800 ਸਰਕਾਰੀ ਪ੍ਰਾਇਮਰੀ ਸਕੂਲ ਬੰਦ ਕਰਨ ਦੇ ਫੈਸਲੇ ਵਿਰੁੱਧ ਨੌਜਵਾਨ ਸਭਾ ਨੇ ਪੁਤਲਾ ਫੂਕਿਆ

Sunday, Oct 29, 2017 - 11:34 AM (IST)

800 ਸਰਕਾਰੀ ਪ੍ਰਾਇਮਰੀ ਸਕੂਲ ਬੰਦ ਕਰਨ ਦੇ ਫੈਸਲੇ ਵਿਰੁੱਧ ਨੌਜਵਾਨ ਸਭਾ ਨੇ ਪੁਤਲਾ ਫੂਕਿਆ

ਮੱਲ੍ਹੀਆਂ ਕਲਾਂ (ਟੁੱਟ)— ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਪੰਜਾਬ ਦੇ ਸੱਦੇ 'ਤੇ ਪਾਰਟੀ ਦੇ ਸੀਨੀਅਰ ਲੀਡਰ ਦਵਿੰਦਰ ਸਿੰਘ ਕੁਲਾਰ ਅਤੇ ਨਿਰਮਲ ਆਧੀ ਦੀ ਰਹਿਨੁਮਾਈ ਹੇਠ ਸਥਾਨਕ ਕਸਬਾ ਮੱਲ੍ਹੀਆਂ ਕਲਾਂ ਵਿਖੇ ਸੂਬੇ ਦੀ ਕੈਪਟਨ ਸਰਕਾਰ ਵੱਲੋਂ 800 ਪ੍ਰਾਇਮਰੀ ਸਕੂਲ ਬੰਦ ਕਰਨ ਦੇ ਫੈਸਲੇ ਵਿਰੁੱਧ ਅਰਥੀ ਫੂਕ ਰੋਸ ਮੁਜ਼ਾਹਰਾ ਕੀਤਾ ਗਿਆ। ਇਸ ਸਮੇਂ ਉਕਤ ਆਗੂਆਂ ਨੇ ਭਾਰੀ ਇਕੱਠ ਨੂੰ ਸੰਬੋਧਨ ਕਰਦਿਆਂ ਆਖਿਆ ਕਿ ਸਰਕਾਰ ਪ੍ਰਾਇਮਰੀ ਸਕੂਲ ਬੰਦ ਕਰਕੇ ਬੱਚਿਆਂ ਨੂੰ ਵਿੱਦਿਆ ਤੋਂ ਸੱਖਣੇ ਰੱਖਣ ਦੀ ਨੀਤੀ ਚਲਾ ਰਹੀ ਹੈ। ਸਰਕਾਰੀ ਸਕੂਲਾਂ ਦੀ ਗਿਣਤੀ ਘਟਾ ਕੇ ਪ੍ਰਾਈਵੇਟਾਂ ਸਕੂਲਾਂ ਵੱਲ ਵਧੇਰੇ ਧਿਆਨ ਦਿੱਤਾ ਜਾ ਰਿਹਾ ਹੈ।
ਇਸ ਫੈਸਲੇ ਵਿਰੁੱਧ ਨੌਜਵਾਨ ਸਭਾ ਵੱਲੋਂ ਸਰਕਾਰ ਖਿਲਾਫ ਜੰਮ ਕੇ ਨਾਅਰੇਬਾਜ਼ੀ ਕਰ ਕੇ ਕੈਪਟਨ ਸਰਕਾਰ ਦਾ ਪੁਤਲਾ ਫੂਕਿਆ ਗਿਆ। ਉਕਤ ਆਗੂਆਂ ਨੇ ਸਰਕਾਰ ਨੂੰ ਚਿਤਾਵਨੀ ਦਿੰਦਿਆਂ ਆਖਿਆ ਕਿ ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਪੰਜਾਬ ਹਰਿਆਣਾ ਸਰਕਾਰ ਦੇ ਇਸ ਫੈਸਲੇ ਦਾ ਡਟਵਾਂ ਵਿਰੋਧ ਕਰੇਗੀ। ਜ਼ਿਲਾ ਪੱਧਰੀ ਅਤੇ ਤਹਿਸੀਲ ਪੱਧਰੀ ਰੋਸ ਮੁਜ਼ਾਹਰੇ ਸੂਬੇ ਅੰਦਰ ਕੀਤੇ ਜਾਣਗੇ। ਇਸ ਸਮੇਂ ਗੁਰਚਰਨ ਸਿੰਘ ਮੱਲ੍ਹੀ, ਕਰਨੈਲ ਸਹੋਤਾ, ਭਾਰਤੀ ਸਹੋਤਾ, ਨਿਰਮਲ ਮੱਲ੍ਹੀਆਂ ਕਲਾਂ, ਪਰਮਜੀਤ ਆਧੀ, ਜਸਵੀਰ ਆਧੀ, ਡਾ. ਗੁਰਮੇਲ ਟੁਰਨਾ, ਬਲਕਾਰ ਸਿੰਘ ਨਾਹਰ ਆਦਿ ਆਗੂ ਹਾਜ਼ਰ ਸਨ।


Related News