ਤਰਨਤਾਰਨ : ਸਰਕਾਰੀ ਸਕੂਲਾਂ ਲਈ ਸਿੱਖਿਆ ਮੰਤਰੀ ਵਲੋਂ 5 ਕਰੋੜ ਰੁਪਏ ਦਾ ਐਲਾਨ
Saturday, Jul 28, 2018 - 08:38 PM (IST)

ਤਰਨਤਾਰਨ (ਰਮਨ) : ਸਿੱਖਿਆ ਮੰਤਰੀ ਓ. ਪੀ. ਸੋਨੀ ਵਲੋਂ ਹਲਕਾ ਤਰਨਤਾਰਨ, ਹਲਕਾ ਖੇਮਕਰਨ ਅਤੇ ਹਲਕਾ ਪੱਟੀ ਦੇ ਸਰਕਾਰੀ ਸਕੂਲਾਂ ਦੀ ਦਿੱਖ ਸੁਧਾਰਨ ਅਤੇ ਕਾਇਆਕਲਪ ਲਈ ਪੰਜ ਕਰੋੜ ਰੁਪਏ ਦੀ ਰਾਸ਼ੀ ਦਾ ਐਲਾਨ ਕੀਤਾ ਗਿਆ ਹੈ। ਸਿੱਖਿਆ ਮੰਤਰੀ ਤਰਨਤਾਰਨ ਵਿਖੇ ਡਾ. ਧਰਮਵੀਰ ਅਗਨੀਹੋਤਰੀ ਵਲੋਂ ਕਰਵਾਏ ਗਏ ਇਕ ਸਮਾਗਮ ਵਿਚ ਹਿੱਸਾ ਲੈਣ ਪਹੁੰਚੇ ਹੋਏ ਸਨ।
ਇਸ ਦੌਰਾਨ ਓ. ਪੀ. ਸੋਨੀ ਵਲੋਂ ਤਿੰਨ ਹਲਕਿਆਂ ਦੇ ਸਰਕਾਰੀ ਸਕੂਲਾਂ ਲਈ ਪੰਜ ਕਰੋੜ ਰੁਪਏ ਦਾ ਐਲਨ ਕੀਤਾ ਗਿਆ। ਇਸ ਤੋਂ ਇਲਾਵਾ ਉਨ੍ਹਾਂ ਕਿਹਾ ਕਿ ਜ਼ਿਲੇ ਵਿਚ ਸਮਾਰਟ ਸਕੂਲ ਵੀ ਖੋਲ੍ਹੇ ਜਾਣਗੇ। ਇਸ ਮੌਕੇ ਉਨ੍ਹਾਂ ਨੇ ਤਿੰਨ ਵਿਧਾਨ ਸਭਾ ਹਲਕਿਆਂ ਤਰਨਤਾਰਨ, ਪੱਟੀ ਅਤੇ ਖੇਮਕਰਨ ਦੇ ਸਕੂਲਾਂ ਲਈ 5 ਕਰੋੜ ਰੁਪਏ ਦੀ ਗ੍ਰਾਂਟ ਦੇਣ ਦੇ ਕੀਤੇ ਗਏ ਐਲਾਨ ਦਾ ਕਾਂਗਰਸ ਸਪੋਰਟਸ ਸੈੱਲ ਦੇ ਸੂਬਾ ਜਨਰਲ ਸਕੱਤਰ ਸੁਖਰਾਜ ਸਿੰਘ ਕਾਲਾ ਗੰਡੀਵਿੰਡ ਨੇ ਧੰਨਵਾਦ ਵੀ ਕੀਤਾ।