ਸਰਕਾਰੀ ਬੱਸ 'ਚ ਬੀਬੀ ਨੇ ਪਾ ਲਿਆ ਗਾਹ, ਥੱਪੜੋ-ਥੱਪੜੀ ਵਾਲਾ ਬਣਿਆ ਮਾਹੌਲ, ਵਾਇਰਲ ਹੋ ਗਈ ਵੀਡੀਓ

Thursday, Jun 22, 2023 - 03:47 PM (IST)

ਸਰਕਾਰੀ ਬੱਸ 'ਚ ਬੀਬੀ ਨੇ ਪਾ ਲਿਆ ਗਾਹ, ਥੱਪੜੋ-ਥੱਪੜੀ ਵਾਲਾ ਬਣਿਆ ਮਾਹੌਲ, ਵਾਇਰਲ ਹੋ ਗਈ ਵੀਡੀਓ

ਚੰਡੀਗੜ੍ਹ : ਪੰਜਾਬ ਦੀ ਇਕ ਸਰਕਾਰੀ ਬੱਸ 'ਚ ਉਸ ਵੇਲੇ ਗਾਹ ਪੈ ਗਿਆ, ਜਦੋਂ ਇਕ ਬੀਬੀ ਨੇ ਕੰਡਕਟਰ ਦੇ ਹੱਥੋਂ ਟਿਕਟਾਂ ਕੱਟਣ ਵਾਲੀ ਮਸ਼ੀਨ ਹੀ ਖੋਹ ਲਈ। ਇਸ ਤੋਂ ਬਾਅਦ ਬੀਬੀ ਅਤੇ ਕੰਡਕਟਰ ਵਿਚਾਲੇ ਬਹਿਸ ਸ਼ੁਰੂ ਹੋ ਗਈ ਅਤੇ ਬੱਸ 'ਚ ਥੱਪੜੋ-ਥੱਪੜੀ ਵਾਲਾ ਮਾਹੌਲ ਬਣ ਗਿਆ।

ਇਹ ਵੀ ਪੜ੍ਹੋ : ਸਿਲੰਡਰਾਂ ਨਾਲ ਭਰੇ ਟੱਰਕ ਨੂੰ ਲੱਗੀ ਭਿਆਨਕ ਅੱਗ, ਮੌਕੇ ਦੀ ਵੀਡੀਓ ਦੇਖ ਰਹਿ ਜਾਵੋਗੇ ਹੈਰਾਨ

ਇਸ ਸਾਰੇ ਮਾਮਲੇ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਗਈ। ਵੀਡੀਓ 'ਚ ਕੰਡਕਟਰ ਲਗਾਤਾਰ ਬੀਬੀ ਨੂੰ ਆਪਣੀ ਟਿਕਟਾਂ ਕੱਟਣ ਵਾਲੀ ਮਸ਼ੀਨ ਵਾਪਸ ਦੇਣ ਲਈ ਕਹਿ ਰਿਹਾ ਹੈ ਪਰ ਅੱਗਿਓਂ ਬੀਬੀ ਕਹਿੰਦੀ ਹੈ ਕਿ ਉਸ ਨੂੰ ਬੋਲਣਾ ਨਹੀਂ ਆਉਂਦਾ। ਇੰਨਾ ਹੀ ਨਹੀਂ, ਉਕਤ ਬੀਬੀ ਬੱਸ 'ਚ ਬੈਠੀਆਂ ਹੋਰ ਸਵਾਰੀਆਂ ਨਾਲ ਵੀ ਬਹਿਸਦੀ ਦਿਖਾਈ ਦੇ ਰਹੀ ਹੈ ਅਤੇ ਥਾਣੇ ਜਾਣ ਦੀ ਗੱਲ ਕਰਦੀ ਹੈ।

ਇਹ ਵੀ ਪੜ੍ਹੋ : ਪੰਜਾਬ 'ਚ 'ਮਾਨਸੂਨ' ਨੂੰ ਲੈ ਕੇ ਆਈ ਤਾਜ਼ਾ ਖ਼ਬਰ, ਇਨ੍ਹਾਂ ਤਾਰੀਖ਼ਾਂ ਲਈ ਮੌਸਮ ਨੂੰ ਲੈ ਕੇ ਜਾਰੀ ਹੋਇਆ ਅਲਰਟ

ਇਸ ਦੌਰਾਨ ਸਵਾਰੀਆਂ ਨੂੰ ਕਾਫ਼ੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ। ਦੱਸਿਆ ਜਾ ਰਿਹਾ ਹੈ ਕਿ ਫਰੀ ਵਾਲੀ ਬੱਸ 'ਚ ਸਫ਼ਰ ਕਰਨ ਵਾਲੀ ਉਕਤ ਬੀਬੀ ਦੀ ਕੰਡਕਟਰ ਨਾਲ ਕਿਸੇ ਗੱਲ ਨੂੰ ਲੈ ਕੇ ਬਹਿਸ ਹੋ ਗਈ ਅਤੇ ਮਾਮਲਾ ਕਾਫੀ ਵੱਧ ਗਿਆ, ਜਿਸ ਤੋਂ ਬਾਅਦ ਇਸ ਸਭ ਦੀ ਵੀਡੀਓ ਵਾਇਰਲ ਹੋ ਗਈ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


author

Babita

Content Editor

Related News