ਪੰਜਾਬ ਸਰਕਾਰ ਵੱਲੋਂ 4 ਆਈ.ਏ.ਐੱਸ ਅਤੇ 3 ਪੀ.ਸੀ.ਐੱਸ ਅਫਸਰਾਂ ਦੇ ਤਬਾਦਲੇ
Wednesday, Jun 30, 2021 - 06:07 PM (IST)

ਸ਼ੇਰਪੁਰ (ਅਨੀਸ਼) : ਪੰਜਾਬ ਸਰਕਾਰ ਵੱਲੋਂ ਅੱਜ 4 ਆਈ. ਏ. ਐੱਸ ਅਤੇ 3 ਪੀ.ਸੀ.ਐੱਸ ਅਧਿਕਾਰੀਆਂ ਦੇ ਤਬਾਦਲੇ ਕੀਤੇ ਗਏ ਹਨ। ਪੰਜਾਬ ਸਰਕਾਰ ਦੀ ਮੁੱਖ ਸਕੱਤਰ ਵਿੰਨੀ ਮਹਾਜਨ ਵੱਲੋਂ ਜਾਰੀ ਕੀਤੀ ਗਈ ਸੂਚੀ ਅਨੁਸਾਰ ਆਈ.ਏ ਐੱਸ. ਅਧਿਕਾਰੀਆਂ ਵਿਚ ਹਰਪ੍ਰੀਤ ਸਿੰਘ ਨੂੰ ਐਸ.ਡੀ.ਐੱਮ ਬੁਢਲਾਡਾ, ਮਨੀਸਾ ਰਾਣਾ ਨੂੰ ਐੱਸ.ਡੀ.ਐੱਮ ਸਰਦੂਲਗੜ, ਅਕਾਸ ਬਾਂਸਲ ਨੂੰ ਐੱਸ.ਡੀ.ਐੱਮ ਮੂਨਕ ਅਤੇ ਵਾਧੂ ਚਾਰਜ ਐੱਸ.ਡੀ.ਐੱਮ ਲਹਿਰਾਗਾਗਾ, ਨਿਰਮਲਾ ੳਸਮਪੰਚਮ ਨੂੰ ਐੱਸ.ਡੀ.ਐਮ ਕੋਟਕਪੂਰਾ ਵਿਖੇ ਲਗਾਇਆ ਗਿਆ ਹੈ ।
ਇਹ ਵੀ ਪੜ੍ਹੋ : ਦਿੱਲੀ ਦੌਰੇ ’ਤੇ ਗਏ ਸਿੱਧੂ ਨੇ ਪ੍ਰਿਯੰਕਾ ਗਾਂਧੀ ਨਾਲ ਕੀਤੀ ਮੁਲਾਕਾਤ, ਹੋਈ ਲੰਮੀ ਮੀਟਿੰਗ
ਪੀ.ਸੀ.ਐੱਸ ਅਧਿਕਾਰੀਆਂ ਵਿਚ ਅਮਰਿੰਦਰ ਸਿੰਘ ਟਿਵਾਣਾ ਨੂੰ ਐੱਸ.ਡੀ.ਐੱਮ ਸੰਗਰੂਰ, ਸਰਬਜੀਤ ਕੌਰ ਨੂੰ ਡਿਪਟੀ ਡਾਇਰਕੈਟਰ ਐਡਮਿਨ ਡਿਪਾਰਟਮੈਟ ਆਫ ਵਾਟਰ ਰਿਚਰਜ਼ ਅਤੇ ਯਸ਼ਪਾਲ ਸ਼ਰਮਾ ਨੂੰ ਐੱਸ.ਡੀ.ਐੱਮ ਬੱਸੀ ਪਠਾਨਾ ਨਿਯੁਕਤ ਕੀਤਾ ਗਿਆ ਹੈ।