ਪੰਜਾਬ ਸਰਕਾਰ ਵੱਲੋਂ ਕਰਫਿਊ ’ਚ ਕੰਮ ਕਰਨ ਵਾਲੇ ਸਰਕਾਰੀ ਮੁਲਾਜ਼ਮਾਂ ਲਈ ਗਾਈਡ਼ਲਾਈਨਜ਼

Friday, Mar 27, 2020 - 12:54 PM (IST)

ਪੰਜਾਬ ਸਰਕਾਰ ਵੱਲੋਂ ਕਰਫਿਊ ’ਚ ਕੰਮ ਕਰਨ ਵਾਲੇ ਸਰਕਾਰੀ ਮੁਲਾਜ਼ਮਾਂ ਲਈ ਗਾਈਡ਼ਲਾਈਨਜ਼

ਲੁਧਿਆਣਾ (ਪੰਕਜ) : ਦੇਸ਼ ਭਰ ’ਚ ਤੇਜ਼ੀ ਨਾਲ ਫੈਲ ਰਹੇ ਕੋਰੋਨਾ ਵਾਇਰਸ ਦੀ ਰੋਕਥਾਮ ਲਈ ਕੇਂਦਰ ਸਰਕਾਰ ਵੱਲੋਂ ਪੂਰੇ ਦੇਸ਼ ’ਚ ਕੀਤੇ ਲਾਕ ਡਾਊਨ ਦੌਰਾਨ ਕਰਫਿਊ ’ਚ ਕੰਮ ਕਰਨ ਲਈ ਦਫਤਰਾਂ ’ਚ ਆਉਣ-ਜਾਣ ਵਾਲੇ ਮੁਲਾਜ਼ਮਾਂ ਅਤੇ ਅਧਿਕਾਰੀਆਂ ਲਈ ਗਾਈਡਲਾਈਨਜ਼ ਜਾਰੀ ਕੀਤੀਆਂ ਹਨ, ਜਿਸ ਤਹਿਤ ਡਿਊਟੀ ’ਤੇ ਆਉਣ-ਜਾਣ ਲਈ ਮੁਲਾਜ਼ਮਾਂ ਨੂੰ ਬਕਾਇਦਾ ਪਰਮਿਸ਼ਨ ਲੈਟਰ ਜਾਰੀ ਕੀਤਾ ਜਾਵੇਗਾ, ਜਿਸ ’ਤੇ ਆਉਣ-ਜਾਣ ਦਾ ਸਮਾਂ ਨਿਸ਼ਚਿਤ ਹੋਵੇਗਾ, ਨਾਲ ਹੀ ਉਨ੍ਹਾਂ ਦੇ ਸ਼ਨਾਖਤੀ ਕਾਰਡ ਨੂੰ ਵੀ ਕਰਫਿਊ ਦੌਰਾਨ ਮਾਨਤਾ ਹੋਵੇਗੀ।

ਇਹ ਵੀ ਪੜ੍ਹੋ : ਕੋਰੋਨਾ ਸੰਕਟ 'ਚ ਸਰਕਾਰਾਂ ਦੇ ਕਦਮ ਦੀ ਸਿੱਧੂ ਵਲੋਂ ਸ਼ਲਾਘਾ
ਦੱਸ ਦੇਈਏ ਕਿ ਪਿਛਲੇ ਕੁਝ ਦਿਨਾਂ ਦੌਰਾਨ ਵੱਖ-ਵੱਖ ਸਰਕਾਰੀ ਵਿਭਾਗਾਂ ਦੇ ਮੁਲਾਜ਼ਮਾਂ ਨੂੰ ਡਿਊਟੀ ’ਤੇ ਆਉਣ-ਜਾਣ ਦੌਰਾਨ ਕਾਫੀ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਸੀ। ਉੱਪਰੋਂ, ਕੋਈ ਸਪੱਸ਼ਟ ਸੁਨੇਹਾ ਨਾ ਹੋਣ ਕਾਰਣ ਨਾਕਿਆਂ ’ਤੇ ਤਾਇਨਾਤ ਪੁਲਸ ਮੁਲਾਜ਼ਮ ਕਰਫਿਊ ਦੌਰਾਨ ਬਹਾਰ ਨਿਕਲੇ ਆਮ ਲੋਕਾਂ ਦੇ ਨਾਲ-ਨਾਲ ਸਰਕਾਰੀ ਮੁਲਾਜ਼ਮਾਂ ਨੂੰ ਵੀ ਰੋਕ ਰਹੇ ਸਨ, ਜਿਸ ਦੀਆਂ ਲਗਾਤਾਰ ਸ਼ਿਕਾਇਤਾਂ ਮਿਲਣ ਤੋਂ ਬਾਅਦ ਵੀਰਵਾਰ ਨੂੰ ਜ਼ਿਲਾ ਪ੍ਰਸ਼ਾਸਨ ਨੇ ਇਸ ਸਬੰਧੀ ਅਹਿਮ ਫੈਸਲਾ ਲੈਂਦੇ ਹੋਏ ਵੱਖ-ਵੱਖ ਵਿਭਾਗਾਂ ਦੇ ਮੁਖੀਆਂ ਨੂੰ ਆਪਣੇ ਪੱਧਰ ’ਤੇ ਹੀ ਆਪਣੇ ਅਧੀਨ ਮੁਲਾਜ਼ਮਾਂ ਨੂੰ ਡਿਊਟੀ ’ਤੇ ਆਉਣ-ਜਾਣ ਲਈ ਪਰਮਿਸ਼ਨ ਲੈਟਰ ਜਾਰੀ ਕਰਨ ਲਈ ਅਧਿਕ੍ਰਿਤ ਕਰ ਦਿੱਤਾ ਹੈ।
ਅਸਲ ’ਚ ਪਹਿਲਾਂ ਕਰਫਿਊ ਪਾਸ ਜਾਰੀ ਕਰਨ ਦਾ ਕੰਮ ਡੀ.ਸੀ. ਦਫਤਰ ਕੋਲ ਹੀ ਸੀ। ਕਰਫਿਊ ਲਗਦੇ ਹੀ ਪੂਰਾ ਸਰਕਾਰੀ ਅਮਲਾ ਹੋਵੇ ਜਾਂ ਮੀਡੀਆ ਘਰਾਣਿਆਂ ਸਮੇਤ ਹੋਰ ਲੋਕ ਸਾਰੇ ਪਾਸ ਬਣਾਉਣ ਲਈ ਡੀ. ਸੀ. ਦਫਤਰ ਜੁੱਟਣ ਲੱਗੇ। ਇਕਦਮ ਹਜ਼ਾਰਾਂ ਪਾਸ ਬਣਾਉਣਾ ਯਕੀਨਨ ਤੌਰ ’ਤੇ ਪ੍ਰਸ਼ਾਸਨ ਲਈ ਅਸਾਨ ਨਹੀਂ ਸੀ। ਇਸੇ ਕਾਰਣ ਕਈ ਮੁਲਾਜ਼ਮ ਪਾਸ ਨਾ ਹੋਣ ਕਾਰਣ ਨਾਕਿਆਂ ’ਤੇ ਤਾਇਨਾਤ ਪੁਲਸ ਮੁਲਾਜ਼ਮਾਂ ਦੇ ਗੁੱਸੇ ਦਾ ਵੀ ਸ਼ਿਕਾਰ ਬਣੇ। ਇਸੇ ਲਈ ਹੁਣ ਡੀ. ਸੀ. ਵੱਲੋਂ ਸਰਕਾਰੀ ਵਿਭਾਗਾਂ ਦੇ ਮੁਖੀਆਂ ਨੂੰ ਇਸ ਲਈ ਅਧਿਕ੍ਰਿਤ ਕਰਨ ਦੇ ਹੁਕਮ ਪਾਸ ਕਰ ਦਿੱਤੇ ਹਨ।
ਪਰੇਸ਼ਾਨੀ ਆਉਣ ’ਤੇ ਮੋਬਾਇਲ ਨੰਬਰਾਂ ਦੀ ਵਰਤੋਂ ਕਰਨ 
ਇਸ ਦੇ ਨਾਲ ਹੀ ਪ੍ਰਸ਼ਾਸਨ ਨੇ ਪਰਮਿਸ਼ਨ ਲੈਟਰ ਹੋਣ ਦੇ ਬਾਵਜੂਦ ਜੇਕਰ ਕਿਸੇ ਮੁਲਾਜ਼ਮ ਨੂੰ ਕਰਫਿਊ ’ਚ ਕੋਈ ਪ੍ਰੇਸ਼ਾਨੀ ਆਉਂਦੀ ਹੈ ਤਾਂ ਉਸ ਦੇ ਲਈ ਪੁਲਸ ਅਧਿਕਾਰੀਆਂ ਦੇ ਮੋਬਾਇਲ ਨੰਬਰ 91156-00161, 91156-00159, 91156-00160, ਤੋਂ ਇਲਾਵਾ 0161-2401347, 94645-96757, 94172-28520 ਇਨ੍ਹਾਂ ਨੰਬਰਾਂ ’ਤੇ ਸੰਪਰਕ ਕਰਨ ਦੀ ਸਹੂਲਤ ਲਾਗੂ ਕੀਤੀ ਗਈ ਹੈ।

ਇਹ ਵੀ ਪੜ੍ਹੋ : ਕੋਰੋਨਾ : ਸੰਕਟ ਦੀ ਘੜੀ 'ਚ ਅੰਨਦਾਤਾ ਬਣਿਆ 'ਪੰਜਾਬ', ਦੂਜੇ ਸੂਬਿਆਂ ਨੂੰ ਭੇਜੇ ਕਣਕ ਤੇ ਚੌਲ
 


author

Babita

Content Editor

Related News