ਪੰਜਾਬ ਦੇ ਇਸ ਸਕੂਲ ਨੇ ਕੀਤੀ ਅਨੋਖੀ ਪਹਿਲ, ਬਣਿਆ ਮਿਸਾਲ

Thursday, Jul 04, 2019 - 03:26 PM (IST)

ਪੰਜਾਬ ਦੇ ਇਸ ਸਕੂਲ ਨੇ ਕੀਤੀ ਅਨੋਖੀ ਪਹਿਲ, ਬਣਿਆ ਮਿਸਾਲ

ਨਾਭਾ (ਰਾਹੁਲ)—ਪੰਜਾਬ ਦੇ ਸਰਕਾਰੀ ਸਕੂਲਾਂ ਅਤੇ ਪ੍ਰਾਈਵੇਟ ਸਕੂਲਾਂ ਦਾ ਜ਼ਮੀਨ ਆਸਮਾਨ ਦਾ ਫਰਕ ਹੈ ਅਤੇ ਹੁਣ ਸਰਕਾਰੀ ਸਕੂਲਾਂ 'ਚ ਸਟਾਫ ਵਲੋਂ ਆਪਣੀ ਨੇਕ ਕਮਾਈ 'ਚੋਂ ਸਕੂਲਾਂ ਦਾ ਮਿਆਰ ਉੱਚਾ ਚੁੱਕਣ ਲਈ ਪਹਿਲ ਕਦਮੀ ਦੀ ਮਿਸਾਲ ਪੈਦਾ ਕੀਤੀ ਹੈ। ਤਾਜਾ ਮਾਮਲਾ ਨਾਭਾ ਬਲਾਕ ਦੇ ਪਿੰਡ ਲੁਬਾਣਾ ਕਰਮੂ ਦੇ ਸਰਕਾਰੀ ਐਲੀਮੈਟਰੀ ਸਕੂਲ ਦਾ ਸਾਹਮਣੇ ਆਇਆ ਹੈ, ਜਿੱਥੇ ਸਕੂਲ ਦੇ ਸਟਾਫ ਅਤੇ ਪਿੰਡ ਵਾਸੀਆਂ ਦੇ ਸਹਿਯੋਗ ਸਦਕਾ ਛੋਟੇ-ਛੋਟੇ ਸਕੂਲਾਂ ਦੇ ਬੱਚਿਆਂ ਲਈ ਇਕ ਲੱਖ ਰੁਪਏ ਦੀ ਲਾਗਤ ਵਾਲਾ ਥ੍ਰੀ ਵੀਲਰ ਖਰੀਦਿਆ ਗਿਆ ਹੈ ਅਤੇ ਹੁਣ ਇਹ ਥ੍ਰੀ ਵੀਲਰ ਮੁਫਤ 'ਚ ਬੱਚਿਆ ਨੂੰ ਆਉਣ ਜਾਣ ਵਿਚ ਮਦਦ ਕਰੇਗਾ ਅਤੇ ਇਸ ਥ੍ਰੀ ਵੀਲਰ ਦੇ ਨਾਲ ਜਿੱਥੇ ਸਕੂਲ 'ਚ ਬੱਚਿਆਂ ਦੀ ਗਿਣਤੀ ਵੱਧ ਗਈ ਹੈ ਉੱਥੇ ਹੀ ਬੱਚੇ ਵੀ ਬੜੇ ਖੁਸ਼ ਵਿਖਾਈ ਦੇ ਰਹੇ ਹਨ।

PunjabKesari

ਇਸ ਸਰਕਾਰੀ ਸਕੂਲ 'ਚ ਪੜ੍ਹਨ ਲਈ ਆਉਣ ਜਾਣ ਵਾਲੇ ਛੋਟੇ ਬੱਚਿਆਂ ਨੂੰ ਮੀਂਹ ਅਤੇ ਅਵਾਰਾ ਕੁੱਤਿਆਂ ਵਰਗੀ ਤੋਂ ਇਲਾਵਾ ਹੋਰ ਵੀ ਕਈ ਸਮੱਸਿਆਵਾਂ ਨਾਲ ਜੂਝਣਾ ਪੈਂਦਾ ਸੀ।ਜਾਣਕਾਰੀ ਮੁਤਾਬਕ ਥ੍ਰੀ ਵੀਲਰ 'ਚ ਜੋ ਡੀਜ਼ਲ ਦਾ ਖਰਚ ਹੋਵੇਗਾ ਅਤੇ ਥ੍ਰੀ ਵੀਲਰ ਡਰਾਇਵਰ ਦੀ ਤਨਖਾਹ ਹੋਵੇਗੀ ਉਸਦੀ ਜ਼ਿੰਮੇਵਾਰੀ ਸਕੂਲ ਮੈਨੇਜਮੇਂਟ ਕਮੇਟੀ ਚੇਅਰਮੈਨ ਪਾਲ ਸਿੰਘ ਨੇ ਖੁਦ ਲਈ ਹੈ।

PunjabKesari

ਇਸ ਮੌਕੇ 'ਤੇ ਸਕੂਲ ਦੀ ਕਮੇਟੀ ਦੇ ਚੇਅਰਮੈਨ ਪਾਲ ਸਿੰਘ ਨੇ ਕਿਹਾ ਦੀ ਸਕੂਲ ਸਟਾਫ ਦੀ ਇਹ ਚੰਗੀ ਪਹਿਲ ਹੈ ਜੋ ਸ਼ਾਇਦ ਪਹਿਲੀ ਵਾਰ ਕਿਸੇ ਖੇਤਰ ਵਿੱਚ ਅਜਿਹਾ ਕੀਤਾ ਗਿਆ ਹੈ ਜਿਸਦੀ ਦੀ ਸਫਲਤਾ ਦੇ ਬਾਅਦ ਆਟੋ ਦੀ ਗਿਣਤੀ ਵਧਾਈ ਜਾਵੇਗੀ।

PunjabKesari


author

Shyna

Content Editor

Related News