ਪੰਜਾਬ ਸਰਕਾਰ ਦਾ ਨਵਾਂ ਉਪਰਾਲਾ: ਮੋਬਾਇਲ ਐਪ ਰਾਹੀਂ ਹੁਣ ਆਮ ਲੋਕ ਬਣਨਗੇ ''ਹਰਿਆਲੀ ਦੇ ਰਾਖੇ''

Thursday, Sep 03, 2020 - 05:56 PM (IST)

ਚੰਡੀਗੜ੍ਹ: ਪੰਜਾਬ ਸਰਕਾਰ ਨੇ ਹੁਣ ਸੂਬੇ 'ਚ ਹਰਿਆਲੀ ਬਚਾਉਣ ਲਈ ਆਮ ਲੋਕਾਂ ਨੂੰ 'ਹਰਿਆਲੀ ਦੇ ਰਾਖੇ' ਬਣਾਉਣ ਦਾ ਫੈਸਲਾ ਕੀਤਾ ਹੈ ਤਾਂ ਕਿ ਲੋਕਾਂ ਦੀ ਸ਼ਮੂਲੀਅਤ ਨਾਲ ਸੂਬੇ ਨੂੰ ਹਰਿਆ-ਭਰਿਆ ਬਣਾਈ ਰੱਖਣ 'ਚ ਮਦਦ ਮਿਲੇ। ਇਸ ਫੈਸਲੇ ਤਹਿਤ ਜੰਗਲਾਤ ਵਿਭਾਗ ਨੇ ਇਕ ਨਵੀਂ ਮੋਬਾਇਲ ਐਪਲੀਕੇਸ਼ਨ 'ਆਈ ਰਖਵਾਲੀ' ਤਿਆਰ ਕੀਤੀ ਹੈ, ਜਿਸ ਨੂੰ ਡਾਊਨਲੋਡ ਕਰਕੇ ਜਾਗਰੂਕ ਲੋਕ ਵਾਤਾਵਰਨ ਨੂੰ ਬਚਾਉਣ ਦੀ ਇਸ ਮਨੁੱਖਤਾ ਦੀ ਭਲਾਈ ਵਾਲੀ ਮੁਹਿੰਮ ਦਾ ਹਿੱਸਾ ਬਣ ਸਕਦੇ ਹਨ।

ਇਹ ਵੀ ਪੜ੍ਹੋ:  ਵੱਡੇ ਬਾਦਲ ਨੇ ਲੰਬੇ ਸਮੇਂ ਬਾਅਦ ਤੋੜੀ ਚੁੱਪੀ, ਕਾਂਗਰਸ 'ਤੇ ਸਾਧੇ ਤਿੱਖੇ ਨਿਸ਼ਾਨੇ

ਇਹ ਜਾਣਕਾਰੀ ਦਿੰਦਿਆਂ ਪੰਜਾਬ ਦੇ ਜੰਗਲਾਤ ਮੰਤਰੀ ਸਾਧੂ ਸਿੰਘ ਧਰਮਸੋਤ ਨੇ ਦੱਸਿਆ ਕਿ ਪਹਿਲਾਂ ਪੰਜਾਬ ਸਰਕਾਰ ਨੇ ਰਾਜ ਨੂੰ ਹਰਿਆ-ਭਰਿਆ ਬਣਾਉਣ ਲਈ 'ਆਈ ਹਰਿਆਲੀ' ਮੋਬਾਈਲ ਐਪ ਬਣਾਈ ਗਈ ਸੀ, ਜਿਸ ਦਾ ਮੁੱਖ ਉਦੇਸ਼ ਆਮ ਲੋਕਾਂ ਨੂੰ ਬੂਟੇ ਲਾਉਣ ਲਈ ਪ੍ਰੇਰਿਤ ਕਰਨਾ ਸੀ। ਉਸ ਸਮੇਂ ਸੂਬੇ ਦੇ ਲੋਕਾਂ ਨੂੰ ਇਹ ਜਾਣਕਾਰੀ ਨਹੀਂ ਸੀ ਕਿ ਜੰਗਲਾਤ ਵਿਭਾਗ ਦੀਆਂ ਨਰਸਰੀਆਂ ਕਿੱਥੇ-ਕਿੱਥੇ ਹਨ ਅਤੇ ਨਰਸਰੀਆਂ ਤੋਂ ਬੂਟੇ ਕਿਸ ਤਰ੍ਹਾਂ ਪ੍ਰਾਪਤ ਕੀਤੇ ਜਾ ਸਕਦੇ ਹਨ। 'ਆਈ ਹਰਿਆਲੀ ਐਪ' ਦੇ ਆਉਣ ਨਾਲ ਲੋਕਾਂ ਨੂੰ ਨਰਸਰੀਆਂ ਦੀ ਭੂਗੋਲਿਕ ਸਥਿਤੀ ਬਾਰੇ ਪਤਾ ਚੱਲਿਆ ਅਤੇ ਹਰੇਕ ਵਿਅਕਤੀ ਨੂੰ ਮੁਫ਼ਤ ਬੂਟੇ ਮਿਲੇ।

ਇਹ ਵੀ ਪੜ੍ਹੋ: ਸ਼ਰਮਨਾਕ : ਦੁਕਨਦਾਰ ਨੇ ਦੁਕਾਨ 'ਚ ਨਾਬਾਲਗ ਕੁੜੀ ਨਾਲ ਕੀਤਾ ਗਲਤ ਕੰਮ

ਸ. ਧਰਮਸੋਤ ਨੇ ਦੱਸਿਆ ਕਿ, 'ਇਸੇ ਤਰਜ਼ 'ਤੇ ਹੀ ਹੁਣ ਵਿਭਾਗ ਨਵਾਂ ਉਪਰਾਲਾ 'ਆਈ ਰਖਵਾਲੀ ਐਪ' ਸ਼ੁਰੂ ਕਰਨ ਜਾ ਰਿਹਾ ਹੈ, ਜਿਸ ਤਹਿਤ ਅਸੀਂ ਵਾਤਾਵਰਣ ਨੂੰ ਬਚਾਉਣ ਲਈ ਲੋਕਾਂ ਨੂੰ ਉਤਸ਼ਾਹਿਤ ਕਰਾਂਗੇ ਅਤੇ ਉਨ੍ਹਾਂ ਦਾ ਸਹਿਯੋਗ ਲਵਾਂਗੇ।'' ਉਨਾਂ ਕਿਹਾ ਕਿ ਅੱਜ ਦੇ ਦੌਰ 'ਚ ਸੰਸਾਰ 'ਚ ਜੰਗਲ ਘੱਟ ਰਹੇ ਹਨ,  ਵੱਖ-ਵੱਖ ਵਿਕਾਸ ਪ੍ਰਾਜੈਕਟ ਕਾਰਨ ਵੀ ਰੁੱਖਾਂ ਨੂੰ ਕੱਟਿਆ ਜਾ ਰਿਹਾ ਹੈ।ਬਹੁਤ ਲੋਕ ਜਾਗਰੂਕ ਤੌਰ 'ਤੇ ਇਹ ਸੋਚਦੇ ਹਨ ਕਿ ਉਹ ਵਾਤਾਵਰਣ ਨੂੰ ਬਚਾਉਣ ਲਈ ਕੁੱਝ ਕਰਨ ਪਰ ਉਨ੍ਹਾਂ ਨੂੰ ਪਤਾ ਨਹੀਂ ਚਲਦਾ ਕਿ ਉਹ ਕੀ ਕਰ ਸਕਦੇ ਹਨ।ਇਸੇ ਮੁਸ਼ਕਲ ਨੂੰ ਦੂਰ ਕਰਨ ਲਈ ਇਹ ਐਪ ਸ਼ੁਰੂ ਕੀਤੀ ਗਈ ਹੈ, ਜੋ ਹਰਿਆਲੀ ਬਚਾਉਣ ਲਈ ਕੰਮ ਕਰਨ ਵਾਲਿਆਂ ਨੂੰ ਵੱਖਰੀ ਪਛਾਣ ਵੀ ਦਿਵਾਏਗੀ।

ਇਹ ਵੀ ਪੜ੍ਹੋ: ਕੋਰੋਨਾ ਆਫ਼ਤ: ਆਰਥਿਕ ਨਿਘਾਰ ਕਾਰਨ ਮਾਪਿਆਂ ਨੇ ਨਵਜਨਮੀ ਬੱਚੀ ਨੂੰ ਮਾਨਵਤਾ ਪੰਘੂੜੇ 'ਚ ਛੱਡਿਆ

ਸ. ਧਰਮਸੋਤ ਨੇ ਕਿਹਾ ਕਿ ਜੰਗਲਾਤ ਸੰਪਤੀ ਨੂੰ ਬਚਾਉਣ ਦੀ ਜ਼ਿੰਮੇਵਾਰੀ ਸਰਕਾਰ ਤੋਂ ਇਲਾਵਾ ਹਰੇਕ ਨਾਗਰਿਕ ਦੀ ਵੀ ਹੈ। ਉਨ੍ਹਾਂ ਕਿਹਾ ਕਿ ਜੰਗਲਾਂ 'ਚ ਕੋਈ ਵੀ ਘਟਨਾ ਬਾਰੇ ਆਮ ਲੋਕਾਂ ਨੂੰ ਪਹਿਲਾਂ ਪਤਾ ਲੱਗ ਜਾਂਦਾ ਹੈ। ਅਜਿਹੇ ਮਾਮਲਿਆਂ 'ਚ ਕੋਈ ਵੀ ਨਾਗਰਿਕ 'ਆਈ ਰਖਵਾਲੀ ਐਪ' ਡਾਊਨਲੋਡ ਕਰਕੇ ਇਹ ਮਾਮਲਾ ਸਬੰਧਤ ਵਣ ਮੰਡਲ ਅਫ਼ਸਰ ਦੇ ਧਿਆਨ 'ਚ ਲਿਆ ਸਕਦਾ ਹੈ ਅਤੇ ਪੰਜਾਬ ਦੀ ਹਰਿਆਵਲ ਨੂੰ ਬਚਾਉਣ ਲਈ ਆਪਣਾ ਯੋਗਦਾਨ ਪਾ ਸਕਦਾ ਹੈ।

ਇਹ ਵੀ ਪੜ੍ਹੋ: ਕੇਂਦਰ ਨੂੰ ਬਚਾਉਣ ਦੀ ਬਜਾਏ ਕਿਸਾਨ ਹਿੱਤਾਂ ਦੀ ਗੱਲ ਕਰਨ ਪ੍ਰਕਾਸ਼ ਸਿੰਘ ਬਾਦਲ: ਭਗਵੰਤ ਮਾਨ

ਜੰਗਲਾਤ ਮੰਤਰੀ ਨੇ ਦੱਸਿਆ ਕਿ ਇਸ ਐਪ ਨੂੰ ਗੂਗਲ ਪਲੇਅ ਸਟੋਰ ਜਾਂ ਐਪ ਸਟੋਰ 'ਤੇ ਜਾ ਕੇ ਐਪ ਨੂੰ ਡਾਊਨਲੋਡ ਕੀਤਾ ਜਾ ਸਕੇਗਾ। ਲਾਗ ਇਨ ਕਰਨ ਮਗਰੋਂ ਤੁਸੀਂ ਆਪਣੀ ਸਕਰੀਨ 'ਤੇ ਇਕ ਸੂਚੀ ਦੇਖੋਗੇ ਕਿ ਤੁਸੀਂ ਕਿਸ ਕਿਸਮ ਦੇ ਨੁਕਸਾਨ ਬਾਰੇ ਜਾਣਕਾਰੀ ਦੇਣਾ ਚਾਹੁੰਦੇ ਹੋ। ਤੁਸੀਂ ਨੁਕਸਾਨ ਦਾ ਵਿਸ਼ਾ ਚੁਣ ਕੇ ਹੋਏ ਨੁਕਸਾਨ ਸਬੰਧੀ ਫੋਟੋਜ਼ ਵੀ ਅਪਲੋਡ ਕਰ ਸਕਦੇ ਹੋ। ਇਸ 'ਤੇ ਤੁਸੀਂ ਲਗਭਗ 20 ਕੁ ਸਕਿੰਟ ਦੀ ਵੀਡੀਓ ਵੀ ਅਪਲੋਡ ਕਰ ਸਕਦੇ ਹੋ। ਤੁਸੀਂ ਇਸ ਐਪ 'ਤੇ ਸਬੰਧਤ ਖੇਤਰ ਬਾਰੇ ਬੋਲ ਕੇ ਵੀ ਆਪਣਾ ਸੁਨੇਹਾ ਵਣ ਮੰਡਲ ਅਫ਼ਸਰ ਤੱਕ ਪਹੁੰਚਾ ਸਕਦੇ ਹੋ। ਸੂਚਨਾ ਤੁਰੰਤ ਸਬੰਧਤ ਡੀ.ਐਫ.ਓ/ਜ਼ਿਲ੍ਹਾ ਅਧਿਕਾਰੀ, ਸਬੰਧਤ ਗਾਰਡ ਤੱਕ ਪਹੁੰਚ ਜਾਵੇਗੀ। ਜਾਣਕਾਰੀ ਅਪਲੋਡ ਕਰਨ ਵਾਲੇ ਨਾਗਰਿਕ ਨੂੰ ਸਬੰਧਤ ਮਾਮਲੇ 'ਤੇ ਕੀ ਕਾਰਵਾਈ ਚੱਲ ਰਹੀ ਹੈ, ਸਬੰਧੀ ਜਾਣਕਾਰੀ ਮਿਲਦੀ ਰਹੇਗੀ।


Shyna

Content Editor

Related News