ਕੋਰੋਨਾ ਦੇ ਕਹਿਰ ਦਰਮਿਆਨ ਪੰਜਾਬ ਦੀ ਇੰਡਸਟਰੀ ਲਈ ਆਈ ਚੰਗੀ ਖਬਰ

Saturday, Apr 18, 2020 - 06:22 PM (IST)

ਪਠਾਨਕੋਟ (ਸ਼ਾਰਦਾ): ਪੰਜਾਬ ਸਰਕਾਰ ਦੇ ਇੰਡਸਟਰੀ ਅਤੇ ਕਾਮਰਸ ਵਿਭਾਗ ਦੇ ਅਧੀਨ 'ਮੇਕ ਇਨ ਪੰਜਾਬ' ਨੂੰ ਹੱਲਾਸ਼ੇਰੀ ਦਿੰਦੇ ਹੋਏ 13 ਇੰਡਸਟਰੀਜ਼ ਯੂਨਿਟਾਂ ਨੂੰ ਪੀ.ਪੀ.ਈ. ਕਿੱਟਾਂ ਅਤੇ ਐੈੱਨ-95 ਮਾਸਕ ਬਣਾਉਣ ਦੀ ਮਨਜ਼ੂਰੀ ਮਿਲਣਾ ਕੋਰੋਨਾ ਵਾਇਰਸ ਦੇ ਖਿਲਾਫ ਚੱਲ ਰਹੀ ਇਸ ਜੰਗ ਵਿਚ ਇਕ ਚੰਗੀ ਖਬਰ ਹੈ।

ਵਰਨਣਯੋਗ ਹੈ ਕਿ ਸਾਰੇ ਭਾਰਤ 'ਚ ਪੀ.ਪੀ.ਈ. ਸੂਟ (ਪਰਸਨਲ ਪ੍ਰੋਟੈਕਸ਼ਨ ਇਕਿਊਪਮੈਂਟ) ਜੋ ਉਨ੍ਹਾਂ ਡਾਕਟਰਾਂ ਅਤੇ ਪੈਰਾਮੈਡੀਕਲ ਸਟਾਫ ਨੂੰ ਪਹਿਨਾਇਆ ਜਾਂਦਾ ਹੈ ਜਿਨ੍ਹਾਂ ਨੇ ਕੋਰੋਨਾ ਵਾਇਰਸ ਨਾਲ ਪੀੜਤ ਮਰੀਜ਼ਾਂ ਨੂੰ ਪ੍ਰਤੀ ਦਿਨ ਜਾਂਚਣਾ ਹੁੰਦਾ ਹੈ, ਦਵਾਈ ਦੇਣੀ ਹੁੰਦੀ ਹੈ ਅਤੇ ਜਾਂ ਉਹ ਅਟੈਂਡੈਂਟ ਜਿਨ੍ਹਾਂ ਨੇ ਮਰੀਜ਼ਾਂ ਦੇ ਕਮਰਿਆਂ ਦੀ ਸਫਾਈ ਕਰਨੀ ਹੁੰਦੀ ਹੈ ਜਾਂ ਫਿਰ ਉਨ੍ਹਾਂ ਵਲੋਂ ਉਤਾਰੇ ਗਏ ਕੱਪੜਿਆਂ ਨੂੰ ਡਿਸਪੋਜ਼ ਕਰਨਾ ਹੁੰਦਾ ਹੈ। ਉਨ੍ਹਾਂ ਦੇ ਲਈ ਇਹ ਕਿੱਟ ਇਕ ਜੀਵਨ ਰੇਖਾ ਹੈ। ਇਸ ਕਿੱਟ ਦੇ ਸਹਾਰੇ ਹੀ ਇਹ ਡਾਕਟਰ ਐਂਡ ਪੈਰਾ ਮੈਡੀਕਲ ਸਟਾਫ ਖੁਦ ਨੂੰ ਬਚਾ ਸਕੇਗਾ।

ਇਹ ਵੀ ਪੜ੍ਹੋ: ਸਵਾਈਟ ਦੇ ਵਿਦਿਆਰਥੀਆਂ ਨੇ ਕੁਆਰੰਟਾਈਨ ਦਾ ਤਿਆਰ ਕੀਤਾ ਅਨੋਖਾ ਮਾਡਲ

ਇੰਡਸਟਰੀ ਅਤੇ ਕਾਮਰਸ ਵਿਭਾਗ ਦੇ ਡਾਇਰੈਕਟਰ ਸਿਬਨ ਸੀ.ਨੇ ਇਸ ਦੀ ਪੁਸ਼ਟੀ ਕੀਤੀ ਕਿ ਇਹ 13 ਯੂਨਿਟ ਪੰਜਾਬ ਦੇ ਹੀ ਹਨ, ਜਿਨ੍ਹਾਂ ਨੇ ਸਿਤਾਰਾ ਕੋਇੰਬਟੂਰ ਅਤੇ ਡੀ. ਆਰ. ਡੀ. ਓ. ਗਵਾਲੀਅਰ ਤੋਂ ਆਪਣੇ ਪ੍ਰੋਡਕਟਸ ਦੀ ਸਫਲਤਾਪੂਰਵਕ ਟੈਸਟਿੰਗ ਕਰਵਾਈ ਅਤੇ ਉਸ ਦੇ ਬਾਅਦ ਉਥੋਂ ਮਨਜ਼ੂਰੀ ਮਿਲੀ ਕਿ ਇਨ੍ਹਾਂ ਪੀ.ਪੀ.ਈ. ਸੂਟ ਅਤੇ ਐੱਨ.-95 ਮਾਸਕ ਬਣਾਉਣ ਦੇ ਲਈ ਮਨਜ਼ੂਰੀ ਹੈ।ਇਹ ਸਰਕਾਰ ਦੇ ਨਾਲ-ਨਾਲ ਪ੍ਰਾਈਵੇਟ ਲੋਕਾਂ ਨੂੰ ਵੇਚੇ ਜਾ ਸਕਦੇ ਹਨ। ਉਨ੍ਹਾਂ ਕਿਹਾ ਕਿ ਸਾਡੀ 'ਮੇਕ ਇਨ ਪੰਜਾਬ' ਦੀ ਜੋ ਇੰਡਸਟਰੀ ਨੂੰ ਹੱਲਾਸ਼ੇਰੀ ਦੇਣ ਦੀ ਇਕ ਮਹੱਤਵਪੂਰਨ ਯੋਜਨਾ ਹੈ, ਨੂੰ ਇਕ ਵੱਡਾ ਹੁੰਗਾਰਾ ਮਿਲਿਆ ਹੈ ਅਤੇ ਆਉਣ ਵਾਲੇ ਸਮੇਂ 'ਚ ਹੋਰ ਇੰਡਸਟਰੀਜ਼ ਵੀ ਇਸ ਕੰਮ 'ਚ ਅੱਗੇ ਆ ਸਕਦੀਆਂ ਹਨ।

ਇਨ੍ਹਾਂ ਇੰਡਸਟ੍ਰੀਜ਼ ਨੂੰ ਮਿਲੀ ਪੀ.ਪੀ.ਈ. ਸੂਟ ਅਤੇ ਐੱਨ.-95 ਮਾਸਕ ਬਣਾਉਣ ਦੀ ਮਨਜ਼ੂਰੀ
ਸਵਾਮੀ ਟੈਕਸਟਾਈਲ ਫੋਕਲ ਪੁਆਇੰਟ ਲੁਧਿਆਣਾ ਪੀ. ਪੀ. ਈ. ਕਿੱਟਾਂ 7 ਹਜ਼ਾਰ ਰੋਜ਼ਾਨਾ ਅਤੇ ਰੋਜ਼ਾਨਾ 15 ਹਜ਼ਾਰ ਡਾਕਟਰ ਗਾਊਨ। (ਆਰਡਰ ਮਿਲਣ ਦੇ ਬਾਅਦ ਤਿੰਨ ਦਿਨ ਵਿਚ ਪ੍ਰੋਡਕਸ਼ਨ ਸ਼ੁਰੂ)।
ਸ਼ਿਵਾ ਟੈਕਸਟਾਈਲਸ ਇੰਡਸਟ੍ਰੀਅਲ ਏਰੀਆ ਲੁਧਿਆਣਾ ਪੀ.ਪੀ.ਈ. ਸੂਟ ਇਕ ਹਜ਼ਾਰ ਪੀਸ ਬਾਡੀ ਸੂਟ ਪਹਿਲੇ ਹਫਤੇ ਵਿਚ। (3-4 ਦਿਨਾਂ ਵਿਚ ਡਲਿਵਰੀ ਰੈੱਡੀ)
ਐਵਰ ਸ਼ਾਈਨ ਇੰਡਸਟ੍ਰੀਜ਼ ਮਾਲ ਰੋਡ ਲੁਧਿਆਣਾ ਪੀ.ਪੀ.ਈ. ਸੂਟ ਇਕ ਹਜ਼ਾਰ ਪੀਸ ਰੋਜ਼ਾਨਾ ਕਵਰ ਆਲ ਹੈਡ ਟੂ ਐਂਕਲ (ਆਰਡਰ ਦੇ ਬਾਅਦ 5 ਦਿਨਾਂ ਵਿਚ ਪ੍ਰੋਡਕਸ਼ਨ ਸ਼ੁਰੂ)।
ਵਰਸੈਟਾਈਲ ਐਂਟਰਪ੍ਰਾਈਜ਼ ਪ੍ਰਾਈਵੇਟ ਲਿਮਟਿਡ ਫੋਕਲ ਪੁਆਇੰਟ ਰੋਜ਼ਾਨਾ (3-4 ਦਿਨਾਂ ਵਿਚ ਪ੍ਰੋਡਕਸ਼ਨ ਸ਼ੁਰੂ)।
ਸ਼ਿੰਗੋਰਾ ਟੈਕਸਟਾਈਲ ਲੁਧਿਆਣਾ ਪੀ.ਪੀ.ਟੀ. ਸੂਟ ਇਕ ਹਜ਼ਾਰ ਰੋਜ਼ਾਨਾ (ਆਰਡਰ ਦੇ ਬਾਅਦ 2 ਦਿਨਾਂ 'ਚ ਪ੍ਰੋਡਕਸ਼ਨ ਸ਼ੁਰੂ)।
ਜੇ. ਸੀ. ਟੀ. ਮਿਲਜ਼ ਫਗਵਾੜਾ ਪੀ. ਪੀ. ਸੂਟ 10 ਹਜ਼ਾਰ ਪੀਸ ਰੋਜ਼ਾਨਾ (15 ਦਿਨਾਂ ਵਿਚ)।
ਹਾਈ-ਟੈਕ ਇੰਟਰਨੈਸ਼ਨਲ ਨੇਅਰ ਸਾਨੇਵਾਲ ਏਅਰਪੋਰਟ ਲੁਧਿਆਣਾ ਪੀ.ਪੀ.ਈ.ਸੂਟ 10 ਹਜ਼ਾਰ ਪੀਸ ਇਕ ਹਫਤੇ ਵਿਚ।
ਕੁਡੂ ਨਿਟ ਫੋਕਲ ਪੁਆਇੰਟ ਲੁਧਿਆਣਾ ਪੀ.ਪੀ.ਈ.5 ਹਜ਼ਾਰ ਪੀਸ ਰੋਜ਼ਾਨਾ (ਬਾਡੀ ਸੂਟ) ਇਕ ਦਿਨ ਵਿਚ ਪ੍ਰੋਡਕਸ਼ਨ, ਚਾਰ-ਪੰਜ ਦਿਨਾਂ ਵਿਚ ਡਲਿਵਰੀ।
ਸਵੈਨ ਕੁਲੈਕਸ਼ਨ ਲੁਧਿਆਣਾ ਪੀ.ਪੀ.ਈ. ਸੂਟ 3 ਹਜ਼ਾਰ ਰੋਜ਼ਾਨਾ ਤੁਰੰਤ ਮਨਜ਼ੂਰੀ ਦੇ ਬਾਅਦ। ਇਨ੍ਹਾਂ ਸਾਰੇ ਯੂਨਿਟਾਂ ਦੇ ਸੈਂਪਲ ਸਿਤਾਰਾ ਕੋਇੰਬਟੂਰ ਤੋਂ ਮਨਜ਼ੂਰਸ਼ੁਦਾ ਹਨ।

ਇਹ ਵੀ ਪੜ੍ਹੋ: ਪ੍ਰੇਮਿਕਾ ਨੂੰ ਛੱਡ ਕਿਸੇ ਹੋਰ ਕੁੜੀ ਨਾਲ ਵਿਆਹ ਕਰਵਾਉਣ ਜਾ ਰਹੇ ਮੁੰਡੇ ਦਾ ਖੁੱਲਿਆ ਭੇਦ

ਪੰਜਾਬ ਆਪਣੀਆਂ ਜ਼ਰੂਰਤਾਂ ਦੇ ਨਾਲ-ਨਾਲ ਹੋਰ ਪ੍ਰਦੇਸ਼ਾਂ ਨੂੰ ਸਪਲਾਈ ਦੇਣ ਦੇ ਸਮਰੱਥ
ਜਗ ਜ਼ਾਹਿਰ ਤੱਥ ਹੈ ਕਿ ਜਿਸ ਤਰ੍ਹਾਂ ਪੰਜਾਬ ਦੇ ਉਦਯੋਗਪਤੀਆਂ ਨੇ ਇਸ ਕਰਫਿਊ ਦੇ ਦੌਰਾਨ ਆਪਣੀ ਫੈਕਟਰੀਆਂ ਨੂੰ ਚਲਾ ਕੇ ਸੈਂਪਲ ਬਣਾ ਕੇ ਅਤੇ ਕੇਂਦਰ ਸਰਕਾਰ ਦੇ ਨਾਮੀ ਅਦਾਰਿਆਂ ਵੱਲੋਂ ਮਨਜ਼ੂਰ ਕਰਵਾਏ ਹਨ, ਇਹ ਇਨ੍ਹਾਂ ਉਦਯੋਗਪਤੀਆਂ ਦੀ ਇਕ ਵੱਡੀ ਉਪਲਬਧੀ ਹੈ। ਨਿਸ਼ਚਿਤ ਤੌਰ 'ਤੇ ਹੁਣ ਪੰਜਾਬ ਵਿਚ ਕਿਸੇ ਤਰ੍ਹਾਂ ਦੀ ਪੀ.ਪੀ.ਈ. ਕਿੱਟ ਅਤੇ ਐੱਨ.-95 ਮਾਸਕਾਂ ਦੀ ਕੋਈ ਕਮੀ ਨਹੀਂ ਆਉਣ ਵਾਲੀ। ਇੱਥੋਂ ਤਕ ਪ੍ਰਾਈਵੇਟ ਹਸਪਤਾਲ ਹੋਰ ਅਦਾਰੇ ਵੀ ਇਹ ਪੀ.ਪੀ.ਈ. ਸੂਟ ਲੈਣਾ ਚਾਹੁੰਣਗੇ ਤਾਂ ਉਹ ਉਨ੍ਹਾਂ ਨੂੰ ਬਹੁਤ ਆਸਾਨੀ ਨਾਲ ਉਪਲਬਧ ਹੋਣਗੇ। ਕੋਰੋਨਾ ਨਾਲ ਲੜਾਈ ਤੋਂ ਬਾਅਦ ਪੰਜਾਬ ਦੇ ਉਦਯੋਗਪਤੀ ਆਪਣੀ ਇੰਡਸਟਰੀ ਨੂੰ ਹੋਰ ਮਜਬੂਰ ਕਰਨ ਤਾਂ ਕਿ ਉਨ੍ਹਾਂ ਦੀ ਚਾਈਨਾ ਤੋਂ ਨਿਰਭਰਤਾ ਖਤਮ ਹੋਵੇ। ਨਿਸ਼ਚਿਤ ਤੌਰ 'ਤੇ ਪੰਜਾਬ ਸਰਕਾਰ ਇਨ੍ਹਾਂ ਦਾ ਸਹਿਯੋਗ ਕਰੇਗੀ। ਕੈਪਟਨ ਅਮਰਿੰਦਰ ਸਿੰਘ ਸਰਕਾਰ ਉਦਯੋਗਪਤੀਆਂ ਨੂੰ ਕਾਫੀ ਰਿਆਇਤ ਦੇਣ ਦਾ ਯਤਨ ਕਰ ਰਹੀ ਹੈ ਪਰ ਜੋ ਲੜਾਈ ਇਨ੍ਹਾਂ ਉਦਯੋਗਪਤੀਆਂ ਨੂੰ ਲੜਨੀ ਪੈ ਰਹੀ ਹੈ, ਉਸ ਹਿਸਾਬ ਨਾਲ ਗੌਰਮਿੰਟ ਤੋਂ ਬਹੁਤ ਜ਼ਿਆਦਾ ਸੁਪੋਰਟ ਦੀ ਜ਼ਰੂਰਤ ਹੈ।

ਇਹ ਵੀ ਪੜ੍ਹੋ: ਹੁਣ ਫੋਨ ਕਰਨ 'ਤੇ ਮਿਲੇਗੀ ਕੋਰੋਨਾ ਤੋਂ ਬਚਾਅ ਲਈ ਘਰਾਂ 'ਚ ਰਹਿਣ ਦੀ ਅਪੀਲ


Shyna

Content Editor

Related News