ਤੁਸੀਂ ਵੀ ਰੱਖੀਆਂ ਨੇ ਮੱਝਾਂ-ਗਾਵਾਂ ਤਾਂ ਹੋ ਜਾਓ ਸਾਵਧਾਨ, ਸਰਕਾਰ ਨੇ ਕਰ 'ਤੀ ਸਖ਼ਤੀ

Wednesday, Jul 17, 2024 - 11:18 PM (IST)

ਲੁਧਿਆਣਾ- ਲੁਧਿਆਣਾ 'ਚ ਡੇਅਰੀ ਸੰਚਾਲਕਾਂ ਨੂੰ ਪ੍ਰਸ਼ਾਸਨ ਦੇ ਸਖ਼ਤ ਨਿਰਦੇਸ਼ ਜਾਰੀ ਹੋ ਗਏ ਹਨ। ਦਰਅਸਲ, ਬੁੱਢਾ ਨਾਲਾ ਦੇ ਆਲੇ-ਦੁਆਲੇ ਸਥਿਤ ਡੇਅਰੀ ਮਾਲਕਾਂ ਦੁਆਰਾ ਫੈਲਾਈ ਜਾ ਰਹੀ ਗੰਦਗੀ ਨੂੰ ਲੈ ਕੇ ਪ੍ਰਸ਼ਾਸਨ ਅਲਰਟ ਹੋ ਗਿਆ ਹੈ ਅਤੇ ਉਕਤ ਨਾਲੇ ਦੇ ਆਲੇ-ਦੁਆਲੇ ਸਥਿਤ ਡੇਅਰੀ ਸੰਚਾਲਕਾਂ ਨੂੰ ਸਖ਼ਤ ਨਿਰਦੇਸ਼ ਦਿੱਤੇ ਗਏ ਹਨ। ਪ੍ਰਸ਼ਾਸਨ ਨੇ ਆਪਣੇ ਆਦੇਸ਼ਾਂ 'ਚ ਕਿਹਾ ਹੈ ਕਿ ਨਾਲੇ ਦੇ ਆਸਪਾਸ ਬਿਨਾਂ ਐੱਨ.ਓ.ਸੀ. ਦੇ ਡੇਅਰੀ ਇਕਾਈਆਂ ਸੰਚਾਲਿਤ ਨਹੀਂ ਹੋਣਗੀਆਂ।

ਇਹ ਵੀ ਪੜ੍ਹੋ- ਵਿਆਹ ਤੋਂ ਪਹਿਲਾਂ ਲਾੜੇ ਦੀ ਮੌਤ, ਲਾੜੀ ਨੇ ਪਾ ਲਿਆ ਪੈਟਰੋਲ, ਜਨਾਨੀਆਂ ਨੇ ਲਾਹ ਦਿੱਤੇ ਸਾਰੇ ਕੱਪੜੇ

ਦਰਅਸਲ, ਪੰਜਾਬ 'ਚ ਬੁੱਢਾ ਨਾਲਾ ਦੀ ਸਫਾਈ ਲਈ ਚੱਲ ਰਹੇ ਪ੍ਰਾਜੈਕਟ ਦੀ ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਨੇ ਅੱਜ ਸਮੀਖਿਆ ਕੀਤੀ। ਬੈਠਕ ਦੌਰਾਨ ਡੀ.ਸੀ. ਸਾਹਨੀ ਨੇ ਡ੍ਰੇਨੇਜ ਵਿਭਾਗ ਦੇ ਅਧਿਕਾਰੀਆਂ ਨੂੰ ਦਰਿਆ ਦੀ ਮਾਰਕੀਟਿੰਗ ਪੂਰੀ ਕਰਨ ਤੋਂ ਬਾਅਦ ਨਾਜਾਇਜ਼ ਕਬਜ਼ਿਆਂ ਨੂੰ ਹਟਾਉਣ ਦੇ ਨਿਰਦੇਸ਼ ਦਿੱਤੇ ਅਤੇ ਨਾਲ ਹੀ ਨਾਲੇ ਦੇ ਆਲੇ-ਦੁਆਲੇ ਸਥਿਤ ਡੇਅਰੀ ਸੰਚਾਲਕਾਂ ਨੂੰ ਵੀ ਉਕਤ ਸਖ਼ਤ ਨਿਰਦੇਸ਼ ਜਾਰੀ ਕਰ ਦਿੱਤੇ ਗਏ ਹਨ। 

ਇਹ ਵੀ ਪੜ੍ਹੋ- ਤਲਾਕ, ਤਲਾਕ, ਤਲਾਕ, ਇੰਸਟਾਗ੍ਰਾਮ 'ਤੇ ਪੋਸਟ ਪਾ ਦੁਬਈ ਦੀ ਰਾਜਕੁਮਾਰੀ ਨੇ ਘਰਵਾਲੇ ਨੂੰ ਕਿਹਾ 'ਟੇਕ ਕੇਅਰ'


Rakesh

Content Editor

Related News