ਪੰਜਾਬ ਸਰਕਾਰ ਨੇ ਜ਼ਰੂਰੀ ਵਸਤਾਂ ਦੀ ਸਪਲਾਈ ਨੂੰ ਯਕੀਨੀ ਬਣਾਉਣ ਲਈ ਕੰਟਰੋਲ ਰੂਮ ਕੀਤਾ ਸਥਾਪਤ

03/28/2020 12:47:16 AM

ਚੰਡੀਗੜ੍ਹ,(ਰਮਨਜੀਤ) : ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਵੱਲੋਂ ਸਪਲਾਈ ਲੜੀ 'ਚ ਕਿਸੇ ਤਰ੍ਹਾਂ ਦੇ ਵਿਘਨ (ਜੇ ਕੋਈ ਹੈ) ਦੇ ਪ੍ਰਭਾਵਸ਼ਾਲੀ ਹੱਲ ਲਈ ਇਕ ਕੰਟਰੋਲ ਰੂਮ ਸਥਾਪਤ ਕੀਤਾ ਗਿਆ ਹੈ। ਇਸ ਬਾਰੇ ਜਾਣਕਾਰੀ ਦਿੰਦਿਆਂ ਇਕ ਸਰਕਾਰੀ ਬੁਲਾਰੇ ਨੇ ਦੱਸਿਆ ਕਿ ਕੰਟਰੋਲ ਰੂਮ ਨੂੰ ਲੋਕਾਂ ਦੁਆਰਾ ਖਪਤ ਕੀਤੇ ਜਾਣ ਵਾਲੇ ਫਲਾਂ, ਸਬਜ਼ੀਆਂ, ਦੁੱਧ ਅਤੇ ਡੇਅਰੀ ਉਤਪਾਦਾਂ ਅਤੇ ਹੋਰ ਜ਼ਰੂਰੀ ਸਮਾਨ ਲਿਜਾ ਰਹੇ ਵਾਹਨਾਂ ਅਤੇ ਫੂਡ/ਦੁੱਧ ਪ੍ਰੋਸੈਸਿੰਗ ਉਦਯੋਗ ਨੂੰ ਚਲਾਉਣ ਲਈ ਕੱਚੇ ਮਾਲ ਅਤੇ ਪੈਕਿੰਗ ਸਮੱਗਰੀ ਅਤੇ ਤਿਆਰ ਹੋਏ ਖਾਣ-ਪੀਣ ਵਾਲੇ ਉਤਪਾਦਾਂ ਦੀ ਉਦਯੋਗ ਤੋਂ ਰਿਟੇਲਰ/ਖਪਤਕਾਰਾਂ ਤੱਕ ਢੋਆ-ਢੁਆਈ ਲਈ ਵਾਹਨਾਂ ਦੀ ਨਿਰਵਿਘਨ ਅੰਤਰ-ਰਾਜੀ ਆਵਾਜਾਈ ਨੂੰ ਯਕੀਨੀ ਬਣਾਉਣਾ ਲਾਜ਼ਮੀ ਕੀਤਾ ਗਿਆ ਹੈ। ਕੰਟਰੋਲ ਰੂਮ ਇਹ ਯਕੀਨੀ ਬਣਾਉਣ ਲਈ ਸੰਬੰਧਿਤ ਜ਼ਿਲੇ ਜਾਂ ਰਾਜ ਨਾਲ ਤਾਲਮੇਲ ਵੀ ਕਰੇਗਾ ਕਿ ਫੂਡ/ਮਿਲਕ ਪ੍ਰੋਸੈਸਿੰਗ ਉਦਯੋਗਾਂ ਨੂੰ ਚਲਾਉਣ ਲਈ ਫਿਲਮ, ਰਸਾਇਣ/ਲੋੜੀਂਦੇ ਹੋਰ ਉਤਪਾਦਾਂ ਵਰਗੀ ਪੈਕੇਜਿੰਗ ਬਣਾਉਣ ਵਾਲੀਆਂ ਫੈਕਟਰੀਆਂ ਨੂੰ ਆਪਣੇ ਕੰਮ ਚਲਾਉਣ ਦੀ ਇਜਾਜ਼ਤ ਦਿੱਤੀ ਜਾਵੇ ਅਤੇ ਉਕਤ ਸਮੱਗਰੀ ਨੂੰ ਰਾਜਾਂ ਵਿੱਚ ਪਹੁੰਚਾਉਣ ਦੀ ਆਗਿਆ ਦਿੱਤੀ ਜਾਵੇ। ਪਸ਼ੂਆਂ ਦੇ ਚਾਰੇ, ਖਾਧ ਪਦਾਰਥ ਅਤੇ ਬਾਲਣ ਜਿਵੇਂ ਕੋਲਾ ਲਈ ਕੱਚੇ ਮਾਲ ਦੀ ਨਿਰਵਿਘਨ ਆਵਾਜਾਈ ਵੀ ਯਕੀਨੀ ਬਣਾਈ ਜਾਵੇਗੀ।

ਬੁਲਾਰੇ ਨੇ ਕਿਹਾ ਬਾਗਬਾਨੀ ਦੇ ਸਕੱਤਰ ਗਗਨਦੀਪ ਸਿੰਘ ਬਰਾੜ ਲੋਕਾਂ ਦੁਆਰਾ ਖਪਤ ਲਈ ਜ਼ਰੂਰੀ ਖਾਣ ਪੀਣ ਵਾਲੀਆਂ ਵਸਤਾਂ ਨੂੰ ਸੁਚਾਰੂ ਢੰਗ ਨਾਲ ਲਿਜਾਣ ਅਤੇ ਫੂਡ ਪ੍ਰੋਸੈਸਿੰਗ ਉਦਯੋਗ ਦੇ ਸੰਚਾਲਨ ਲਈ ਕੰਟਰੋਲ ਰੂਮ ਦੀ ਨਿਗਰਾਨੀ ਕਰਨਗੇ। ਉਹ ਕੇਂਦਰੀ ਫੂਡ ਪ੍ਰੋਸੈਸਿੰਗ ਮੰਤਰਾਲੇ ਨਾਲ ਸੰਪਰਕ ਬਣਾਈ ਰੱਖਣ ਲਈ ਰਾਜ ਸਰਕਾਰ ਲਈ ਨੋਡਲ ਅਧਿਕਾਰੀ ਵੀ ਹੋਣਗੇ। ਬੁਲਾਰੇ ਨੇ ਅੱਗੇ ਦੱਸਿਆ ਕਿ ਕੰਟਰੋਲ ਰੂਮ ਦੇ ਇੰਚਾਰਜ ਅਧਿਕਾਰੀ ਸਪਲਾਈ ਚੇਨ ਵਿਚ ਰੁਕਾਵਟ (ਜੇ ਕੋਈ ਹੈ) ਨੂੰ ਦੂਰ ਕਰਨ ਲਈ ਰਾਜ ਅਤੇ ਇਸ ਦੇ ਬਾਹਰ ਪ੍ਰਸ਼ਾਸਨਿਕ ਅਧਿਕਾਰੀਆਂ ਸਿਵਲ, ਟ੍ਰਾਂਸਪੋਰਟ ਅਤੇ ਪੁਲਿਸ ਨੂੰ ਜਵਾਬ ਦੇਣਗੇ। ਕੰਟਰੋਲ ਰੂਮ ਸਵੇਰੇ 7.00 ਵਜੇ ਤੋਂ ਰਾਤ 9.00 ਵਜੇ ਤੱਕ ਕਾਰਜਸ਼ੀਲ ਰਹੇਗਾ ਅਤੇ ਅਗਲੇ ਹੁਕਮਾਂ ਤੱਕ ਕੰਮ ਕਰੇਗਾ। ਹੇਠ ਦਿੱਤੇ ਨੰਬਰ ਕੰਟਰੋਲ ਰੂਮ ਨੂੰ ਸਮਰਪਿਤ ਕੀਤੇ ਗਏ ਹਨ: 7986164174, 9877937725 ਅਤੇ ਈ.ਮੇਲfruit.veg.control0punjab.gov.in . ਇਸੇ ਦੌਰਾਨ, ਮੰਡੀ ਬੋਰਡ ਦੇ ਚੀਫ਼ ਇੰਜੀਨੀਅਰ ਹਰਪ੍ਰੀਤ ਸਿੰਘ ਬਰਾੜ (9817091234) ਨੂੰ ਕੰਟਰੋਲ ਰੂਮ ਦਾ ਨੋਡਲ ਅਧਿਕਾਰੀ ਨਿਯੁਕਤ ਕੀਤਾ ਗਿਆ ਹੈ, ਜਦਕਿ ਹੋਰ ਅਧਿਕਾਰੀਆਂ ਜੀਐੱਮ ਪ੍ਰੋਜੈਕਟ ਜੀਐੱਸ ਰੰਧਾਵਾ (9876603411) ਜੀਐੱਮ ਫਾਇਨਾਂਸ ਮੁਕੇਸ਼ ਜੁਨੇਜਾ (9646300190), ਸੀ ਜੀ ਐੱਮ ਸਿਕੰਦਰ ਸਿੰਘ (9814015088), ਚੀਫ਼ ਇੰਜੀਨੀਅਰ ਬੀ.ਐਸ.ਧਨੋਆ (9988870414), ਡੀਜੀਐੱਮ ਇਨਫੋਰਸਮੈਂਟ ਸੁਖਬੀਰ ਸਿੰਘ ਸੋਢੀ (9814038537) ਅਤੇ ਡੀਜੀਐੱਮ ਅਸਟੇਟ ਪਰਮਜੀਤ ਸਿੰਘ (9646016163) ਨੂੰ ਵੀ ਕੰਟਰੋਲ ਰੂਮ ਵਿਖੇ ਲਗਾਇਆਾ ਗਿਆ ਹੈ ਅਤੇ ਸਾਰੇ ਅਧਿਕਾਰੀਆਂ ਨੂੰ ਤੁਰੰਤ ਡਿਊਟੀਆਂ ਜੁਆਇਨ ਕਰਨ ਦੇ ਨਿਰਦੇਸ਼ ਦਿੱਤੇ ਗਏ ਹਨ। ਅਧਿਕਾਰੀ ਇਸ ਕਾਰਜ 'ਚ ਸਹਾਇਤਾ ਲਈ ਪੰਜਾਬ ਮੰਡੀ ਬੋਰਡ ਦੇ ਲੋੜੀਂਦੇ ਅਧਿਕਾਰੀਆਂ ਨੂੰ ਨਿਯੁਕਤ ਕਰਨਗੇ । ਕੰਟਰੋਲ ਰੂਮ ਦੇ ਨੋਡਲ ਅਫਸਰ ਦੁਆਰਾ ਇੱਕ ਰੋਸਟਰ ਤਿਆਰ ਕੀਤਾ ਜਾਏਗਾ ਤਾਂ ਜੋ ਇਹ ਸੁਨਿਸਚਿਤ ਕੀਤਾ ਜਾ ਸਕੇ ਕਿ ਕੰਮ ਦੇ ਸਮੇਂ ਦੌਰਾਨ ਕੰਟਰੋਲ ਰੂਮ 'ਚ ਘੱਟੋ ਘੱਟ ਦੋ ਅਧਿਕਾਰੀ ਮੌਜੂਦ ਹੋਣ। ਹਾਲਾਂਕਿ, ਕਾਰਜਾਂ ਦੀ ਗੰਭੀਰਤਾ ਅਤੇ ਸੰਵੇਦਨਸ਼ੀਲਤਾ ਦੇ ਮੱਦੇਨਜ਼ਰ ਸਾਰੇ ਅਧਿਕਾਰੀ ਆਪਣੇ ਫੋਨ ਅਤੇ ਸੋਸ਼ਲ ਮੀਡੀਆ 'ਤੇ 24/7 ਤੱਕ ਪਹੁੰਚ 'ਚ ਰਹਿਣਗੇ।


Deepak Kumar

Content Editor

Related News