ਸਰਕਾਰੀ ਥਾਵਾਂ ’ਤੇ ਉਮੀਦਵਾਰਾਂ ਵਲੋਂ ਚੋਣ ਪ੍ਰਚਾਰ ਜੋਰਾਂ-ਸ਼ੋਰਾਂ ’ਤੇ, ਪ੍ਰਸ਼ਾਸਨ ਨੇ ਮੀਚੀਆਂ ਅੱਖਾਂ

01/31/2021 12:45:21 PM

ਜ਼ੀਰਕਪੁਰ (ਮੇਸ਼ੀ): ਜ਼ੀਰਕਪੁਰ ਨਗਰ ਕੌਂਸਲ ਦੀਆਂ ਚੋਣਾਂ ਦੌਰਾਨ ਉਮੀਦਵਾਰਾਂ ਵੱਲੋਂ ਨਿਯਮਾਂ ਨੂੰ ਛਿੱਕੇ ਟੰਗ ਕੇ ਸਰਕਾਰੀ ਪ੍ਰਾਪਰਟੀ ਅਤੇ ਬਿਜਲੀ ਖੰਭਿਆਂ ’ਤੇ ਆਪਣਾ ਚੋਣ ਪ੍ਰਚਾਰ ਜੋਰਾਂ-ਸ਼ੋਰਾਂ ਨਾਲ ਕੀਤਾ ਜਾ ਰਿਹਾ ਹੈ, ਜਿਸ ਨਾਲ ਸ਼ਹਿਰ ਦੀ ਸੁੰਦਰਤਾ ਨੂੰ ਗ੍ਰਹਿਣ ਲੱਗ ਰਿਹਾ ਹੈ। ਜਿਸ ਵਿੱਚ ਪੁੱਲ ਦੇ ਹੇਠਾਂ ਪਿੱਲਰਾਂ ’ਤੇ ਪੋਸਟਰ, ਬੈਨਰ, ਬੋਰਡ ਲਗਾਉਣ ’ਤੇ ਪਾਬੰਦੀ ਦੇ ਬਾਵਜੂਦ ਵੀ ਸ਼ਹਿਰ ਦੇ ਕਈ ਹਿੱਸਿਆਂ ’ਚ ਸਰਕਾਰੀ ਥਾਵਾਂ ਅਤੇ ਬਿਜਲੀ ਖੰਭਿਆਂ ’ਤੇ ਫਲੈਕਸ ਬੋਰਡ ਲਗਾਤਾਰ ਲਗਾਏ ਜਾ ਰਹੇ ਹਨ। ਜਦੋਂਕਿ ਪ੍ਰਸ਼ਾਸਨ ਵੱਲੋਂ ਮੁੱਖ ਮਾਰਗਾਂ ’ਤੇ ਕਿਸੇ ਵੀ ਤਰ੍ਹਾਂ ਦੀ ਇਸ਼ਤਿਹਾਰਬਾਜੀ ’ਤੇ ਮਨਾਹੀ ਹੈ।

ਇਹ ਵੀ ਪੜ੍ਹੋ: ਮਾਂ ਦੇ ਪ੍ਰਤੀ ਪੁੱਤਰ ਦਾ ਅਜਿਹਾ ਪਿਆਰ, ਬਰਸੀ ਮੌਕੇ ਖ਼ਰੀਦਿਆ ਚੰਨ ’ਤੇ ਪਲਾਟ

ਇਸਦੇ ਬਾਵਜੂਦ ਪ੍ਰਸ਼ਾਸਨ ਵਲੋਂ ਸਭ ਕੁਝ ਵੇਖਦਿਆਂ ਵੀ ਨਾ ਤਾਂ ਇਹ ਬੋਰਡ ਹਟਾਏ ਜਾ ਰਹੇ ਹਨ ਅਤੇ ਨਾ ਹੀ ਉਮੀਦਵਾਰਾਂ ’ਤੇ ਕੋਈ ਕਾਰਵਾਈ ਹੋ ਰਹੀ ਹੈ। ਉੱਥੇ ਹੀ ਰਾਹਗੀਰ ਆਪਣੇ ਵਾਹਨਾਂ ’ਤੇ ਜਾਂਦੇ ਸਮੇਂ ਇਨ੍ਹਾਂ ਬੋਰਡਾਂ ’ਤੇ ਧਿਆਨ ਪੈਂਦਿਆਂ ਹੀ ਹਾਦਸਾਗ੍ਰਸਤ ਹੋ ਰਹੇ ਹਨ ਅਤੇ ਦੂਜੇ ਪਾਸੇ ਚੋਣ ਜਾਬਤੇ ਦੀ ਸ਼ਰੇਆਮ ਉਲੰਘਣਾ ਕੀਤੀ ਜਾ ਰਹੀ ਹੈ। ਸੜਕ ਵਿਚਕਾਰ ਲੱਗੇ ਬਿਜਲੀ ਖੰਭਿਆਂ ’ਤੇ ਬੋਰਡਾਂ ਦੀ ਭਰਮਾਰ ਹੈ ਅਤੇ ਲਗਾਤਾਰ ਇਨ੍ਹਾਂ ਨੂੰ ਲਗਾਉਣ ਦਾ ਕੰਮ ਜਾਰੀ ਹੈ। ਜਿਸ ਨਾਲ ਬਿਜਲੀ ਮੁਲਾਜ਼ਮਾਂ ਨੂੰ ਬਿਜਲੀ ਠੀਕ ਕਰਦੇ ਸਮੇਂ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਜਦੋਂ ਇਸ ਸਬੰਧੀ ਨਗਰ ਕੌਂਸਲ ਦੇ ਈ.ਓ. ਸੰਦੀਪ ਤਿਵਾੜੀ ਨਾਲ ਗੱਲ ਕੀਤੀ ਤਾ ਉਨ੍ਹਾਂ ਕਿਹਾ ਕਿ ਚੋਣ ਜਾਬਤਾ ਲਾਗੂ ਹੈ। ਜਿਸਦੇ ਤਹਿਤ ਅਜੇ ਤੱਕ ਬੋਰਡ ਲਗਾਉਣ ਸਬੰਧੀ ਕਿਸੇ ਨੇ ਵੀ ਪ੍ਰਵਾਨਗੀ ਨਹੀਂ ਲਈ ਹੈ।

ਇਹ ਵੀ ਪੜ੍ਹੋ:  ਇਕ ਹੋਰ ਪੰਜਾਬੀ ਦੀ ਇਟਲੀ ਵਿਚ ਹੋਈ ਮੌਤ ,ਬੁੱਢੇ ਮਾਪੇ ਪੁੱਤ ਦੇ ਵਿਆਹ ਦੀ ਕਰ ਰਹੇ ਸਨ ਤਿਆਰੀ

ਇਸ ਲਈ ਨਾਜਾਇਜ਼ ਢੰਗ ਨਾਲ ਲਗਾਏ ਬੋਰਡ ਜਲਦੀ ਹਟਾਏ ਜਾਣਗੇ ਅਤੇ ਇਨ੍ਹਾਂ ਖ਼ਿਲਾਫ਼ ਕਾਰਵਾਈ ਕਰਕੇ ਜੁਰਮਾਨਾ ਕੀਤਾ ਜਾਵੇਗਾ। ਪ੍ਰਸ਼ਾਸਨ ਦੀਆਂ ਗੱਲਾਂ ’ਚ ਕਿੰਨਾ ਦਮ ਹੈ, ਇਹ ਤਾਂ ਬੋਰਡ ਹਟਾਉਣ ਤੋਂ ਬਾਅਦ ਹੀ ਪਤਾ ਚੱਲੇਗਾ। ਪਰ ਰਾਜਨੀਤੀਕ ਆਗੂਆਂ ਦੇ ਦਬਾਅ ਹੇਠ ਫਲੈਕਸ ਬੋਰਡ ਉਤਰਦੇ ਨਜ਼ਰ ਨਹੀ ਆ ਰਹੇ। 

ਇਹ ਵੀ ਪੜ੍ਹੋ: ਪਤਨੀ ਦੀ ਮੌਤ ਤੋਂ ਬਾਅਦ ਸਾਲੀ ਨਾਲ ਰਚਾਇਆ ਵਿਆਹ,ਹੁਣ ਉਸ ਦੀ ਵੀ ਮਿਲੀ ਲਾਸ਼


Shyna

Content Editor

Related News