲਾਂ ’ਚ ਇੰਚਾਰਜ ਸ਼ਿਵਾਨੀ ਸੂਦ ਦੇ ਯਤਨਾਂ ਨਾਲ ਬੱਚਿਆਂ ਨੂੰ ਮਿਡ-ਡੇ ਮੀਲ ਖੁਆਉਣ ਲਈ ਡਾਈਨਿੰਗ ਸ਼ੈੱਡ ਦੀ ਵਿਵਸਥਾ ਕਰੀਬ 3 ਸਾਲ ਪਹਿਲਾਂ ਹੋ ਗਈ ਸੀ। ਵਿਭਾਗ ਨੇ ਸਾਰੇ ਜ਼ਿਲ੍ਹਾ ਸਿੱਖਿਆ ਅਧਿਕਾਰੀਆਂ (ਪ੍ਰਾਇਮਰੀ /ਸੈਕੰਡਰੀ ਸਿੱਖਿਆ) ਨੂੰ ਨਿਰਦੇਸ਼ ਜਾਰੀ ਕੀਤਾ ਹੈ। ਉਕਤ ਸਬੰਧੀ ਜਾਰੀ ਪੱਤਰ ’ਚ ਖਾਸ ਤੌਰ ’ਤੇ ਪੇਂਡੂ ਸਕੂਲਾਂ ਦੇ ਨਾਲ ਹੋਰਨਾਂ ਸਕੂਲਾਂ ’ਚ ਜੇਕਰ ਡਾਈਨਿੰਗ ਸ਼ੈੱਡ ਦੀ ਮੰਗ ਹੈ ਤਾਂ ਵਿਭਾਗ ਨੇ ਇਕ ਪ੍ਰੋਫਾਰਮਾ ਦੀ ਵਰਤੋਂ ਕਰ ਕੇ ਸਕੂਲਾਂ ਤੋਂ ਤਤਕਾਲ ਜਾਣਕਾਰੀ ਇਕੱਠੀ ਕਰਨ ਲਈ ਕਿਹਾ ਹੈ। ਇਹ ਡੇਟਾ ਹੂ-ਬ-ਹੂ ਵੱਧ ਤੋਂ ਵੱਧ ਪੇਂਡੂ ਸਕੂਲਾਂ ’ਚ ਕਿਚਨ ਸ਼ੈੱਡ ਦੀ ਮੁਰੰਮਤ ਜਾਂ ਨਿਰਮਾਣ ਨੂੰ ਸਮਰੱਥ ਕਰੇਗਾ, ਨਾਲ ਹੀ ਜਿਸ ਜਗ੍ਹਾ ਉਪਲੱਬਧ ਹੋਵੇਗੀ, ਉੱਥੇ ਡਾਈਨਿੰਗ ਸ਼ੈੱਡ ਦੀ ਵਿਵਸਥਾ ਵੀ ਯਕੀਨੀ ਕਰੇਗਾ। ਇਸ ਦਾ ਮਕਸਦ ਮਨਰੇਗਾ ਯੋਜਨਾ ਤਹਿਤ ਪ੍ਰਦਾਨ ਕੀਤੀਆਂ ਜਾਣ ਵਾਲੀਆਂ ਹੋਰ ਸਹੂਲਤਾਂ ਦਾ ਲਾਭ ਉਠਾਉਣਾ ਹੈ।

ਇਹ ਵੀ ਪੜ੍ਹੋ : ਗੁਰਦੁਆਰਾ ਸਾਹਿਬ ਚੋਰੀ ਕਰਨ ਆਏ ਚੋਰ ਨਾਲ ਹੋਈ ਜੱਗੋਂ ਤੇਰਵੀਂ, ਜਾਣੋ ਕੀ ਹੈ ਪੂਰਾ ਮਾਮਲਾ

ਸਿੱਖਿਆ ਵਿਭਾਗ ਦੀ ਇਹ ਪਹਿਲ ਖਾਸ ਤੌਰ ’ਤੇ ਪੇਂਡੂ ਖੇਤਰਾਂ ’ਚ ਸਕੂਲਾਂ ਦੇ ਬੁਨਿਆਦੀ ਢਾਂਚੇ ਵਿਚ ਸੁਧਾਰ ਨੂੰ ਉਨ੍ਹਾਂ ਦੇ ਮਹੱਤਵ ਨੂੰ ਦਰਸਾਉਂਦੀ ਹੈ। ਰਸੋਈ ਅਤੇ ਭੋਜਨ ਸਹੂਲਤਾਂ ਨੂੰ ਵਧਾ ਕੇ ਵਿਭਾਗ ਦਾ ਨਿਸ਼ਾਨਾ ਵਿਦਿਆਰਥੀਆਂ ਅਤੇ ਮੁਲਾਜ਼ਮਾਂ ਨੂੰ ਬਿਹਤਰ ਸਹੂਲਤਾਂ ਦੇਣਾ ਸਿੱਖਣ ਅਤੇ ਸਿਹਤ ਲਈ ਅਨੁਕੂਲ ਮਾਹੌਲ ਬਣਾਉਣਾ ਹੈ। ਪੇਂਡੂ ਵਿਕਾਸ ਅਤੇ ਰੋਜ਼ਗਾਰ ਸਿਰਜਣ ’ਤੇ ਧਿਆਨ ਕੇਂਦਰਿਤ ਕਰਨ ਲਈ ਜਾਣੀ ਜਾਣ ਵਾਲੀ ਮਨਰੇਗਾ ਯੋਜਨਾ ਦੀ ਵਰਤੋਂ ਸਕੂਲਾਂ ਦੇ ਬੁਨਿਆਦੀ ਢਾਂਚੇ ਦੀਆਂ ਲੋੜਾਂ ਪੂਰੀਆਂ ਕਰਨ ਲਈ ਕੀਤਾ ਗਿਆ ਹੈ। ਇਹ ਦ੍ਰਿਸ਼ਟੀਕੋਣ ਰਾਸ਼ਟਰ ਦੇ ਭਵਿੱਖ ਨੂੰ ਆਕਾਰ ਦੇਣ ਵਿਚ ਉਨ੍ਹਾਂ ਦੀ ਭੂਮਿਕਾ ਨੂੰ ਪਹਿਚਾਣਦੇ ਹੋਏ ਸਿੱਖਿਆ ਸੰਸਥਾਵਾਂ ਨੂੰ ਸਮੱਗਰ ਮਦਦ ਪ੍ਰਦਾਨ ਕਰਨ ਦੀ ਸਰਕਾਰ ਦੀ ਵਚਨਬੱਧਤਾ ਨੂੰ ਉਜਾਗਰ ਕਰਦਾ ਹੈ।

ਇਹ ਵੀ ਪੜ੍ਹੋ : ਪੰਜਾਬ ਭਾਜਪਾ ਦੀ ਪ੍ਰਧਾਨਗੀ ਖੁੱਸਣ ਤੋਂ ਬਾਅਦ ਅਸ਼ਵਨੀ ਸ਼ਰਮਾ ਦਾ ਵੱਡਾ ਬਿਆਨ ਆਇਆ ਸਾਹਮਣੇ

ਸ਼ਾਮ 4 ਵਜੇ ਤੱਕ ਹਰ ਹਾਲ ’ਚ ਮਿਡ-ਡੇ-ਮੀਲ ਦਾ ਡਾਟਾ ਮੋਬਾਇਲ ਐਪ ’ਤੇ ਭਰਨ ਸਕੂਲ

ਗਰਮੀਆਂ ਦੀਆਂ ਛੁੱਟੀਆਂ ਤੋਂ ਬਾਅਦ ਸੋਮਵਾਰ ਤੋਂ ਸੂਬੇ ਦੇ ਸਾਰੇ ਸਕੂਲ ਖੁੱਲ੍ਹ ਗਏ ਹਨ ਅਤੇ ਸਾਰੇ ਸਕੂਲਾਂ ਵਿਚ ਰੋਜ਼ਾਨਾ ਵਿਦਿਆਰਥੀਆਂ ਲਈ ਮਿਡ-ਡੇ-ਮੀਲ ਬਣਾਇਆ ਜਾ ਰਿਹਾ ਹੈ ਅਤੇ ਮਿਡ-ਡੇ-ਮੀਲ ਖਾਣ ਵਾਲੇ ਵਿਦਿਆਰਥੀਆਂ ਦਾ ਡਾਟਾ ਮੋਬਾਇਲ ਐਪ ’ਤੇ ਭਰਿਆ ਜਾਂਦਾ ਹੈ ਅਤੇ ਇਹ ਜ਼ਿਲ੍ਹਾ ਵਾਰ ਕੰਸੋਲੀਡੇਟਿਡ ਰਿਪੋਰਟ ਦਫਤਰ ਵਲੋਂ ਰੋਜ਼ ਸ਼ਾਮ 4.30 ਵਜੇ ਸਿੱਖਿਆ ਮੰਤਰਾਲਾ, ਨਵੀਂ ਦਿੱਲੀ ਦੇ ਪੋਰਟਲ ’ਤੇ ਅਪਲੋਡ ਕੀਤਾ ਜਾਂਦਾ ਹੈ। ਸਿੱਖਿਆ ਵਿਭਾਗ ਵਲੋਂ ਸੂਬੇ ਦੇ ਸਾਰੇ ਜ਼ਿਲਾ ਸਿੱਖਿਆ ਅਧਿਕਾਰੀਆਂ (ਪ੍ਰਾਇਮਰੀ, ਸੈਕੰਡਰੀ ਸਿੱਖਿਆ) ਅਤੇ ਸਮੂਹ ਸਕੂਲ ਮੁਖੀਆਂ ਨੂੰ ਨਿਰਦੇਸ਼ ਜਾਰੀ ਕੀਤੇ ਹਨ ਕਿ ਉਕਤ ਸਬੰਧੀ ਡਾਇਰੈਕਟਰ ਜਨਰਲ ਆਫ ਸਕੂਲ ਐਜੂਕੇਸ਼ਨ ਵਲੋਂ ਰੋਜ਼ਾਨਾ ਮਾਨੀਟਰਿੰਗ ਕੀਤੀ ਜਾ ਰਹੀ ਹੈ। ਸਾਰੇ ਸਕੂਲਾਂ ਨੂੰ ਇਹ ਯਕੀਨੀ ਬਣਾਇਆ ਜਾਵੇ ਕਿ ਸਕੂਲ ਮੁਖੀ ਰੋਜਾਨਾ ਸ਼ਾਮ 4 ਵਜੇ ਤੱਕ ਮੋਬਾਇਲ ਐਪ ’ਤੇ ਡਾਟਾ ਭਰਨ ਤਾਂਕਿ ਪੂਰਾ ਡਾਟਾ ਸਿੱਖਿਆ ਮੰਤਰਾਲਾ, ਨਵੀਂ ਦਿੱਲੀ ਦੇ ਪੋਰਟਲ ’ਤੇ ਅਪਲੋਡ ਕੀਤਾ ਜਾ ਸਕੇ।

ਇਹ ਵੀ ਪੜ੍ਹੋ : ਕੈਪਟਨ ਅਮਰਿੰਦਰ ਸਿੰਘ ਨੂੰ ਲੈ ਕੇ ਮੁੱਖ ਮੰਤਰੀ ਭਗਵੰਤ ਮਾਨ ਦਾ ਸਨਸਨੀਖ਼ੇਜ਼ ਖੁਲਾਸਾ

ਵਿਭਾਗ ਨੇ ਨੈਸ਼ਨਲ ਐਵਾਰਡ ਪ੍ਰਾਪਤ ਕਰਨ ਵਾਲੇ ਅਧਿਆਪਕਾਂ ਦੀ ਮੰਗੀ ਸੂਚਨਾ

ਸਕੂਲ ਸਿੱਖਿਆ ਵਿਭਾਗ ਪੰਜਾਬ ਵਲੋਂ ਸਾਰੇ ਜ਼ਿਲ੍ਹਾ ਸਿੱਖਿਆ ਅਧਿਕਾਰੀਆਂ (ਐਲੀਮੈਂਟਰੀ, ਸੈਕੰਡਰੀ ਸਿੱਖਿਆ) ਨੂੰ ਭਾਰਤ ਸਰਕਾਰ ਦੇ ਸਿੱਖਿਆ ਮੰਤਰਾਲਾ ਸਕੂਲ ਸਿੱਖਿਆ ਅਤੇ ਸਾਖਰਤਾ ਵਿਭਾਗ ਨਵੀਂ ਦਿੱਲੀ ਦੇ ਪੱਤਰ ਦੀ ਕਾਪੀ ਭੇਜਦੇ ਹੋਏ ਸਬੰਧਤ ਜ਼ਿਲ੍ਹੇ ਦੇ ਅਧਿਆਪਕਾਂ, ਜਿਨ੍ਹਾਂ ਨੇ ਸਾਲ 2014 ਤੋਂ ਸਾਲ 2022 ਤੱਕ ਨੈਸ਼ਨਲ ਐਵਾਰਡ ਪ੍ਰਾਪਤ ਕੀਤੇ ਹਨ, ਦੀ ਸੂਚਨਾ ਵਿਭਾਗ ਵਲੋਂ ਜਾਰੀ ਪ੍ਰੋਫਾਰਮੇ ਮੁਤਾਬਕ ਮੰਗੀ ਗਈ ਹੈ। ਇਸ ਲਈ ਸੂਚਨਾ ਵਿਚ ਅਧਿਆਪਕ ਦਾ ਨਾਮ, ਅਹੁਦਾ, ਪੋਸਟਿੰਗ ਦਾ ਸਥਾਨ, ਜਨਮ ਤਰੀਕ, ਜ਼ਿਲ੍ਹਾ ਅਤੇ ਰਿਟਾਇਰਮੈਂਟ ਤਾਰੀਖ਼ ਆਦਿ ਦੀ ਜਾਣਕਾਰੀ ਪੁੱਛੀ ਗਈ ਹੈ। ਲੁਧਿਆਣਾ ਜ਼ਿਲ੍ਹਾ ਸਿੱਖਿਆ ਅਧਿਕਾਰੀ ਵਲੋਂ ਸਾਰੇ ਸਕੂਲਾਂ ਨੂੰ ਯੋਗ ਸੂਚਨਾ ਬੁੱਧਵਾਰ ਤੱਕ ਭੇਜਣ ਦੇ ਹੁਕਮ ਸਕੂਲਾਂ ਨੂੰ ਜਾਰੀ ਕੀਤੇ ਗਏ ਹਨ।

ਇਹ ਵੀ ਪੜ੍ਹੋ : ਮਾਂ ਵੈਸ਼ਨੂੰ ਦੇਵੀ ਯਾਤਰਾ ਲਈ ਹੈਲੀਕਾਪਟਰ ਸੇਵਾ ਬੁੱਕ ਕਰਵਾਉਣ ਵਾਲੇ ਸ਼ਰਧਾਲੂ ਸਾਵਧਾਨ, ਹੈਰਾਨ ਕਰੇਗੀ ਘਟਨਾ

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ।

ਪੰਜਾਬ ਅਤੇ ਦੇਸ਼ ਦੁਨੀਆਂ ਦੀਆਂ ਖ਼ਬਰਾਂ ਟੈਲੀਗ੍ਰਾਮ ’ਤੇ ਵੀ ਪੜ੍ਹਨ ਲਈ ਇਸ ਲਿੰਕ ’ਤੇ ਕਲਿੱਕ ਕਰੋ https://t.me/onlinejagbani


Gurminder Singh

Content Editor

Related News