ਪੰਜਾਬ ਸਰਕਾਰ ਦੀ ਫ੍ਰੀ ਬੱਸ ਸਹੂਲਤ ਜਨਾਨੀਆਂ ਲਈ ਬਣੀ ਸਿਰਦਰਦੀ, ਕਡੰਕਟਰ ਨੇ ਚੜ੍ਹਾਉਣ ਤੋਂ ਕੀਤਾ ਮਨ੍ਹਾ

04/29/2021 1:10:06 PM

ਚੋਹਲਾ ਸਾਹਿਬ (ਜ.ਬ) - ਪੰਜਾਬ ਸਰਕਾਰ ਵਲੋਂ ਜਨਾਨੀਆਂ ਦੇ ਮੁਫ਼ਤ ਸਫ਼ਰ ਲਈ 1/04/2021 ਤੋਂ ਦਿੱਤੀ ਜਾਣ ਵਾਲੀ ਸਹੂਲਤ ਜਨਾਨੀਆਂ ਲਈ ਸਿਰਦਰਦੀ ਬਣੀ ਹੋਈ ਹੈ। ਮੁਫ਼ਤ ਸਫ਼ਰ ਦੀ ਸਹੂਲਤ ਲੈਣ ਲਈ ਜਨਾਨੀਆਂ ਸਰਕਾਰੀ ਬੱਸ ਦੀ ਉਡੀਕ ’ਚ ਬੱਸ ਸਟੈਂਡ ’ਤੇ ਕਾਫ਼ੀ ਸਮਾਂ ਖੜ੍ਹੀਆਂ ਰਹਿੰਦੀਆਂ ਹਨ। ਜਦੋਂ ਸਰਕਾਰੀ ਬੱਸ ਆਉਂਦੀ ਹੈ ਤਾਂ ਸਰਕਾਰੀ ਬੱਸ ਵਾਲੇ ਜਾਂ ਤਾਂ ਬੱਸ ਅੱਡੇ ਤੋਂ ਪਿੱਛੇ ਹੀ ਰੋਕ ਦਿੰਦੇ ਹਨ ਜਾਂ ਫਿਰ ਕਦੀ ਬੱਸਾਂ ਵਾਲੇ ਬੱਸ ਰੋਕਦੇ ਹੀ ਨਹੀਂ। ਇਸੇ ਕਰਕੇ ਸਵਾਰੀਆਂ ਬੱਸਾਂ ਦੇ ਪਿੱਛੇ ਦੌੜਦੀਆਂ ਨਜ਼ਰ ਆਉਂਦੀਆਂ ਹਨ। 

ਪੜ੍ਹੋ ਇਹ ਵੀ ਖਬਰ - ਖ਼ੌਫਨਾਕ ਵਾਰਦਾਤ : ਘਰ ਦੇ ਵਿਹੜੇ 'ਚ ਦੱਬਿਆ ਮਿਲਿਆ ਧੜ ਨਾਲੋਂ ਵੱਖ ਕੀਤਾ ਕਿਸਾਨ ਦਾ ‘ਸਿਰ’, ਇੰਝ ਹੋਇਆ ਖ਼ੁਲਾਸਾ

ਅੱਜ ਸਵੇਰੇ 9 ਵਜੇ ਦੇ ਕਰੀਬ ਬੱਸ ਸਟੈਂਡ ਸਲਹਾਲੀ ਕਲਾਂ ’ਤੇ ਸਥਿਤੀ ਤਨਾਅਪੂਰਨ ਹੋ ਗਈ, ਜਦ ਫਿਰ ਪੰਜਾਬ ਰੋਡਵੇਜ਼ ਦੇ ਕਡੰਕਟਰ ਨੇ ਸਵਾਰੀਆਂ ਚੜ੍ਹਾਉਣ ਤੋਂ ਇਨਕਾਰ ਕਰ ਦਿੱਤਾ। ਇਸ ਤੋਂ ਬਾਅਦ ਸਵਾਰੀਆਂ ਨੇ ਹੰਗਾਮਾਂ ਕਰ ਦਿੱਤਾ। ਹੰਗਾਮਾਂ ਵੇਖ ਪਿੰਡ ਦੇ ਮੋਹਤਬਰ ਮੈਂਬਰ ਬਲਕਾਰ ਸਿੰਘ ਲਾਡੀ, ਅਜੇਪਾਲ ਸਿੰਘ, ਸੁਰਜੀਤ ਸਿੰਘ, ਮੱਸਾ ਸਿੰਘ ਵਿਗਿਆਨ ਸਿੰਘ, ਮਹਿੰਦਰ ਸਿੰਘ ਆਦਿ ਨੇ ਸਰਕਾਰੀ ਬੱਸਾਂ ਦੇ ਡਰਾਇਵਰਾਂ ਨਾਲ ਸਵਾਰੀਆਂ ਨਾ ਚੜ੍ਹਾਉਣ ਬਾਰੇ ਗੱਲਬਾਤ ਕੀਤੀ।

ਪੜ੍ਹੋ ਇਹ ਵੀ ਖਬਰ - ਬਟਾਲਾ : ਸਰਕਾਰੀ ਸਕੂਲ ਦੀ ਅਧਿਆਪਕਾ ’ਤੇ ਤੇਜ਼ਧਾਰ ਦਾਤਰ ਨਾਲ ਕਾਤਲਾਨਾ ਹਮਲਾ, ਹਾਲਤ ਨਾਜ਼ੁਕ (ਵੀਡੀਓ)

ਕਡੰਕਟਰਾਂ ਨੇ ਕਿਹਾ ਕਿ ਸਾਨੂੰ ਮਹਿਕਮੇ ਵਲੋਂ ਹਦਾਇਤਾਂ ਹਨ ਕਿ 26 ਸਵਾਰੀਆਂ ਤੋਂ ਵੱਧ ਸਵਾਰੀਆਂ ਬੱਸਾਂ ’ਚ ਚੜ੍ਹਾਉਣ ਦੀ ਆਗਿਆਂ ਨਹੀ ਪਰ ਜਦ ਪਿੰਡ ਦੇ ਮੋਹਤਬਰਾਂ ਨੇ ਕੁਝ ਬੱਸਾਂ ਚੈੱਕ ਕੀਤੀਆਂ ਤਾਂ ਉਨ੍ਹਾਂ ’ਚ ਨਾ-ਮਾਤਰ ਹੀ ਸਵਾਰੀਆਂ ਸਨ। ਕਾਫੀ ਦੇਰ ਬਾਅਦ ਬੱਸਾਂ ’ਚ ਸਵਾਰੀਆਂ ਨੂੰ ਬਿਠਾਇਆ ਗਿਆ। ਦੂਸਰੇ ਪਾਸੇ ਇਨ੍ਹਾਂ ਲੋਕਾਂ ਦਾ ਕਹਿਣਾ ਹੈ ਕਿ ਪ੍ਰਾਈਵੇਟ ਬੱਸਾਂ ਵਿਚ 50 ਸਵਾਰੀਆਂ ਤੋਂ ਵੱਧ ਸਵਾਰੀਆਂ ਵੀ ਚੜ੍ਹਾਈਆਂ ਜਾਂਦੀਆਂ ਹਨ, ਉਨ੍ਹਾਂ ’ਤੇ ਮਹਿਕਮਾਂ ਕੋਈ ਕਾਰਵਾਈ ਕਿਉਂ ਨਹੀਂ ਕਰਦਾ।

ਪੜ੍ਹੋ ਇਹ ਵੀ ਖਬਰ - 12ਵੀਂ ਦੇ ਵਿਦਿਆਰਥੀ ਦੀ ਸ਼ਰਮਨਾਕ ਕਰਤੂਤ: ਘੁਮਾਉਣ ਦੇ ਬਹਾਨੇ 13 ਸਾਲਾ ਕੁੜੀ ਨਾਲ ਕੀਤਾ ਜਬਰ-ਜ਼ਿਨਾਹ


rajwinder kaur

Content Editor

Related News