12ਵੀਂ ''ਚ 98 ਫੀਸਦੀ ਅੰਕ ਹਾਸਲ ਕਰਨ ਵਾਲਿਆਂ ''ਤੇ ਸਰਕਾਰ ਮਿਹਰਬਾਨ

08/15/2020 3:59:28 PM

ਲੁਧਿਆਣਾ (ਵਿੱਕੀ) : ਸੂਬੇ ਦੇ ਹੋਣਹਾਰ ਵਿਦਿਆਰਥੀਆਂ 'ਤੇ ਕੈਪਟਨ ਸਰਕਾਰ ਮਿਹਰਬਾਨ ਹੋਣ ਲੱਗੀ ਹੈ। 12ਵੀਂ ਦੇ ਵਿਦਿਆਰਥੀਆਂ ਨੂੰ ਸਮਾਰਟ ਫੋਨ ਦੇਣ ਦਾ ਵਾਅਦਾ ਪੂਰਾ ਕਰਨ ਤੋਂ ਬਾਅਦ ਹੁਣ ਸਰਕਾਰ ਨੇ 12ਵੀਂ ਦੇ ਉਨ੍ਹਾਂ ਵਿਦਿਆਰਥੀਆਂ ਨੂੰ 5100-5100 ਰੁਪਏ ਦੀ ਰਾਸ਼ੀ ਪੁਰਸਕਾਰ ਦੇ ਤੌਰ 'ਤੇ ਦੇਣ ਦੀ ਦਿਸ਼ਾ 'ਚ ਕਦਮ ਅੱਗੇ ਵਧਾਏ ਹਨ, ਜਿਨ੍ਹਾਂ ਨੇ 98 ਫੀਸਦੀ ਤੋਂ ਜ਼ਿਆਦਾ ਅੰਕ ਹਾਸਲ ਕੀਤੇ ਹਨ। ਖਾਸ ਗੱਲ ਤਾਂ ਇਹ ਹੈ ਕਿ ਉਪਰੋਕਤ ਨਕਦ ਰਾਸ਼ੀ ਪੁਰਸਕਾਰ ਸਿਰਫ਼ ਸਰਕਾਰੀ ਨਹੀਂ ਸਗੋਂ ਪ੍ਰਾਈਵੇਟ ਸਕੂਲਾਂ ਦੇ ਵਿਦਿਆਰਥੀਆਂ ਨੂੰ ਵੀ ਮਿਲੇਗਾ। ਸਿੱਖਿਆ ਮਹਿਕਮੇ ਤੋਂ ਮਿਲੀ ਜਾਣਕਾਰੀ ਅਨੁਸਾਰ ਸੂਬੇ ਦੇ 335 ਅਜਿਹੇ ਮੈਰੀਟੋਰੀਅਸ ਵਿਦਿਆਰਥੀਆਂ ਨੂੰ ਉਪਰੋਕਤ ਸਿੱਖਿਆ ਰਾਸ਼ੀ ਪ੍ਰਦਾਨ ਕੀਤੇ ਜਾਣ ਦੀ ਸ਼ੁਰੂਆਤ ਸੁਤੰਤਰਤਾ ਦਿਵਸ ਮੌਕੇ 'ਤੇ ਹੋ ਰਹੀ ਹੈ। ਜਾਣਕਾਰੀ ਮੁਤਾਬਕ ਜਿਨ੍ਹਾਂ 335 ਵਿਦਿਆਰਥੀਆਂ ਨੂੰ ਸੂਬੇ ਭਰ 'ਚ ਉਪਰੋਕਤ ਇਨਾਮੀ ਰਾਸ਼ੀ ਪ੍ਰਦਾਨ ਕੀਤੀ ਜਾਣੀ ਹੈ, ਉਨ੍ਹਾਂ 'ਚ 155 ਵਿਦਿਆਰਥੀ ਸਰਕਾਰੀ ਅਤੇ 180 ਵਿਦਿਆਰਥੀ ਐਡਿਡ, ਐਫੀਲੇਟਿਡ ਅਤੇ ਐਸੋਸੀਏਟਡ ਸਕੂਲਾਂ ਤੋਂ ਹਨ।

ਸਿੱਖਿਆ ਮਹਿਕਮੇ ਨੇ ਰਾਸ਼ੀ ਪਹੁੰਚਾਈ ਜ਼ਿਲ੍ਹਿਆਂ ਨੂੰ 
ਦੱਸ ਦੇਈਏ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਬੋਰਡ ਪ੍ਰੀਖਿਆਵਾਂ 'ਚ 98 ਫੀਸਦੀ ਤੋਂ ਜ਼ਿਆਦਾ ਅੰਕ ਹਾਸਲ ਕਰਨ ਵਾਲੇ ਵਿਦਿਆਰਥੀਆਂ ਦਾ ਹੌਂਸਲਾ ਵਧਾਉਣ ਲਈ ਉਪਰੋਕਤ ਰਾਸ਼ੀ ਪੁਰਸਕਾਰ ਦੇ ਰੂਪ 'ਚ ਦਿੱਤੇ ਜਾਣ ਦਾ ਐਲਾਨ ਕੀਤਾ ਸੀ। ਮੁੱਖ ਮੰਤਰੀ ਦੇ ਐਲਾਨ ਤੋਂ ਬਾਅਦ ਸਿੱਖਿਆ ਮਹਿਕਮੇ ਨੇ ਰਾਸ਼ੀ ਵੀ ਜਾਰੀ ਕਰ ਕੇ ਜ਼ਿਲ੍ਹਿਆਂ ਨੂੰ ਪਹੁੰਚਾ ਦਿੱਤੀ ਹੈ।

ਇਹ ਵੀ ਪੜ੍ਹੋ : ਖੇਡ-ਖੇਡ 'ਚ ਵਾਪਰੀ ਅਣਹੋਣੀ, ਸਤਲੁਜ ਦਰਿਆ 'ਚ ਰੁੜੀਆਂ 4 ਲੜਕੀਆਂ

ਲੁਧਿਆਣਾ ਦੇ 52 ਵਿਦਿਆਰਥੀਆਂ ਨੂੰ ਮਿਲਣਗੇ 2.65 ਲੱਖ
ਇਨ੍ਹਾਂ 'ਚ 45 ਨਿੱਜੀ ਸਕੂਲਾਂ ਦੇ ਗੱਲ ਜੇਕਰ ਲੁਧਿਆਣਾ ਦੀ ਕਰੀਏ ਤਾਂ ਇਥੋਂ ਦੇ 52 ਵਿਦਿਆਰਥੀਆਂ ਦੇ 98 ਫੀਸਦੀ ਤੋਂ ਜ਼ਿਆਦਾ ਅੰਕ ਆਏ ਸਨ। ਜਿਨ੍ਹਾਂ ਲਈ ਸਰਕਾਰ ਨੇ 2.65 ਲੱਖ ਦੀ ਰਾਸ਼ੀ ਸਿੱਖਿਆ ਵਿਭਾਗ ਨੂੰ ਭੇਜ ਦਿੱਤੀ ਹੈ। ਇਨ੍ਹਾਂ 'ਚੋਂ ਸਰਕਾਰੀ ਸਕੂਲਾਂ ਦੇ 7 ਅਤੇ ਪ੍ਰਾਈਵੇਟ ਸਕੂਲਾਂ ਦੇ 45 ਵਿਦਿਆਰਥੀ ਸ਼ਾਮਲ ਹਨ। ਭਾਵੇਂ ਕਈ ਜ਼ਿਲਿਆਂ 'ਚ ਵਿਦਿਆਰਥੀਆਂ ਨੂੰ ਉਪਰੋਕਤ ਰਾਸ਼ੀ ਸੁਤੰਤਰਤਾ ਦਿਵਸ ਸਮਾਰੋਹ ਦੌਰਾਨ ਪ੍ਰਦਾਨ ਕੀਤੇ ਜਾਣ ਦਾ ਐਲਾਨ ਕੀਤਾ ਹੈ, ਜਦਕਿ ਕਈ ਜ਼ਿਲਿਆਂ 'ਚ ਅਗਲੇ ਹਫਤੇ ਇਹ ਰਾਸ਼ੀ ਵਿਦਿਆਰਥੀਆਂ ਨੂੰ ਪ੍ਰਦਾਨ ਕੀਤੀ ਜਾਵੇਗੀ ਕਿਉਂਕਿ ਕੋਰੋਨਾ ਦੇ ਖਤਰੇ ਕਾਰਨ ਵੱਖ-ਵੱਖ ਜ਼ਿਲਿਆਂ 'ਚ ਪ੍ਰਸ਼ਾਸਨ ਵੱਲੋਂ ਸੀਮਤ ਮਹਿਮਾਨਾਂ ਦੇ ਨਾਲ ਹੀ ਸੁਤੰਤਰਤਾ ਦਿਵਸ ਸਮਾਰੋਹ ਆਯੋਜਿਤ ਕੀਤਾ ਜਾ ਰਿਹਾ ਹੈ। ਜਿੱਥੇ ਵਿਦਿਆਰਥੀਆਂ ਨੂੰ ਇਕ ਦਮ ਸੱਦਾ ਦਿੱਤਾ ਜਾਣਾ ਸੰਭਵ ਨਹੀਂ ਹੈ।

ਸਰਕਾਰੀ ਸਕੂਲਾਂ ਦੀਆਂ 7 ਵਿਦਿਆਰਥਣਾਂ ਨੇ ਹਾਸਲ ਕੀਤੇ 450 'ਚੋਂ 449 ਅੰਕ
ਸਿੱਖਿਆ ਵਿਭਾਗ ਦੇ ਸਟੇਟ ਮੀਡੀਆ ਕੋਆਰਡੀਨੇਟਰ ਹਰਦੀਪ ਸਿੰਘ ਸਿੱਧੂ ਨੇ ਦੱਸਿਆ ਕਿ ਉਪਰੋਕਤ ਸਨਮਾਨ ਰਾਸ਼ੀ ਪ੍ਰਾਪਤ ਕਰਨ ਵਾਲੇ ਵਿਦਿਆਰਥੀਆਂ 'ਚ ਪੰਜਾਬ ਦੇ ਸਰਕਾਰੀ ਸਕੂਲਾਂ ਦੀਆਂ 7 ਵਿਦਿਆਰਥਣਾਂ ਵੀ ਸ਼ਾਮਲ ਹਨ, ਜਿਨ੍ਹਾਂ ਸਰਕਾਰੀ ਸਕੂਲਾਂ ਵਿਚ ਸਭ ਤੋਂ ਜ਼ਿਆਦਾ 450 'ਚੋਂ 449 ਅੰਕ ਹਾਸਲ ਕੀਤੇ। ਇਨ੍ਹਾਂ 'ਚ ਸਰਕਾਰੀ ਸੈਕੰਡਰੀ ਸਮਾਰਟ ਸਮਾਰਟ ਕਾਹਨੂਵਾਨ ਗੁਰਦਾਸਪੁਰ ਦੀ ਪ੍ਰਵਿੰਕਲਜੀਤ ਕੌਰ, ਰਾਜੇਵਾਲ ਲੁਧਿਆਣਾ ਬਲਵਿੰਦਰ ਕੌਰ, ਸਿਧੁਧੁਰ ਕਲਾਂ ਫਤਿਹਗੜ੍ਹ ਸਾਹਿਬ ਦੀ ਪ੍ਰਭਜੋਤ ਕੌਰ, ਰਾਮਪੁਰ ਸੈਣੀਆਂ ਮੋਹਾਲੀ ਦੀ ਪੂਨਮ ਦੇਵੀ, ਚੱਕ ਬਣਵਾਲਾ ਫਾਜ਼ਿਲਕਾ ਦੀ ਵੀਨੂ ਬਾਲਾ, ਬੁਢਲਾਡਾ ਮਾਨਸਾ ਦੀ ਸਿਮਰਜੀਤ ਕੌਰ ਸ਼ਾਮਲ ਹੈ।

ਇਹ ਵੀ ਪੜ੍ਹੋ : ਕੋਰੋਨਾ ਆਫ਼ਤ ਦੌਰਾਨ ਦੋਆਬੇ 'ਚ ਕੁਝ ਇਸ ਤਰ੍ਹਾਂ ਰਿਹਾ ਆਜ਼ਾਦੀ ਦਿਹਾੜੇ ਦਾ 'ਜਸ਼ਨ' (ਤਸਵੀਰਾਂ)⠀

ਇਨ੍ਹਾਂ ਜ਼ਿਲਿਆਂ 'ਚੋਂ ਹਨ ਸਰਕਾਰੀ ਸਕੂਲਾਂ ਦੇ 155 ਵਿਦਿਆਰਥੀ
ਉਥੇ ਸਰਕਾਰੀ ਸਕੂਲਾਂ ਦੀ ਜ਼ਿਲਾਵਾਰ ਸੂਚੀ ਦੇਖੀਏ ਤਾਂ ਮਾਨਸਾ ਦੇ ਸਭ ਤੋਂ ਜ਼ਿਆਦਾ 19, ਫਾਜ਼ਿਲਕਾ ਦੇ 18, ਹੁਸ਼ਿਆਰਪੁਰ ਦੇ 13, ਬਠਿੰਡਾ ਅਤੇ ਸੰਗਰੂਰ ਦੇ 12-12, ਫਤਿਹਗੜ੍ਹ ਸਾਹਿਬ ਦੇ 10, ਪਟਿਆਲਾ ਦੇ 9, ਲੁਧਿਆਣਾ ਦੇ 7, ਐੱਸ. ਏ. ਐੱਸ. ਨਗਰ, ਜਲੰਧਰ, ਸ੍ਰੀ ਮੁਕਤਸਰ ਸਾਹਿਬ ਦੇ 6-6, ਫਿਰੋਜ਼ਪੁਰ, ਗੁਰਦਾਸਪੁਰ, ਰੂਪ ਨਗਰ ਦੇ 5-5, ਤਰਨਤਾਰਨ, ਫਰੀਦਕੋਟ ਦੇ 4-4, ਬਰਨਾਲਾ ਦੇ 3, ਕਪੂਰਥਲਾ, ਐੱਸ. ਬੀ. ਐੱਸ. ਨਗਰ ਦੇ 2-2 ਅਤੇ ਪਠਾਨਕੋਟ ਦਾ 1 ਸ਼ਾਮਲ ਹੈ।


Anuradha

Content Editor

Related News