ਪੰਜਾਬ OSD ਦੀ ਪੋਸਟ 'ਤੇ ਭੜਕੇ ਗੋਤਮ ਸੇਠ, ਕਿਹਾ ਹਾਈਕਮਾਨ 'ਤੇ ਨਹੀਂ ਚੁੱਕ ਸਕਦਾ ਕੋਈ ਸਵਾਲ (ਵੀਡੀਓ)
Wednesday, Jun 23, 2021 - 11:25 PM (IST)
ਜਲੰਧਰ,ਨਵੀਂ ਦਿੱਲੀ- ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਓ.ਐੱਸ.ਡੀ. ਵਲੋਂ ਕਾਂਗਰਸ ਹਾਈਕਮਾਨ ਖ਼ਿਲਾਫ਼ ਸੋਸ਼ਲ ਮੀਡੀਆ 'ਤੇ ਇਕ ਪੋਸਟ ਸ਼ੇਅਰ ਕੀਤੀ ਗਈ, ਜਿਸ ਤੋਂ ਬਾਅਦ ਕਾਂਗਰਸ ਦੇ ਰਾਸ਼ਟਰੀ ਬੁਲਾਰੇ (IYC) ਗੋਤਮ ਸੇਠ ਦਾ ਇਕ ਬਿਆਨ ਸਾਹਮਣੇ ਆਇਆ ਹੈ। ਜਿਸ 'ਚ ਉਨ੍ਹਾਂ ਕਿਹਾ ਕਿ ਕਾਂਗਰਸ ਪਾਰਟੀ 'ਚ ਹਾਈਕਮਾਨ ਸੁਪਰੀਮ ਅਤੇ ਰਿਸਪੈਕਟਿਡ ਹੈ, ਪਾਰਟੀ 'ਚ ਮੁੱਦਿਆਂ ਦੀ ਜੰਗ ਤਾਂ ਹੋ ਸਕਦੀ ਹੈ ਪਰ ਕਾਂਗਰਸ ਹਾਈਕਮਾਨ 'ਤੇ ਉਂਗਲੀ ਚੁੱਕਣ ਦਾ ਕਿਸੇ ਨੂੰ ਵੀ ਹੱਕ ਨਹੀਂ ਕਿਉਂਕਿ ਇਸ ਦਾ ਮਲਤਬ ਕਾਂਗਰਸ ਦੇ ਹਰ ਇਕ ਉਮੀਦਵਾਰ 'ਤੇ ਉਂਗਲੀ ਚੁੱਕਣਾ ਹੈ। ਪੰਜਾਬ ਮੁੱਖ ਮੰਤਰੀ ਦੇ ਓ.ਐੱਸ.ਡੀ. ਵਲੋਂ ਜੋ ਇਹ ਪੋਸਟ ਸ਼ੇਅਰ ਕੀਤੀ ਗਈ ਹੈ ਉਸ ਦੀ ਜਿਨੀਂ ਨਿੰਦਾ ਕੀਤੀ ਜਾਵੇ ਓਨੀਂ ਹੀ ਘੱਟ ਹੋਵੇਗੀ। ਇਸ ਪੋਸਟ ਨੂੰ ਏ.ਆਈ.ਸੀ.ਸੀ. ਜਨਰਲ ਸੈਕਰੇਟਰੀ ਆਰਗੇਨਾਈਜੇਸ਼ਨ ਸ਼੍ਰੀ ਕੇਸੀ ਵੇਨੂ ਗੋਪਾਲ ਦੇ ਧਿਆਣ 'ਚ ਲਿਆਇਆ ਗਿਆ ਹੈ ਉਨ੍ਹਾਂ ਕਿਹਾ ਅਸੀਂ ਉਮੀਦ ਕਰਦੇ ਹਾਂ ਕੀ ਪਾਰਟੀ ਅਜਿਹੀਆਂ ਪੋਸਟਾਂ 'ਤੇ ਵੱਡਾ ਐਕਸ਼ਨ ਲਵੇਗੀ।
ਪੰਜਾਬ ਮੁੱਖ ਮੰਤਰੀ ਦੇ ਓ.ਐੱਸ.ਡੀ. ਅੰਕਿਤ ਬਨਸਲ ਦੀ ਪੋਸਟ
ਅੰਕਿਤ ਬਨਸਲ ਨੇ ਪੋਸਟ ਰਾਹੀਂ ਕਿਹਾ ਕਿ ਇਹ ਉਹੀ ਹਾਈ ਕਮਾਂਡ ਹੈ ਜਿਸਨੇ ਕੈਪਟਨ ਅਮਰਿੰਦਰ ਸਿੰਘ ਦੇ ਸ਼ਖਸ ਨੂੰ ਕਮਜ਼ੋਰ ਕਰ ਕੇ 10 ਸਾਲ ਤਕ ਪਾਰਟੀ ਨੂੰ ਪੰਜਾਬ ਸੱਤਾ ਤੋਂ ਬਹਰ ਰੱਖਿਆ ਸੀ। ਕਿਸ ਨੇ ਪੰਜਾਬ 'ਚ ਕਾਂਗਰਸ ਨੂੰ ਮੁੜ ਜੀਵਨ ਦਿੱਤਾ? ਕੈਪਟਨ ਅਮਰਿੰਦਰ ਸਿੰਘ ਕਾਰਨ ਪੰਜਾਬ 'ਚ ਕਾਂਗਰਸ ਹੈ। ਸੁਪਨੇ ਦੇਖਣ ਵਾਲੇ ਲੋਕ ਇਕ ਵਾਰ ਫਿਰ ਮਿੱਟੀ ਚੱਟਣਗੇ। ਅਸੀਂ ਆਪਣੇ ਕਪਤਾਨ ਦੇ ਨਾਲ ਹਾਂ।