ਭਾਰਤ ਸਰਕਾਰ ਪੰਜਾਬੀਆਂ ਨਾਲ ਬੇਗਾਨਿਆਂ ਵਾਲਾ ਵਤੀਰਾ ਅਪਣਾਉਣ ਲੱਗੀ : ਚੰਦੂਮਾਜਰਾ

Saturday, Apr 03, 2021 - 04:25 PM (IST)

ਭਾਰਤ ਸਰਕਾਰ ਪੰਜਾਬੀਆਂ ਨਾਲ ਬੇਗਾਨਿਆਂ ਵਾਲਾ ਵਤੀਰਾ ਅਪਣਾਉਣ ਲੱਗੀ : ਚੰਦੂਮਾਜਰਾ

ਦੇਵੀਗੜ੍ਹ (ਨੌਗਾਵਾਂ)- ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਮੀਤ ਪ੍ਰਧਾਨ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਵੱਲੋਂ ਦੇਵੀਗੜ੍ਹ ਸਰਕਲ ਦੇ ਅਕਾਲੀ ਆਗੂਆਂ ਨਾਲ ਸੰਗਮ ਪੈਲੇਸ ਗੁਥਮੜਾ ਵਿਖੇ ਇਕ ਅਹਿਮ ਬੈਠਕ ਕੀਤੀ ਗਈ। ਇਸ ਮੌਕੇ ਹਲਕਾ ਸਨੌਰ ਦੇ ਵਿਧਾਇਕ ਹਰਿੰਦਰਪਾਲ ਸਿੰਘ ਚੰਦੂਮਾਜਰਾ ਵੀ ਮੌਜੂਦ ਸਨ। ਪ੍ਰੋ. ਚੰਦੂਮਾਜਰਾ ਨੇ ਕਿਹਾ ਕਿ ਭਾਰਤ ਸਰਕਾਰ ਪੰਜਾਬੀਆਂ ਨਾਲ ਬੇਗਾਨਿਆਂ ਵਾਲਾ ਵਤੀਰਾ ਅਪਣਾ ਰਹੀ ਹੈ, ਜਿਸ ਦਾ ਪਤਾ ਗ੍ਰਹਿ ਮੰਤਰਾਲੇ ਵੱਲੋਂ ਜਾਰੀ ਕੀਤੇ ਪੱਤਰ ਤੋਂ ਲੱਗਦਾ ਹੈ। ਉਨ੍ਹਾਂ ਕਿਹਾ ਕਿ ਭਾਰਤ ਸਰਕਾਰ ਪੰਜਾਬੀਆਂ ਨਾਲ ਖਾਨਾਜੰਗੀ ਦਾ ਮਾਹੌਲ ਪੈਦਾ ਕਰ ਰਹੀ ਹੈ। ਇਸ ਤੋਂ ਇਲਾਵਾ ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਨੇ ਲੋਕਾਂ ਨਾਲ ਕੀਤੇ ਵਾਅਦੇ ਪੂਰੇ ਨਹੀਂ ਕੀਤੇ ਸਗੋਂ ਝੂਠੀਆਂ ਸਹੁੰਆਂ ਖਾ ਕੇ ਸਤਾ ਪ੍ਰਾਪਤ ਕੀਤੀ ਸੀ। ਇਸ ਵਾਰ ਪੰਜਾਬ ਦੇ ਲੋਕ ਕਾਂਗਰਸ ਦੇ ਨੁਮਾਇੰਦਿਆਂ ਨੂੰ ਮੂੰਹ ਤੱਕ ਨਹੀਂ ਲਾਉਣਗੇ।

ਉਨ੍ਹਾਂ ਆਪਣੇ ਵਰਕਰਾਂ ਨੂੰ ਕਿਹਾ ਕਿ ਪਾਰਟੀ ਨੂੰ ਮਜ਼ਬੂਤ ਕਰਨ ਲਈ ਬੂਥ ਪੱਧਰ ਤੱਕ ਕਮੇਟੀਆਂ ਬਣਾਈਆਂ ਜਾਣ ਅਤੇ ਵੱਧ ਤੋਂ ਵੱਧ ਨੌਜਵਾਨਾਂ ਨੂੰ ਪਾਰਟੀ ਨਾਲ ਜੋੜਿਆ ਜਾਵੇ। ਉਨ੍ਹਾਂ ਕਿਹਾ ਕਿ 11 ਮੈਂਬਰੀ ਕਮੇਟੀ ਹਫਤੇ ’ਚ ਇਕ ਬੈਠਕ ਜ਼ਰੂਰ ਕਰੇ। ਇਸ ਮੌਕੇ ਵਿਧਾਇਕ ਹਰਿੰਦਰਪਾਲ ਸਿੰਘ ਚੰਦੂਮਾਜਰਾ ਨੇ ਕਿਹਾ ਕਿ ਵਿਰੋਧੀਆਂ ਵੱਲੋਂ ਕੀਤੇ ਜਾਂਦੇ ਗਲਤ ਪ੍ਰਚਾਰ ਦਾ ਡੱਟ ਕੇ ਵਿਰੋਧ ਕਰਨ ’ਤੇ ਲੋਕਾਂ ਨੂੰ ਜਾਗਰੂਕ ਕੀਤਾ ਜਾਵੇ। ਇਸ ਮੌਕੇ ਜਗਜੀਤ ਸਿੰਘ ਕੋਹਲੀ, ਜਸਮੇਰ ਸਿੰਘ ਲਾਛਡ਼ੂ ਮੈਂਬਰ ਐੱਸ. ਜੀ. ਪੀ. ਸੀ., ਤਰਸੇਮ ਸਿੰਘ ਕੋਟਲਾ ਸਰਕਲ ਪ੍ਰਧਾਨ ਰੋਹੜਜਗੀਰ, ਗੁਰਦੀਪ ਸਿੰਘ ਸ਼ੇਖੂਪੁਰ, ਸ਼ਾਨਵੀਰ ਸਿੰਘ ਬ੍ਰਹਮਪੁਰ ਸਰਕਲ ਪ੍ਰਧਾਨ ਦੇਵੀਗੜ੍ਹ, ਬਿਕਰਮਜੀਤ ਸਿੰਘ ਫਰੀਦਪੁਰ, ਭਰਪੂਰ ਸਿੰਘ ਮਹਿਤਾਬਗੜ੍ਹ ਸਰਕਲ ਪ੍ਰਧਾਨ ਮਗਰ ਸਾਹਿਬ, ਮੂਸਾ ਖਾਨ, ਅਮਰਜੀਤ ਸਿੰਘ ਫਰਾਂਸਵਾਲਾ, ਸੰਦੀਪ ਸਿੰਘ ਰਾਜਾ ਤੁੜ, ਰਾਮ ਸਰਨ ਖਨੇਜਾ ਸਮੇਤ ਹੋਰ ਵੀ ਅਕਾਲੀ ਵਰਕਰ ਹਾਜ਼ਰ ਸਨ।

 


author

Gurminder Singh

Content Editor

Related News