ਸਰਕਾਰੀ ਡਿਪੂ ਦੀ ਕਣਕ ਚੋਰੀ ਵੇਚਣ ਜਾ ਰਹੇ ਵਿਅਕਤੀਆਂ ’ਚੋਂ 1 ਗੱਡੀ ਸਣੇ ਗ੍ਰਿਫ਼ਤਾਰ, 2 ਮੌਕੇ ਤੋਂ ਫ਼ਰਾਰ
Tuesday, Mar 15, 2022 - 11:49 AM (IST)
ਭਿੰਡੀ ਸੈਦਾ (ਗੁਰਜੰਟ)- ਪੁਲਸ ਥਾਣਾ ਭਿੰਡੀ ਸੈਦਾਂ ਵੱਲੋਂ ਚੋਰੀ ਸਰਕਾਰੀ ਡੀਪੂ ਦੀ ਕਣਕ ਵੇਚਣ ਜਾ ਰਹੇ ਇਕ ਵਿਅਕਤੀ ਨੂੰ ਕਣਕ ਅਤੇ ਗੱਡੀ ਸਮੇਤ ਕਾਬੂ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਥਾਣਾ ਭਿੰਡੀ ਸੈਦਾਂ ਦੇ ਮੁੱਖ ਅਫ਼ਸਰ ਕਮਲਜੀਤ ਸਿੰਘ ਨੇ ਦੱਸਿਆ ਕਿ ਪੁਲਸ ਨੂੰ ਇਤਲਾਹ ਮਿਲੀ ਕਿ ਪਿੰਡ ਵਰ੍ਹਿਆਂ ਦੇ ਕੁਝ ਵਿਅਕਤੀ ਸਰਕਾਰੀ ਡਿਪੂ ਦੀ ਕਣਕ ਵੇਚਣ ਲਈ ਜਾ ਰਹੇ ਹਨ। ਇਸ ਬਾਰੇ ਫ਼ੂਡ ਸਪਲਾਈ ਇੰਸਪੈਕਟਰ ਗੁਰਸਿਮਰਨ ਸਿੰਘ ਨੂੰ ਜਾਣਕਾਰੀ ਦੇ ਦਿੱਤੀ।
ਪੜ੍ਹੋ ਇਹ ਵੀ ਖ਼ਬਰ - ਗੜ੍ਹਸ਼ੰਕਰ ਦੇ 2 ਪਿੰਡਾਂ ’ਚ ਵਾਪਰੀ ਬੇਅਦਬੀ ਦੀ ਘਟਨਾ, ਮੂਰਤੀਆਂ ਨਾਲ ਕੀਤੀ ਛੇੜਛਾੜ
ਗੁਪਤ ਸੂਚਨਾ ਦੇ ਆਧਾਰ ’ਤੇ ਅੱਡਾ ਮੋਹਲੇਕੇ ਵਿਖੇ ਜਦੋਂ ਪੁਲਸ ਮੁਲਾਜ਼ਮਾਂ ਨੇ ਇਕ ਬਲੈਰੋ ਗੱਡੀ ਨੂੰ ਰੋਕਿਆ ਤਾਂ ਉਸ ਵਿੱਚੋਂ ਦੋ ਵਿਅਕਤੀ ਮੌਕੇ ਤੋਂ ਭੱਜਣ ਵਿੱਚ ਫ਼ਰਾਰ ਹੋ ਗਏ। ਗੱਡੀ ਦੇ ਡਰਾਈਵਰ ਨੂੰ ਪੁਲਸ ਨੇ ਕਾਬੂ ਕਰ ਲਿਆ, ਜਿਸ ਉਪਰੰਤ ਗੱਡੀ ਦਾ ਪਿਛਲਾ ਹਿੱਸਾ ਚੈੱਕ ਕਰਨ ’ਤੇ ਉਸ ਵਿੱਚ ਖੁੱਲ੍ਹੀ ਕਣਕ ਅਤੇ ਚੁਤਾਲੀ ਖੁੱਲ੍ਹੇ ਤੋੜੇ ਬਾਰਦਾਨੇ ਵਾਲੇ, ਜਿਨ੍ਹਾਂ ’ਤੇ ਪੰਜਾਬ ਸਰਕਾਰ 2021 ਤੇ 2022 ਲਿਖਿਆ ਹੋਇਆ ਸੀ, ਬਰਾਮਦ ਕਰ ਲਈ। ਕਾਬੂ ਕੀਤੇ ਗਏ ਵਿਅਕਤੀ ਨੇ ਆਪਣਾ ਨਾਮ ਦਇਆ ਸਿੰਘ ਉਰਫ ਰਾਜੂ ਦੱਸਿਆ ਹੈ।
ਪੜ੍ਹੋ ਇਹ ਵੀ ਖ਼ਬਰ - ਅੰਮ੍ਰਿਤਸਰ : 31 ਸਾਲਾ ਨੌਜਵਾਨ ਦਾ ਦਿਲ ’ਚ ਗੋਲੀ ਮਾਰ ਕੀਤਾ ਕਤਲ, ਖੂਨ ਨਾਲ ਲੱਥਪੱਥ ਮਿਲੀ ਲਾਸ਼
ਮੁਲਜ਼ਮ ਨੇ ਦੱਸਿਆ ਕਿ ਮੇਰਾ ਪਿਤਾ ਜੱਗਾ ਸਿੰਘ ਵਰ੍ਹਿਆਂ ਦਾ ਡੀਪੂ ਹੋਲਡਰ ਹੈ। ਸਰਕਾਰੀ ਸਟਾਕ ਵਿਚ ਆਈ ਕਣਕ 22 ਕੁਇੰਟਲ ਮੈਂ ਅਤੇ ਮੇਰਾ ਭਰਾ ਮਨਜੀਤ ਸਿੰਘ ਲੋਪੋਕੇ ਵਾਲੀ ਸਾਈਡ ਵੇਚਣ ਜਾ ਰਹੇ ਸੀ, ਜਿਸ ਤੋਂ ਬਾਅਦ ਪੁਲਸ ਨੇ ਤੁਰੰਤ ਕਾਰਵਾਈ ਕਰਦਿਆਂ ਉਕਤ ਵਿਅਕਤੀ ਨੂੰ ਚੋਰੀ ਦੀ ਕਣਕ ਤੇ ਗੱਡੀ ਸਮੇਤ ਕਾਬੂ ਕਰ ਲਿਆ। ਪੁਲਸ ਨੇ ਮਾਮਲਾ ਦਰਜ ਕਰਨ ਤੋਂ ਬਾਅਦ ਅਗਲੇਰੀ ਕਾਰਵਾਈ ਕਰਨੀ ਸ਼ੁਰੂ ਕਰ ਦਿੱਤੀ ਹੈ।
ਪੜ੍ਹੋ ਇਹ ਵੀ ਖ਼ਬਰ - ਸ਼ਹੀਦੀ ਪੁਰਬ ’ਤੇ ਪਾਕਿ ਜਾਣ ਵਾਲੇ ਸ਼ਰਧਾਲੂਆਂ ਲਈ ਖ਼ਾਸ ਖ਼ਬਰ, SGPC ਨੇ ਮੰਗੇ ਪਾਸਪੋਰਟ