ਮਿਸ਼ਨ ਫ਼ਤਿਹ: ਕੋਰੋਨਾ ''ਤੇ ਫ਼ਤਿਹ ਪਾਉਣ ਮਗਰੋਂ ਹੋਰਾਂ ਲਈ ਪ੍ਰੇਰਣਾ ਸਰੋਤ ਬਣਿਆ ਮਾਸਟਰ ਅਮਰਜੀਤ ਸਿੰਘ

06/28/2020 1:55:01 PM

ਸੰਦੌੜ/ਸੰਗਰੂਰ (ਰਿਖੀ): ਪੰਜਾਬ ਸਰਕਾਰ ਵਲੋਂ ਸ਼ੁਰੂ ਕੀਤੇ ਗਏ 'ਮਿਸ਼ਨ ਫ਼ਤਿਹ' ਨੂੰ ਸਫਲ ਬਣਾਉਣ 'ਚ ਆਪਣਾ ਯੋਗਦਾਨ ਦਿੰਦਿਆਂ ਕੋਵਿਡ 19 'ਤੇ ਫ਼ਤਿਹ ਹਾਸਲ ਕਰਨ ਵਾਲੇ ਸੇਵਾ ਮੁਕਤ ਅਧਿਆਪਕ ਅਮਰਜੀਤ ਸਿੰਘ ਆਪਣੀ ਜਿੱਤ ਦੀ ਕਹਾਣੀ ਨਾਲ ਲੋਕਾਂ ਨੂੰ ਜਾਗਰੂਕ ਵੀ ਕਰ ਰਹੇ ਹਨ। ਮਾਸਟਰ ਅਮਰਜੀਤ ਸਿੰਘ ਨੇ 'ਕੋਰੋਨਾ ਵਾਇਰਸ 'ਤੇ ਜਿੱਤ ਦਾ ਸਿਹਰਾ ਆਪਣੀ ਸਾਕਾਰਾਤਮਕਤਾ ਅਤੇ ਜ਼ਿਲ੍ਹਾ ਪ੍ਰਸ਼ਾਸਨ ਤੇ ਸਿਹਤ ਵਿਭਾਗ ਦੇ ਵਧੀਆ ਪ੍ਰਬੰਧਾਂ ਨੂੰ ਦਿੱਤਾ।

ਇਹ ਵੀ ਪੜ੍ਹੋ: ਅਕਾਲੀ ਦਲ ਲਈ ਖਤਰੇ ਦੀ ਘੰਟੀ, ਵਰਚੂਅਲ ਰੈਲੀ 'ਚ ਭਾਜਪਾ ਕਾਂਗਰਸ ਦਾ ਬਦਲ ਬਣਨ ਦੀ ਦੌੜ 'ਚ

ਜ਼ਿਲ੍ਹੇ ਦੇ ਬਲਾਕ ਫਤਿਹਗੜ੍ਹ ਪੰਜਗਰਾਈਆਂ ਅਧੀਨ ਪੈਂਦੇ ਪਿੰਡ ਸੰਦੌੜ ਦੇ 63 ਸਾਲਾਂ ਦੇ ਸੇਵਾ ਮੁਕਤ ਅਧਿਆਪਕ ਮਾਸਟਰ ਅਮਰਜੀਤ ਸਿੰਘ ਤਖ਼ਤ ਸ੍ਰੀ ਹਜ਼ੂਰ ਸਾਹਿਬ ਦੇ ਦਰਸ਼ਨ ਕਰਨ ਲਈ ਨਾਂਦੇੜ ਗਏ ਸਨ ਜਿੱਥੇ ਉਹ ਕੋਰੋਨਾ ਵਾਇਰਸ ਨੂੰ ਫ਼ੈਲਣ ਤੋਂ ਰੋਕਣ ਲਈ ਲਗਾਏ ਗਏ ਦੇਸ਼ ਵਿਆਪੀ ਲਾਕਡਾਊਨ ਕਾਰਨ ਫਸ ਗਏ ਸਨ। ਪੰਜਾਬ ਸਰਕਾਰ ਵਲੋਂ ਕੀਤੇ ਗਏ ਯਤਨਾਂ ਕਾਰਨ ਉਹ 29 ਅਪ੍ਰੈਲ ਨੂੰ ਵਾਪਸ ਪੰਜਾਬ ਆ ਗਏ ਤੇ ਉਨ੍ਹਾਂ ਨੂੰ ਸੁਨਾਮ ਵਿਖੇ ਕੁਆਰੰਟੀਨ ਸੈਂਟਰ ਵਿਚ ਰੱਖਿਆ ਗਿਆ। ਇੱਥੇ ਉਨ੍ਹਾਂ ਦਾ ਕੋਵਿਡ-19 ਦਾ ਟੈਸਟ ਪਾਜ਼ੇਟਿਵ ਆਉਣ ਤੋਂ ਬਾਅਦ ਉਨ੍ਹਾਂ ਨੂੰ ਕੋਵਿਡ ਕੇਅਰ ਸੈਂਟਰ ਘਾਬਦਾਂ ਤਬਦੀਲ ਕੀਤਾ ਗਿਆ।

ਇਹ ਵੀ ਪੜ੍ਹੋ: ਕਮਿਸ਼ਨਰ ਦਫਤਰ ਦਾ ਕਾਰਨਾਮਾ: ਦਫਤਰ ਕੰਪਲੈਕਸ 'ਚ ਉਲਟਾ ਲਹਿਰਾਉਂਦਾ ਰਿਹਾ ਰਾਸ਼ਟਰੀ ਝੰਡਾ

ਅਮਰਜੀਤ ਸਿੰਘ ਦੱਸਦੇ ਹਨ ਕਿ ਜਦ ਉਨ੍ਹਾਂ ਨੂੰ ਪਤਾ ਲੱਗਾ ਕਿ ਉਹ ਕੋਵਿਡ 19 ਪਾਜ਼ੇਟਿਵ ਹਨ ਤਾਂ ਉਨ੍ਹਾਂ ਘਬਰਾਉਣ ਦੀ ਥਾਂ ਹਿੰਮਤ ਨਾਲ ਇਸ ਵਿਰੁੱਧ ਲੜਣ ਦੀ ਠਾਣੀ। ਉਨ੍ਹਾਂ ਦੱਸਿਆ ਕਿ ਕੋਵਿਡ ਕੇਅਰ ਸੈਂਟਰ ਘਾਬਦਾਂ ਵਿਖੇ ਉਹ ਜ਼ਿਲ੍ਹਾ ਪ੍ਰਸ਼ਾਸਨ ਤੇ ਸਿਹਤ ਵਿਭਾਗ ਦੇ ਵਧੀਆ ਪ੍ਰਬੰਧ ਦੇਖ ਕੇ ਖ਼ੁਸ਼ ਹੋਏ। ਉਨ੍ਹਾਂ ਦੱਸਿਆ ਕਿ ਉਨ੍ਹਾਂ ਨੂੰ ਤਿੰਨ ਟਾਈਮ ਖਾਣਾ, ਵਧੀਆ ਪੀਣ ਯੋਗ ਪਾਣੀ ਦਿੱਤਾ ਜਾਂਦਾ ਸੀ। ਸਫ਼ਾਈ ਦੇ ਪੂਰੇ ਪ੍ਰਬੰਧ ਸਨ ਤੇ ਉਥੋਂ ਦਾ ਸਟਾਫ਼ ਹਰ ਸਮੇਂ ਉਨ੍ਹਾਂ ਦਾ ਖਿਆਲ ਰੱਖਦਾ ਸੀ। ਅਮਰਜੀਤ ਸਿੰਘ ਨੇ ਕਿਹਾ ਕਿ ਇਸ ਦੌਰਾਨ ਉਨ੍ਹਾਂ ਦੇ ਕੋਈ ਵੀ ਟੀਕਾ ਜਾਂ ਦਵਾਈ ਦੀ ਜ਼ਰੂਰਤ ਨਹੀਂ ਪਈ ਸਗੋਂ ਸਾਕਾਰਾਤਮਕ ਸੋਚ ਤੇ ਵਧੀਆ ਸੰਤੁਲਿਤ ਭੋਜਨ ਖਾਣ ਨਾਲ ਉਹ 15 ਦਿਨ ਬਾਅਦ ਠੀਕ ਹੋ ਕੇ ਆਪਣੇ ਘਰ ਵਾਪਸ ਆ ਗਏ।ਉਨ੍ਹਾਂ ਅਪੀਲ ਕੀਤੀ ਕਿ ਕੋਰੋਨਾ ਵਾਇਰਸ ਤੋਂ ਡਰਨ ਦੀ ਨਹੀਂ ਸਗੋਂ ਸੁਚੇਤ ਰਹਿਣ ਦੀ ਲੋੜ ਹੈ ਤੇ ਸਰਕਾਰ ਵੱਲੋਂ ਜਾਰੀ ਹਦਾਇਤਾਂ ਦੀ ਪਾਲਣਾ ਕਰ ਕੇ ਇਸ ਵਾਇਰਸ ਦੀ ਲਾਗ ਤੋਂ ਬਚਿਆ ਜਾ ਸਕਦਾ ਹੈ।ਅਮਰਜੀਤ ਸਿੰਘ ਨੇ ਕਿਹਾ ਕਿ ਉਹ ਵੀ ਸਿਹਤ ਵਿਭਾਗ ਦੀਆਂ ਹਦਾਇਤਾਂ ਅਨੁਸਾਰ ਠੀਕ ਹੋਣ ਤੋਂ ਬਾਅਦ 14 ਦਿਨ ਘਰ ਵਿਚ ਅਲੱਗ ਕਮਰੇ ਵਿਚ ਰਹੇ। ਹੁਣ ਉਹ ਆਪਣੇ ਗੁਆਂਢ ਦੇ ਲੋਕਾਂ ਨੂੰ ਇਸ ਬਿਮਾਰੀ ਪ੍ਰਤੀ ਜਾਗਰੂਕ ਵੀ ਕਰ ਰਹੇ ਹਨ।


Shyna

Content Editor

Related News