ਪੰਜਾਬ ਸਰਕਾਰ ਵੱਲੋਂ 8393 ਰੈਗੂਲਰ ਅਧਿਆਪਕਾਂ ਦੀ ਭਰਤੀ ਲਈ ਇਸ਼ਤਿਹਾਰ ਜਾਰੀ

Tuesday, Nov 24, 2020 - 08:37 PM (IST)

ਲੁਧਿਆਣਾ (ਵਿੱਕੀ) : ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਵੱਲੋਂ ਬੀਤੇ ਦਿਨੀਂ ਸਮਾਰਟ ਸਕੂਲ ਮੁਹਿੰਮ ਦੇ ਸਮਾਗਮ ਦੌਰਾਨ ਪ੍ਰੀ-ਪ੍ਰਾਇਮਰੀ ਜਮਾਤਾਂ ਲਈ ਰੈਗੂਲਰ ਅਧਿਆਪਕਾਂ ਦੀ ਨਿਯੁਕਤੀ ਕਰਨ ਦੇ ਐਲਾਨ ਨੂੰ ਅਮਲੀ ਰੂਪ ਦਿੰਦਿਆਂ ਪੰਜਾਬ ਸਰਕਾਰ ਵੱਲੋਂ 8393 ਅਧਿਆਪਕਾਂ ਦੀ ਭਰਤੀ ਲਈ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਗਈ ਹੈ। ਸਕੂਲ ਸਿੱਖਿਆ ਮੰਤਰੀ ਪੰਜਾਬ ਵਿਜੈ ਇੰਦਰ ਸਿੰਗਲਾ ਨੇ ਵਧੇਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਦੇਸ਼ ਦੇ ਪਹਿਲੇ ਸੂਬੇ ਵਜੋਂ ਨਵੰਬਰ 2017 ਵਿਚ ਸ਼ੁਰੂ ਕੀਤੀਆਂ ਗਈਆਂ ਪ੍ਰੀ-ਪ੍ਰਾਇਮਰੀ ਜਮਾਤਾਂ ਨੂੰ ਪੱਕੇ ਅਧਿਆਪਕ ਦੇਣ ਲਈ 8393 ਅਸਾਮੀਆਂ ਨੋਟੀਫਾਈ ਕਰਨ ਉਪਰੰਤ ਸਿੱਖਿਆ ਭਰਤੀ ਡਾਇਰੈਕਟੋਰੇਟ ਪੰਜਾਬ ਅਧੀਨ ਜਨਤਕ ਨਿਯੁਕਤੀਆਂ ਤਹਿਤ 1 ਦਸੰਬਰ ਤੋਂ 20 ਦਸੰਬਰ ਤੱਕ ਯੋਗ ਉਮੀਦਵਾਰਾਂ ਪਾਸੋਂ ਆਨਲਾਈਨ ਅਰਜ਼ੀਆਂ ਦੀ ਮੰਗ ਕਰ ਲਈ ਗਈ ਹੈ। ਉਨ੍ਹਾਂ ਕਿਹਾ ਕਿ ਇਸ ਭਰਤੀ ਪ੍ਰਕਿਰਿਆ ਨੂੰ ਪੂਰਾ ਕਰਨ ਤੋਂ ਬਾਅਦ ਪ੍ਰੀ-ਪ੍ਰਾਇਮਰੀ ਜਮਾਤਾਂ ਲਈ ਸਰਕਾਰੀ ਸਕੂਲਾਂ 'ਚ ਪੱਕੇ ਅਧਿਆਪਕ ਭਰਤੀ ਕਰਨ ਵਾਲਾ ਪੰਜਾਬ ਦੇਸ਼ ਭਰ ਵਿਚੋਂ ਪਹਿਲਾ ਸੂਬਾ ਬਣ ਜਾਵੇਗਾ।

ਇਹ ਵੀ ਪੜ੍ਹੋ :  ਸਿੱਧੂ ਦੀ ਨਰਾਜ਼ਗੀ ਦੂਰ ਕਰਨ ਲਈ ਕੈਪਟਨ ਨੇ ਭੇਜਿਆ 'ਲੰਚ' ਦਾ ਸੱਦਾ

ਕੈਬਨਿਟ ਮੰਤਰੀ ਵਿਜੈ ਇੰਦਰ ਸਿੰਗਲਾ ਨੇ ਦੱਸਿਆ ਕਿ ਇਸ ਭਰਤੀ ਦਾ ਇਕ ਹੋਰ ਵੱਡਾ ਪੱਖ ਇਹ ਹੈ ਕਿ ਸਿੱਖਿਆ ਵਿਭਾਗ 'ਚ ਲੰਬੇ ਸਮੇਂ ਤੋਂ ਕਾਰਜਸ਼ੀਲ ਸਿੱਖਿਆ ਪ੍ਰੋਵਾਈਡਰਾਂ, ਐਜੂਕੇਸ਼ਨ ਪ੍ਰੋਵਾਈਡਰਾਂ, ਐਜੂਕੇਸ਼ਨ ਵਾਲੰਟੀਅਰਾਂ, ਈ. ਜੀ. ਐੱਸ. ਵਾਲੰਟੀਅਰਾਂ, ਏ.ਆਈ.ਈ. ਵਾਲੰਟੀਅਰਾਂ ਤੇ ਐੱਸ.ਟੀ.ਆਰ. ਵਾਲੰਟੀਅਰਾਂ ਨੂੰ ਰੈਗੂਲਰ ਅਧਿਆਪਕ ਬਣਨ ਦਾ ਵੀ ਸੁਨਹਿਰਾ ਮੌਕਾ ਮਿਲ ਗਿਆ ਹੈ। ਉਨ੍ਹਾਂ ਕਿਹਾ ਕਿ ਇਨ੍ਹਾਂ ਵਾਲੰਟੀਅਰਾਂ ਨੂੰ ਇਸ ਭਰਤੀ ਵਿਚ ਉਮਰ ਹੱਦ ਦੀ ਵਿਸ਼ੇਸ਼ ਛੋਟ ਦਿੱਤੀ ਗਈ ਹੈ।

ਇਹ ਵੀ ਪੜ੍ਹੋ :  ਦਿੱਲੀ ਕੂਚ ਕਰਨ ਤੋਂ ਪਹਿਲਾਂ ਕਿਸਾਨ ਨੇਤਾ ਰਾਜੇਵਾਲ ਦਾ ਵੱਡਾ ਬਿਆਨ

ਸਿੰਗਲਾ ਨੇ ਕਿਹਾ ਕਿ ਪੰਜਾਬ ਦੇ ਸਰਕਾਰੀ ਸਕੂਲਾਂ ਵਿਚ 3 ਤੋਂ 6 ਸਾਲ ਤੱਕ ਦੇ ਬੱਚਿਆਂ ਲਈ ਪ੍ਰੀ-ਪ੍ਰਾਇਮਰੀ ਸਿੱਖਿਆ ਤਿੰਨ ਸਾਲ ਪਹਿਲਾਂ ਆਰੰਭ ਕੀਤੀ ਗਈ ਸੀ, ਜਿਸ ਦੇ ਬਹੁਤ ਹੀ ਸਾਰਥਕ ਨਤੀਜੇ ਸਾਹਮਣੇ ਆਏ ਹਨ। ਇਸ ਤਹਿਤ ਪ੍ਰੀ-ਪ੍ਰਾਇਮਰੀ ਸਿੱਖਿਆ ਦੇ ਮਿਆਰ 'ਚ ਵਾਧਾ ਕਰਨ ਹਿੱਤ ਪੰਜਾਬ ਸਰਕਾਰ ਵੱਲੋਂ ਪ੍ਰੀ-ਪ੍ਰਾਇਮਰੀ ਅਧਿਆਪਕਾਂ ਦੀ ਭਰਤੀ ਕਰਨ ਦਾ ਫ਼ੈਸਲਾ ਕੀਤਾ ਗਿਆ ਹੈ ਜਿਸ ਨਾਲ ਛੋਟੇ ਬੱਚਿਆਂ ਲਈ ਪੱਕੇ ਅਧਿਆਪਕਾਂ ਦੀ ਮੰਗ ਨੂੰ ਪੂਰਿਆ ਜਾਵੇਗਾ। ਉਨ੍ਹਾਂ ਕਿਹਾ ਕਿ ਸਿੱਖਿਆ ਦੇ ਖੇਤਰ ਵਿਚ ਮਿਆਰੀ ਸੁਧਾਰ ਲਿਆਉਣ ਲਈ ਵੱਡੇ ਪੱਧਰ 'ਤੇ ਯਤਨ ਕੀਤੇ ਜਾ ਰਹੇ ਹਨ ਅਤੇ ਹੁਣ ਸਰਕਾਰੀ ਸਕੂਲਾਂ 'ਚ ਅਧਿਆਪਕਾਂ ਦੀ ਘਾਟ ਵੀ ਨਹੀਂ ਰਹਿਣ ਦਿੱਤੀ ਜਾਵੇਗੀ।

ਇਹ ਵੀ ਪੜ੍ਹੋ :  ਕੇਂਦਰ ਵੱਲੋਂ ਕਿਸਾਨ ਜਥੇਬੰਦੀਆਂ ਨੂੰ ਮੁੜ ਗੱਲਬਾਤ ਲਈ ਸੱਦਾ

ਭਰਤੀ ਬੋਰਡ ਡਾਇਰੈਕਟੋਰੇਟ ਵੱਲੋਂ ਜਾਰੀ ਪੱਤਰ ਅਨੁਸਾਰ ਵਿੱਦਿਅਕ ਯੋਗਤਾ ਵਿਚ ਬਾਰ੍ਹਵੀਂ ਜਾਂ ਇਸ ਦੇ ਬਰਾਬਰ ਦੀ ਪ੍ਰੀਖਿਆ ਵਿਚ ਘੱਟ ਤੋਂ ਘੱਟ 45 ਫ਼ੀਸਦੀ ਅੰਕ ਅਤੇ ਡਿਪਲੋਮਾ ਸਰਟੀਫਿਕੇਟ ਇਨ ਨਰਸਰੀ ਟੀਚਰ ਐਜੂਕੁਸ਼ਨ ਪ੍ਰੋਗਰਾਮ ਜਾਂ ਇਸ ਦੇ ਬਰਾਬਰ ਦਾ ਕੋਈ ਹੋਰ ਕੋਰਸ ਕੀਤਾ ਹੋਵੇ ਦੇ ਨਾਲ ਦਸਵੀਂ ਵਿਚ ਪੰਜਾਬੀ ਲਾਜ਼ਮੀ ਜਾਂ ਚੋਣਵੇਂ ਵਿਸ਼ੇ ਵਜੋਂ ਪ੍ਰੀਖਿਆ ਪਾਸ ਕੀਤੀ ਹੋਵੇ ਨਿਰਧਾਰਿਤ ਕੀਤੀ ਗਈ ਹੈ। ਇਨ੍ਹਾਂੳਸਾਮੀਆਂ ਲਈ ਉਮਰ ਸੀਮਾਂ 18 ਤੋਂ 37 ਸਾਲ ਰੱਖੀ ਗਈ ਹੈ ਪਰ ਸਿੱਖਿਆ ਵਿਭਾਗ ਦੇ ਨੋਟੀਫਿਕੇਸ਼ਨ ਅਨੁਸਾਰ ਪੰਜਾਬ ਦੇ ਸਰਕਾਰੀ ਸਕੂਲਾਂ ਵਿਚ ਕੰਮ ਕਰ ਰਹੇ ਸਿੱਖਿਆ ਪ੍ਰੋਵਾਈਡਰਾਂ, ਐਜੂਕੇਸ਼ਨ ਪ੍ਰੋਵਾਈਡਰਾਂ, ਐਜੂਕੇਸ਼ਨ ਵਾਲੰਟੀਅਰਾਂ, ਈ.ਜੀ.ਐੱਸ. ਵਾਲੰਟੀਅਰਾਂ, ਏ.ਆਈ.ਈ. ਵਾਲੰਟੀਅਰਾਂ, ਐੱਸ.ਟੀ.ਆਰ. ਵਾਲੰਟੀਅਰਾਂ ਨੂੰ ਉਮਰ ਦੀ ਉਪਰਲੀ ਸੀਮਾ ਵਿਚ ਕੀਤੀ ਗਈ ਸੇਵਾ ਦੇ ਬਰਾਬਰ ਛੋਟ ਦਿੱਤੀ ਗਈ ਹੈ। ਤਲਾਕਸ਼ੁਦਾ ਔਰਤਾਂ, ਵਿਧਵਾਵਾਂ, ਅਨੁਸੂਚਿਤ ਜਾਤੀ ਅਤੇ ਪਛੜੀ ਸ਼੍ਰੇਣੀ ਦੇ ਉਮੀਦਵਾਰਾਂ ਨੂੰ ਉਪਰਲੀ ਉਮਰ ਸੀਮਾ ਵਿਚ 5 ਸਾਲ ਦੀ ਛੋਟ ਦਿੱਤੀ ਗਈ ਹੈ।

ਇਹ ਵੀ ਪੜ੍ਹੋ :  ਕਾਰ 'ਚ ਜਿਊਂਦੇ ਸੜੇ ਵਕੀਲਾਂ ਦੇ ਮਾਮਲੇ 'ਚ ਨਵਾਂ ਮੋੜ, ਸਾਹਮਣੇ ਆਇਆ ਹੈਰਾਨ ਕਰਨ ਵਾਲਾ ਸੱਚ

ਕੈਟਾਗਰੀ ਵਾਈਜ਼ ਪੋਸਟਾਂ ਤਹਿਤ 8393 ਪੋਸਟਾਂ ਵਿਚੋਂ ਜਨਰਲ 3273, ਅਨੁਸੂਚਿਤ ਜਾਤੀ (ਐੱਮ ਤੇ ਬੀ) 840, ਅਨੁਸੂਚਿਤ ਜਾਤੀ (ਆਰ ਤੇ ਓ) 839, ਅਨੁਸੂਚਿਤ ਜਾਤੀ (ਸਾਬਕਾ ਫੌਜੀ) (ਐੱਮ, ਤੇ ਬੀ) 168, ਅਨੁਸੂਚਿਤ ਜਾਤੀ (ਸਾਬਕਾ ਫੌਜੀ)(ਆਰ. ਤੇ ਓ) 168, ਅਨੁਸੂਚਿਤ ਜਾਤੀ (ਖਿਡਾਰੀ)(ਐੱਮ ਤੇ ਬੀ) 42, ਅਨੁਸੂਚਿਤ ਜਾਤੀ (ਖਿਡਾਰੀ)(ਆਰ ਤੇ ਓ) 42, ਪੱਛੜੀਆਂ ਸ਼੍ਰੇਣੀਆਂ 839, ਪੱਛੜੀਆਂ ਸ਼੍ਰੇਣੀਆਂ (ਸਾਬਕਾ ਫੌਜੀ) 168, ਖਿਡਾਰੀ (ਜਨਰਲ) 167, ਅਜ਼ਾਦੀ ਘੁਲਾਟੀਏ 84, ਸਾਬਕਾ ਫੌਜੀ (ਜਨਰਲ) 588, ਅੰਗਹੀਣ ਵਰਗ ਤਹਿਤ ਵੀਜ਼ੁਅਲੀ ਇੰਪੇਅਰਡ, ਹੀਅਰਿੰਗ ਇੰਪੇਅਰ, ਓਰਥੋਪੈਡੀਕਲੀ ਡਿਸਏਬਲਡ ਅਤੇ ਇੰਟੈਲੈਕਚੁਅਲੀ ਡਿਸਏਬਿਲੀਟੀ ਜਾਂ ਮਲਟੀਪਲ ਡਿਸਏਬਿਲਿਟੀ ਵਰਗਾਂ ਲਈ 84-84, ਜਨਰਲ ਸ੍ਰੇਣੀ ਦੇ ਇਕਨਾਮੀਕਲੀ ਵੀਕਰ ਸ਼ੈਕਸ਼ਨ ਲਈ 839 ਅਸਾਮੀਆਂ ਰਾਖਵੀਆਂ ਕੀਤੀਆਂ ਗਈਆਂ ਹਨ।


Gurminder Singh

Content Editor

Related News