ਖ਼ਾਸ ਖ਼ਬਰ : ''ਭਾਰਤ ਬੰਦ'' ਦੌਰਾਨ ਸਰਕਾਰੀ ਬੈਂਕਾਂ ਦੇ ਬਾਹਰ ਵੀ ਲਟਕੇ ਵੱਡੇ-ਵੱਡੇ ''ਤਾਲੇ''

Tuesday, Dec 08, 2020 - 01:33 PM (IST)

ਸਮਰਾਲਾ (ਸੰਜੇ ਗਰਗ) : ਕੇਂਦਰ ਸਰਕਾਰ ਖ਼ਿਲਾਫ਼ ਅੱਜ 8 ਦਸੰਬਰ ਨੂੰ ਕਿਸਾਨ ਜੱਥੇਬੰਦੀਆਂ ਵੱਲੋਂ ਦਿੱਤੇ ਗਏ ਭਾਰਤ ਬੰਦ ਦੇ ਸੱਦੇ ਨੂੰ ਵੇਖਦੇ ਹੋਏ ਕੇਂਦਰ ਸਰਕਾਰ ਨੇ ਪਹਿਲਾ ਹੀ ਇਕ ਐਡਵਾਈਜ਼ਰੀ ਜਾਰੀ ਕੀਤੀ ਸੀ ਅਤੇ ਸਾਰੇ ਸੂਬਿਆਂ ਨੂੰ ਸਾਫ਼ ਤੌਰ ’ਤੇ ਕਿਹਾ ਸੀ ਕਿ ਜ਼ਬਰੀ ਬੰਦ ਕਰਵਾਉਣ ਵਾਲੇ ਲੋਕਾਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇ ਅਤੇ ਕਾਨੂੰਨ ਵਿਵਸਥਾ ਬਣਾਏ ਰੱਖਣ ਲਈ ਸੂਬੇ ਸਾਰੇ ਲੋੜੀਂਦੇ ਕਦਮ ਚੁੱਕਣ ਪਰ ਕੇਂਦਰ ਸਰਕਾਰ ਦੀ ਇਸ ਜਾਰੀ ਐਡਵਾਈਜ਼ਰੀ ਦੇ ਬਾਵਜੂਦ ਇਕ ਵੱਡੀ ਖ਼ਬਰ ਨਿਕਲ ਕੇ ਇਹ ਸਾਹਮਣੇ ਆ ਰਹੀ ਹੈ ਕਿ ਸਰਕਾਰੀ ਖੇਤਰ ਦੇ ਕਈ ਵੱਡੇ ਬੈਂਕਾਂ ਸਮੇਤ ਕਈ ਹੋਰ ਨਿੱਜੀ ਖੇਤਰ ਦੇ ਬੈਂਕ ਵੀ ਅੱਜ ਬੰਦ ਪਏ ਹਨ।

ਇਹ ਵੀ ਪੜ੍ਹੋ : ਰਾਜਾ ਵੜਿੰਗ ਦਾ ਸਾਬਕਾ ਮੰਤਰੀ ਦੇ ਘਰ ਬਾਹਰ ਧਰਨਾ, ਭਾਜਪਾ ਆਗੂਆਂ ਨੂੰ ਦਿੱਤੀ ਸਲਾਹ

PunjabKesari

ਕਈ ਬੈਂਕਾਂ ਦੇ ਬਾਹਰ ਵੱਡੇ-ਵੱਡੇ ਤਾਲੇ ਲਟਕ ਰਹੇ ਹਨ ਅਤੇ ਕਈ ਬੈਂਕਾਂ ਦੇ ਤਾਂ ਸ਼ਟਰ ਹੀ ਬੰਦ ਪਏ ਹਨ। ਇਹ ਇਕ ਬਹੁਤ ਵੱਡੀ ਗੱਲ ਹੈ ਕਿ ਕੇਂਦਰ ਸਰਕਾਰ ਵੱਲੋਂ ਬੰਦ ਨੂੰ ਅਸਫ਼ਲ ਬਣਾਉਣ ਲਈ ਜਾਰੀ ਐਡਵਾਈਜ਼ਰੀ ਦੇ ਬਾਵਜੂਦ ਭਾਰਤ ਸਰਕਾਰ ਦੇ ਆਪਣੇ ਹੀ ਅਦਾਰੇ ਬੰਦ ਵਿਖਾਈ ਦੇ ਰਹੇ ਹਨ, ਹਾਲਾਂਕਿ ਇਨ੍ਹਾਂ ਬੈਂਕਾਂ ਦੇ ਅੰਦਰ ਅੰਸ਼ਿਕ ਰੂਪ 'ਚ ਇੱਕਾ-ਦੁੱਕਾ ਕੁੱਝ ਮੁਲਾਜ਼ਮ ਮੌਜੂਦ ਹਨ ਪਰ ਉੱਥੇ ਕੰਮਕਾਜ ਨਹੀਂ ਹੋ ਰਿਹਾ।

ਇਹ ਵੀ ਪੜ੍ਹੋ : ਭਾਰਤ ਬੰਦ ਦੌਰਾਨ 'ਲੁਧਿਆਣਾ' 'ਚ ਕਿਹੋ ਜਿਹੇ ਨੇ ਹਾਲਾਤ, ਜਾਣੋ ਤਸਵੀਰਾਂ ਦੀ ਜ਼ੁਬਾਨੀ

PunjabKesari

ਬਾਹਰ ਤਾਲੇ ਲਟਕਾ ਕੇ ਬੰਦ ਰੱਖੇ ਗਏ ਇਕ ਸਰਕਾਰੀ ਖੇਤਰ ਦੇ ਬੈਂਕ ਅੰਦਰ ਬੈਠੇ ਅਧਿਕਾਰੀ ਨੇ ਇਕ ਪੱਤਰਕਾਰ ਨੂੰ ਆਪਣੀ ਸਫਾਈ ਦਿੰਦੇ ਹੋਏ ਕਿਹਾ ਕਿ ਥਾਂ-ਥਾਂ ’ਤੇ ਜਾਮ ਲੱਗਣ ਕਾਰਨ ਸਾਡਾ ਬਹੁਤਾ ਸਟਾਫ਼ ਵੀ ਨਹੀਂ ਪਹੁੰਚ ਸਕਿਆ ਅਤੇ ਬੈਂਕ ਦੇ ਬਾਹਰ ਤਾਲੇ ਭੰਨ-ਤੋੜ ਦੀ ਸੰਭਾਵਨਾ ਨੂੰ ਵੇਖਦੇ ਹੋਏ ਲਗਾਏ ਗਏ ਹਨ।

ਇਹ ਵੀ ਪੜ੍ਹੋ : ਪਟਿਆਲਾ 'ਚ 'ਬੰਦ' ਦਾ ਮੁਕੰਮਲ ਅਸਰ, ਦੇਖੋ ਜ਼ਿਲ੍ਹੇ ਦੇ ਤਾਜ਼ਾ ਹਾਲਾਤ ਬਿਆਨ ਕਰਦੀਆਂ ਤਸਵੀਰਾਂ

PunjabKesari

ਇਸੇ ਤਰ੍ਹਾਂ ਇਕ ਹੋਰ ਨਿੱਜੀ ਖੇਤਰ ਦੀ ਬੈਂਕ ਜੋ ਕਿ ਪੂਰੀ ਤਰਾਂ ਬੰਦ ਪਈ ਹੈ, ਦੇ ਗਾਰਡ ਨੇ ਦੱਸਿਆ ਕਿ ਅੱਜ ਸਟਾਫ਼ ਦੇ ਸਿਰਫ ਇਕ-ਦੋ ਮੁਲਾਜ਼ਮ ਹੀ ਸਵੇਰੇ ਵੇਲੇ ਪਹੁੰਚੇ ਸਨ ਅਤੇ ਹਾਲਾਤ ਵੇਖਦੇ ਹੋਏ ਉਹ ਵੀ ਵਾਪਸ ਪਰਤ ਗਏ। ਕੁਝ ਅਜਿਹੀ ਹੀ ਹਾਲਤ ਸ਼ਹਿਰ ਦੇ ਕਈ ਹੋਰ ਬੈਂਕਾਂ ਦੀ ਵੀ ਸੀ।
ਨੋਟ : ਭਾਰਤ ਬੰਦ ਦੌਰਾਨ ਸਰਕਾਰੀ ਬੈਂਕਾਂ ਬਾਹਰ ਤਾਲੇ ਲੱਗਣ ਬਾਰੇ ਤੁਹਾਡੀ ਕੀ ਹੈ ਰਾਏ

PunjabKesari


Babita

Content Editor

Related News