ਪੜ੍ਹਾਈ ''ਚ ਮਾਰੀਆਂ ਖੂਬ ਮੱਲਾਂ ਪਰ ਫਿਰ ਵੀ ਨਾ ਮਿਲੀ ਨੌਕਰੀ, ਇੰਝ ਚਲਾ ਰਿਹੈ ਘਰ (ਵੀਡੀਓ)

07/11/2020 6:03:40 PM

ਸੰਗਰੂਰ (ਰਾਜੇਸ਼ ਕੋਹਲੀ): ਪੰਜਾਬ ਸਰਕਾਰ ਦੇ ਘਰ-ਘਰ ਰੁਜ਼ਗਾਰ ਦੇ ਵਾਅਦੇ ਦੀ ਜ਼ਮੀਨੀ ਹਕੀਕਤ ਬਿਆਨ ਕਰਦੀ ਇਹ ਤਸਵੀਰ ਸੰਗਰੂਰ ਦੇ ਪਿੰਡ ਸ਼ਾਹਪੁਰ ਦੀ ਹੈ , ਜਿਥੋਂ ਦਾ ਵਸਨੀਕ ਜਸਵਿੰਦਰ ਸਿੰਘ ਐੱਮ.ਏ. ਬੀ.ਐੱਡ. ਤੇ ਦੋ ਵਾਰ ਟੈੱਟ ਪਾਸ ਹੋਣ ਦੇ ਬਾਵਜੂਦ ਅਖਬਾਰਾਂ ਵੇਚ ਕੇ ਆਪਣਾ ਗੁਜ਼ਾਰਾ ਚਲਾਉਣ ਲਈ ਮਜ਼ਬੂਰ ਹੈ। ਦਰਅਸਲ ਜਸਵਿੰਦਰ ਇਕ ਗਰੀਬ ਪਰਿਵਾਰ ਨਾਲ ਸਬੰਧਿਤ ਨੌਜਵਾਨ ਹੈ, ਜੋ 16 ਸਾਲ ਤੋਂ ਅਖਬਾਰਾਂ ਵੰਡਣ ਦਾ ਕੰਮ ਕਰ ਰਿਹਾ ਹੈ ਤੇ ਇਸ ਦੇ ਨਾਲ-ਨਾਲ ਉਸ ਨੇ ਪੂਰੀ ਮਿਹਨਤ ਨਾਲ ਆਪਣੀ ਪੜ੍ਹਾਈ ਕੀਤੀ। ਹਰ ਮਿਹਨਤੀ ਨੌਜਵਾਨ ਵਾਂਗ ਜਸਵਿੰਦਰ ਦਾ ਸੁਪਨਾ ਚੰਗੀ ਪੜ੍ਹਾਈ ਕਰਨ ਉਪਰੰਤ ਇਕ ਚੰਗੀ ਨੌਕਰੀ ਹਾਸਲ ਕਰਨਾ ਸੀ।

ਇਹ ਵੀ ਪੜ੍ਹੋ: ਤਲਾਕ ਲਏ ਬਿਨਾਂ ਦੂਜਾ ਵਿਆਹ ਕਰ ਰਹੇ ਪਤੀ ਦਾ ਪਹਿਲੀ ਪਤਨੀ ਨੇ ਕੀਤਾ ਅਜਿਹਾ ਹਾਲ

PunjabKesari

ਪੜ੍ਹਾਈ 'ਚ ਤਾਂ ਜਸਵਿੰਦਰ ਨੇ ਖੂਬ ਮੱਲਾਂ ਮਾਰੀਆਂ ਪਰ ਜਦੋਂ ਨੌਕਰੀ ਹਾਸਲ ਕਰਨ ਦੀ ਵਾਰੀ ਆਈ ਤਾਂ ਬਾਕੀ ਬੇਰੁਜ਼ਗਾਰ ਟੈੱਟ ਪਾਸ ਅਧਿਆਪਕਾਂ ਵਾਂਗ ਜਸਵਿੰਦਰ ਦੇ ਸੁਪਨੇ ਵੀ ਚਕਨਾ ਚੂਰ ਹੋ ਗਏ। ਆਪਣੇ ਅਧਿਆਪਕ ਸਾਥੀਆਂ ਨਾਲ ਮਿਲ ਕੇ ਜਸਵਿੰਦਰ ਨੇ 6 ਮਹੀਨੇ ਸਰਕਾਰ ਦੇ ਕੰਨਾਂ ਤੱਕ ਆਪਣੀ ਆਵਾਜ਼ ਪਹੁੰਚਾਉਣ ਲਈ ਧਰਨੇ ਤੱਕ ਦਿੱਤੇ ਪਰ ਕਿਸੇ ਮੰਤਰੀ ਜਾਂ ਸਰਕਾਰੀ ਅਧਿਕਾਰੀ ਨੇ ਇਨ੍ਹਾਂ ਦੀ ਸਾਰ ਨਹੀਂ ਲਈ। ਅਣਥੱਕ ਮਿਹਨਤ ਦੇ ਬਾਵਜੂਦ ਨੌਕਰੀ ਨਾ ਮਿਲਣ ਦਾ ਦੁੱਖ ਜਸਵਿੰਦਰ ਦੇ ਮਨ 'ਚ ਤਾਂ ਹੈ ਹੀ ਪਰ ਜਸਵਿੰਦਰ ਦੇ ਪਿੰਡ ਵਾਸੀਆਂ ਦੇ ਦਿਲ 'ਚ ਵੀ ਸਰਕਾਰ ਦੇ ਨੌਜਵਾਨਾਂ ਪ੍ਰਤੀ ਅਜਿਹੇ ਰੱਵਈਏ ਨੂੰ ਲੈ ਕੇ ਰੋਸ ਹੈ।

ਇਹ ਵੀ ਪੜ੍ਹੋ: 4 ਭੈਣਾਂ ਦੇ ਇਕਲੌਤੇ ਭਰਾ ਨਾਲ ਵਾਪਰਿਆ ਦਰਦਨਾਕ ਹਾਦਸਾ, ਟੋਟੇ-ਟੋਟੇ ਹੋਈ ਬਾਂਹ

PunjabKesari

ਉਥੇ ਹੀ ਜਸਵਿੰਦਰ ਸਿੰਘ ਨੇ ਦੱਸਿਆ ਕਿ ਉਹ ਬੀਤੇ 16 ਸਾਲ ਤੋਂ ਅਖਬਾਰ ਵੇਚਣ ਦਾ ਕੰਮ ਕਰ ਰਿਹਾ ਹੈ। ਉਸ ਨੇ ਸਰਕਾਰ ਅੱਗੇ ਅਪੀਲ ਕੀਤੀ ਹੈ ਕਿ ਟੈੱਟ ਪਾਸ ਅਧਿਆਪਕਾਂ ਦੀਆਂ ਪੋਸਟਾਂ 'ਚ ਵਾਧਾ ਕੀਤਾ ਜਾਵੇ ਤਾਂ ਜੋ ਬੇਰੁਜ਼ਗਾਰ ਅਧਿਆਪਕਾਂ ਨੂੰ ਰੁਜ਼ਗਾਰ ਹਾਸਲ ਹੋ ਸਕੇ। ਬੇਸ਼ੱਕ ਕੋਈ ਕੰਮ ਛੋਟਾ ਜਾਂ ਵੱਡਾ ਨਹੀਂ ਹੁੰਦਾ ਪਰ ਸਰਕਾਰ ਨੂੰ ਚਾਹੀਦਾ ਹੈ ਕਿ ਅਜਿਹੇ ਮਿਹਨਤੀ ਨੌਜਵਾਨਾਂ ਲਈ ਰੁਜ਼ਗਾਰ ਦੇ ਰਾਹ ਖੋਲ੍ਹੇ ਤਾਂ ਜੋ ਇਹ ਨੌਜਵਾਨ ਆਪਣਾ ਤੇ ਸਮਾਜ ਦਾ ਭਵਿੱਖ ਸਵਾਰ ਸਕਣ।

ਇਹ ਵੀ ਪੜ੍ਹੋ: ਸਾਈਪ੍ਰਸ 'ਚ ਫਸੇ ਨੌਜਵਾਨਾਂ ਦੀ ਵਤਨ ਵਾਪਸੀ ਲਈ ਬੀਬਾ ਬਾਦਲ ਵਲੋਂ ਕੀਤੇ ਯਤਨ ਰੰਗ ਲਿਆਏ


Shyna

Content Editor

Related News