ਪੰਜਾਬ ਸਰਕਾਰ ਵਲੋਂ ਜਗਤਜੀਤ ਸ਼ਾਰੋਂ ਸਨਮਾਨਤ

Friday, Aug 16, 2019 - 06:39 PM (IST)

ਪੰਜਾਬ ਸਰਕਾਰ ਵਲੋਂ ਜਗਤਜੀਤ ਸ਼ਾਰੋਂ ਸਨਮਾਨਤ

ਸੰਗਰੂਰ (ਬੇਦੀ) : 15 ਅਗਸਤ ਦੇ ਦਿਹਾੜੇ 'ਤੇ ਪੁਲਸ ਲਾਈਨ ਵਿਖੇ ਕਰਵਾਏ ਸਨਮਾਨ ਸਮਾਰੋਹ ਮੌਕੇ ਸਮਾਜ ਨੂੰ ਵਧੀਆ ਸੇਵਾਵਾਂ ਦੇਣ ਬਦਲੇ ਪੰਜਾਬ ਸਰਕਾਰ ਵਲੋਂ ਜਗਤਜੀਤ ਇੰਡਸਟਰੀ ਦੇ ਐੱਮ. ਡੀ. ਜਗਤਜੀਤ ਸ਼ਾਰੋਂ ਨੂੰ ਸਨਮਾਨਿਤ ਕੀਤਾ ਗਿਆ ਸੀ। ਕੈਬਨਿਟ ਮੰਤਰੀ ਬ੍ਰਹਮ ਮਹਿੰਦਰਾ ਨੇ ਜਗਤਜੀਤ ਸ਼ਾਰੋਂ ਨੂੰ ਸਨਮਾਨਤ ਕੀਤਾ। ਜ਼ਿਕਰਯੋਗ ਹੈ ਕਿ ਪਿਛਲੇ ਮਹੀਨੇ ਬੋਰਬੈੱਲ ਵਿਚ ਡਿੱਗੇ ਮਾਸੂਮ ਬੱਚੇ ਫਤਿਹਵੀਰ ਨੂੰ ਬਚਾਉਣ ਲਈ ਕੀਤੇ ਗਏ ਕਾਰਜਾਂ 'ਚ ਜਗਤਜੀਤ ਇੰਡਸਟਰੀਜ਼ ਦਾ ਬੋਰ ਦੇ ਤਕਨੀਕੀ ਢਾਂਚੇ ਨੂੰ ਬਣਾਉਣ ਲਈ ਅਹਿਮ ਯੋਗਦਾਨ ਰਿਹਾ ਸੀ। 
ਇਸ ਮੌਕੇ ਕੈਬਨਿਟ ਮੰਤਰੀ ਤੋਂ ਇਲਾਵਾ ਡਿਪਟੀ ਕਮਿਸ਼ਨਰ ਘਨਸ਼ਿਆਮ ਥੋਰੀ, ਐੱਸ. ਐੱਸ. ਪੀ. ਡਾਕਟਰ ਸੰਦੀਪ ਗਰਗ, ਕਾਂਗਰਸ ਦੇ ਜ਼ਿਲਾ ਪ੍ਰਧਾਨ ਰਜਿੰਦਰ ਰਾਜਾ ਤੇ ਰਿਟਾਇਰਡ ਏ. ਡੀ. ਸੀ. ਬਲਵੰਤ ਸਿੰਘ ਸ਼ੇਰਗਿੱਲ ਅਤੇ  ਮਾਸਟਰ ਅਜੈਬ ਸਿੰਘ ਰਟੌਲ ਆਦਿ ਹਾਜ਼ਰ ਸਨ।


author

Gurminder Singh

Content Editor

Related News