ਸੂਬਾ ਸਰਕਾਰ​​​​​​​ ਵਲੋਂ 8 ਡੀ. ਐੱਸ. ਪੀ. ਪੱਧਰ ਦੇ ਅਧਿਕਾਰੀਆਂ ਦੇ ਤਬਾਦਲੇ

Saturday, Oct 03, 2020 - 10:10 PM (IST)

ਸੂਬਾ ਸਰਕਾਰ​​​​​​​ ਵਲੋਂ 8 ਡੀ. ਐੱਸ. ਪੀ. ਪੱਧਰ ਦੇ ਅਧਿਕਾਰੀਆਂ ਦੇ ਤਬਾਦਲੇ

ਚੰਡੀਗੜ੍ਹ, (ਰਮਨਜੀਤ)- ਸੂਬਾ ਸਰਕਾਰ ਨੇ ਸ਼ਨੀਵਾਰ ਨੂੰ ਇਕ ਹੁਕਮ ਜਾਰੀ ਕਰਕੇ 8 ਡੀ. ਐੱਸ. ਪੀ. ਪੱਧਰ ਦੇ ਅਧਿਕਾਰੀਆਂ ਦਾ ਤਬਾਦਲਾ ਕੀਤਾ ਹੈ। ਕੁੱਝ ਅਧਿਕਾਰੀਆਂ ਦੇ ਬੀਤੇ ਦਿਨੀਂ ਜਾਰੀ ਕੀਤੇ ਗਏ ਤਬਾਦਲਾ ਹੁਕਮਾਂ ਵਿਚ ਥੋੜਾ ਫੇਰਬਦਲ ਕੀਤਾ ਗਿਆ। ਤਬਾਦਲਾ ਹੁਕਮਾਂ ਅਨੁਸਾਰ ਰੁਪਿੰਦਰ ਦੀਪ ਕੌਰ ਸੋਹੀ ਨੂੰ ਡੀ. ਐੱਸ. ਪੀ. ਖਰੜ-1, ਦਿਲਪ੍ਰੀਤ ਸਿੰਘ ਨੂੰ ਏ. ਸੀ. ਪੀ. ਸਪੈਸ਼ਲ ਬ੍ਰਾਂਚ ਅਤੇ ਕ੍ਰਿਮਿਨਲ ਇੰਟੈਲੀਜੈਂਸ ਲੁਧਿਆਣਾ, ਗੁਰਚਰਨ ਸਿੰਘ ਨੂੰ ਡੀ. ਐੱਸ. ਪੀ. ਸੀ. ਆਈ. ਪੰਜਾਬ ਐੱਸ. ਏ. ਐੱਸ. ਨਗਰ, ਦਲਜੀਤ ਸਿੰਘ ਵਿਰਕ ਨੂੰ ਡੀ. ਐੱਸ. ਪੀ. ਪੀ. ਬੀ. ਆਈ. ਐੱਨ.ਡੀ.ਪੀ.ਐੱਸ. ਫਿਰੋਜ਼ਪੁਰ, ਬਰਜਿੰਦਰ ਸਿੰਘ ਨੂੰ ਡੀ. ਐੱਸ. ਪੀ. ਪੀ. ਬੀ. ਆਈ. ਹੋਮੀਸਾਈਡ ਐਂਡ ਫਾਰੈਂਸਿਕ ਤਰਨਤਾਰਨ, ਸੁੱਚਾ ਸਿੰਘ ਨੂੰ ਡੀ. ਐੱਸ. ਪੀ. ਤਰਨਤਾਰਨ, ਗੁਰਮੀਤ ਸਿੰਘ ਨੂੰ ਡੀ. ਐੱਸ. ਪੀ. ਮਾਨਸਾ, ਹਰਜਿੰਦਰ ਸਿੰਘ ਨੂੰ ਡੀ. ਐੱਸ. ਪੀ. ਸੀ. ਏ. ਡਬਲਿਊ. ਅਤੇ ਵਾਧੂ ਤੌਰ ’ਤੇ ਈ. ਓ. ਐਂਡ ਸਾਈਬਰ ਕ੍ਰਾਈਮ ਮਾਨਸਾ ਲਗਾਇਆ ਗਿਆ ਹੈ।


author

Bharat Thapa

Content Editor

Related News