ਅਾਰਥਿਕ ਹਾਲਤ ਸੁਧਾਰਨ ਲਈ ਨਿਗਮ ਨੇ ਸਰਕਾਰੀ ਜ਼ਮੀਨਾਂ ਕੀਤੀਅਾਂ ਨੀਲਾਮ
Sunday, Aug 19, 2018 - 02:16 AM (IST)

ਅੰਮ੍ਰਿਤਸਰ, (ਵਡ਼ੈਚ)- ਆਰਥਿਕ ਪੱਖੋਂ ਕਮਜ਼ੋਰ ਨਗਰ ਨਿਗਮ ਨੇ ਮਾਲੀ ਹਾਲਤ ਦੇ ਸੁਧਾਰ ਲਈ ਸਰਕਾਰੀ ਜ਼ਮੀਨਾਂ ਵੇਚਣ ਦਾ ਫੈਸਲਾ ਕਰਦਿਆਂ ਸ਼ਹਿਰ ਦੇ 5 ਇਲਾਕਿਆਂ ਦੇ 28 ਪਲਾਟਾਂ ਤੇ 3 ਬੂਥਾਂ ਦੀ ਬੋਲੀ ਕਰਵਾਈ। ਨਗਰ ਨਿਗਮ ਹਾਰੱਖੀ ਗਈ ਬੋਲੀ ਦੌਰਾਨ ਪਹੁੰਚੇ ®ਬੋਲੀਕਾਰਾਂ ਵੱਲੋਂ 10 ਪਲਾਟਾਂ ਦੀ ਸਫਲ ਬੋਲੀ ਦਿੱਤੀ ਗਈ। ਨਿਗਮ ਪ੍ਰਸ਼ਾਸਨ ਵੱਲੋਂ ਵੇਚੇੇ ਗਏ ਪਲਾਟਾਂ ਜ਼ਰੀਏ ਕਰੀਬ 3 ਕਰੋਡ਼ 91 ਲੱਖ ਰੁਪਏ ਨਿਗਮ ਦੇ ਖਾਤੇ ਵਿਚ ਆਉਣ ਦੇ ਅਾਸਾਰ ਹਨ। ਬੋਲੀ ਸ਼ੁਰੂ ਹੋਣ ਤੋਂ ਪਹਿਲਾਂ ਅਸਟੇਟ ਅਧਿਕਾਰੀ ਸੁਸ਼ਾਂਤ ਭਾਟੀਆ ਤੇ ਲੈਂਡ ਅਧਿਕਾਰੀ ਜਸਵਿੰਦਰ ਸਿੰਘ ਨੇ ਸ਼ਰਤਾਂ ਪਡ਼੍ਹ ਕੇ ਸੁਣਾਈਆਂ। ਕੁਲ 28 ਪਲਾਟਾਂ ਤੇ 3 ਬੂਥਾਂ ’ਚੋਂ ਸਿਕੰਦਰੀ ਬਾਗ ਵਾਲੇ 4, ਆਟੋ ਵਰਕਸ਼ਾਪ ਦੇ 4 ਅਤੇ ਸ਼ਹੀਦ ਭਗਤ ਸਿੰਘ ਮਾਰਕੀਟ ਦੇ 3 ਬੂਥਾਂ ਦੀ ਬੋਲੀ ਸਫਲਤਾਪੂਰਵਕ ਕੀਤੀ ਗਈ, ਜਦਕਿ 21 ਪਲਾਟਾਂ ਦੀ ਬੋਲੀ ਸਿਰੇ ਨਹੀਂ ਲੱਗ ਸਕੀ।
®ਨਿਗਮ ਕਮਿਸ਼ਨਰ ਸੋਨਾਲੀ ਗਿਰੀ ਦੀ ਪ੍ਰਧਾਨਗੀ ਹੇਠ ਬੋਲੀ ਕਰਵਾਈ ਗਈ। ਸਿਕੰਦਰੀ ਬਾਗ ਦਾ 20 ਨੰਬਰ ਪਲਾਟ ਰਾਜੀਵ ਭਨੋਟ ਨੇ 1 ਲੱਖ 29 ਹਜ਼ਾਰ ਪ੍ਰਤੀ ਵਰਗ ਗਜ਼, 21 ਨੰਬਰ ਅਨੂਪ ਨੇ 1 ਲੱਖ 31 ਹਜ਼ਾਰ, 22 ਨੰਬਰ ਪਲਾਟ ਬਤਰਸ ਨੇ 1 ਲੱਖ 26 ਹਜ਼ਾਰ, 23 ਨੰਬਰ ਪਲਾਟ ਮੁਨੀਸ਼ ਨੇ 1 ਲੱਖ 56 ਹਜ਼ਾਰ ਪ੍ਰਤੀ ਵਰਗ ਗਜ਼ ਨਾਲ ਬੋਲੀ ਦੇ ਕੇ ਖਰੀਦੇ। ਇਹ ਸਾਰੇ ਪ੍ਰਤੀ ਪਲਾਟ 45.37 ਵਰਗ ਗਜ਼ ਦੇ ਹਨ। ਗੋਲਬਾਗ ਨੇਡ਼ੇ ਆਟੋ ਵਰਕਸ਼ਾਪ ਦਾ ਪਲਾਟ ਨੰ. 2 ਸਾਰਿਕਾ ਨੇ 95 ਹਜ਼ਾਰ ਪ੍ਰਤੀ ਵਰਗ ਗਜ਼ ਤੇ ਪਲਾਟ ਨੰ. 13 ਪਾਰਟੀ ਨੰ. 21 ਦੇ ਮਾਲਕ ਨੇ 95 ਹਜ਼ਾਰ ਪ੍ਰਤੀ ਵਰਗ ਗਜ਼ ਨਾਲ ਖਰੀਦੇ। ਇਨ੍ਹਾਂ ਪ੍ਰਤੀ ਪਲਾਟਾਂ ਦਾ ਰਕਬਾ 15.30 ਵਰਗ ਗਜ਼ ਸੀ, ਜਿਨ੍ਹਾਂ ਦੀ ਰਿਜ਼ਰਵ ਬੋਲੀ 87 ਹਜ਼ਾਰ 106 ਰੁਪਏ ਸੀ।
®ਸ਼ਹੀਦ ਭਗਤ ਸਿੰਘ ਮਾਰਕੀਟ ਸਥਿਤ ਬੂਥ ਨੰਬਰ 1-ਏ ਨੂੰ ਰਾਜੀਵ ਮੱਲ੍ਹਣ ਨੇ 3 ਲੱਖ 71 ਹਜ਼ਾਰ ਪ੍ਰਤੀ ਵਰਗ ਗਜ਼, ਬੂਥ 2-ਏ ਨੂੰ ਕੁਨਾਲ ਨੇ 3 ਲੱਖ 3 ਹਜ਼ਾਰ ਪ੍ਰਤੀ ਵਰਗ ਗਜ਼, ਬੂਥ 3-ਏ ਨੂੰ ਸੰਦੀਪ ਕੁਮਾਰ ਨੇ 2 ਲੱਖ 51 ਹਜ਼ਾਰ ਪ੍ਰਤੀ ਵਰਗ ਗਜ਼ ਦੀ ਬੋਲੀ ਦੇ ਕੇ ਖਰੀਦਿਆ। ਪ੍ਰਤੀ ਬੂਥ ਦਾ ਰਕਬਾ 11 ਵਰਗ ਗਜ਼ ਸੀ। ਜ਼ਿਲੇ ਦੀ ਰਿਜ਼ਰਵ ਬੋਲੀ ਰਾਸ਼ੀ 87 ਹਜ਼ਾਰ 106 ਰੁਪਏ ਰੱਖੀ ਗਈ ਸੀ। ®ਪਲਾਟਾਂ ’ਚੋਂ ਸਭ ਤੋਂ ਵੱਧ ਬੋਲੀ ਤੇ ਪਲਾਟ ਨੰ. 23 ਜਿਸ ਦੀ ਕੀਮਤ 70 ਲੱਖ 77 ਹਜ਼ਾਰ ਤੇ ਸਭ ਤੋਂ ਵੱਧ ਬੋਲੀ ਦਾ ਬੂਥ 40 ਲੱਖ 81 ਹਜ਼ਾਰ ਰੁਪਏ ਦਾ ਸੇਲ ਕੀਤਾ ਗਿਆ।
11 ਵਰਗ ਗਜ਼ ਦਾ ਬੂਥ 40 ਲੱਖ 81 ਹਜ਼ਾਰ ’ਚ ਵਿਕਿਆ
ਸ਼ਹੀਦ ਭਗਤ ਸਿੰਘ ਮਾਰਕੀਟ ਦੇ 3 ਬੂਥਾਂ ਵਿਚ ਬੂਥ ਨੰ. 1-ਏ ਰਿਜ਼ਰਵ ਬੋਲੀ ਨਾਲੋਂ ਕਰੀਬ 7 ਗੁਣਾ ਮਹਿੰਗੀ ਬੋਲੀ ’ਤੇ ਵੇਚਿਆ ਗਿਆ। ਰਿਜ਼ਰਵ ਰੇਟ 6 ਲੱਖ 86 ਹਜ਼ਾਰ ਦਾ ਬੂਥ 40 ਲੱਖ 81 ਹਜ਼ਾਰ ’ਤੇ ਸੇਲ ਹੋਇਆ। ਬੂਥ ਦੀ ਖਰੀਦਦਾਰੀ ਲਈ ਕਰੀਬ ਬੋਲੀਕਾਰਾਂ ਨੇ ਬੋਲੀ ਦਿੱਤੀ। ਇਸ ਦੌਰਾਨ ਸਭ ਤੋਂ ਵੱਧ 3 ਲੱਖ 71 ਹਜ਼ਾਰ ਪ੍ਰਤੀ ਵਰਗ ਗਜ਼ ਬੋਲੀ ਦੇ ਕੇ ਖਰੀਦਣ ਵਿਚ ਰਾਜੀਵ ਮੱਲ੍ਹਣ ਕਾਮਯਾਬ ਰਹੇ।
ਇਸ਼ਾਰਿਆਂ ਤੇ ਫੋਨਾਂ ਦਾ ਚੱਲਿਆ ਦੌਰ
ਨਗਰ ਨਿਗਮ ’ਚ ਪਲਾਟਾਂ ਤੇ ਬੂਥਾਂ ਦੀ ਬੋਲੀ ਦੌਰਾਨ ਇਸ਼ਾਰਿਆਂ ਤੇ ਫੋਨਾਂ ਦਾ ਦੌਰ ਜ਼ੋਰਾਂ ’ਤੇ ਚੱਲਦਾ ਦੇਖਿਆ ਗਿਆ। ਹਾਲ ’ਚ ਬੈਠੇ ਰਾਜਨੇਤਾ ਤੇ ਅਧਿਕਾਰੀ ਆਪਣੇ ਸਾਥੀ ਬੋਲੀਕਾਰਾਂ ਨੂੰ ਇਸ਼ਾਰਿਆਂ ਤੇ ਫੋਨਾਂ ਜ਼ਰੀਏ ਬੋਲੀ ਦੇਣ ਜਾਂ ਸ਼ਾਂਤ ਰਹਿਣ ਲਈ ਵੀ ਪ੍ਰੇਰਿਤ ਕਰਦੇ ਰਹੇ। ਹਾਲ ਤੋਂ ਬਾਹਰ ਲਿਜਾ ਕੇ ਵੀ ਵਿਚਾਰ ਕਰਦੇ ਕੁਝ ਲੋਕ ਨਜ਼ਰ ਆਉਂਦੇ ਰਹੇ।