ਹਵਾਈ ਯਾਤਰੀਆਂ ਲਈ ਖੁਸ਼ਖਬਰੀ! ਟਿਕਟ ਕੈਂਸਲ ਕਰਵਾਉਣ 'ਤੇ ਮਿਲੇਗਾ ਪੂਰਾ ਪੈਸਾ ਵਾਪਸ

Friday, Apr 17, 2020 - 09:05 AM (IST)

ਹਵਾਈ ਯਾਤਰੀਆਂ ਲਈ ਖੁਸ਼ਖਬਰੀ! ਟਿਕਟ ਕੈਂਸਲ ਕਰਵਾਉਣ 'ਤੇ ਮਿਲੇਗਾ ਪੂਰਾ ਪੈਸਾ ਵਾਪਸ

ਨਵੀਂ ਦਿੱਲੀ - ਨਾਗਰਿਕ ਹਵਾਬਾਜ਼ੀ ਮੰਤਰਾਲੇ ਨੇ ਰਿਫੰਡ ਨੂੰ ਲੈ ਕੇ ਵੀਰਵਾਰ ਨੂੰ ਇਕ ਐਡਵਾਇਜ਼ਰੀ ਜਾਰੀ ਕੀਤੀ ਹੈ। ਇਸ ਐਡਵਾਇਜ਼ਰੀ ਦੇ ਤਹਿਤ ਜੇਕਰ ਕੋਈ ਯਾਤਰੀ ਲਾਕਡਾਊਨ ਦੀ ਮਿਆਦ ਦੇ ਦੌਰਾਨ ਲਈ ਕਿਸੇ ਵੀ ਘਰੇਲੂ ਜਾਂ ਅੰਤਰਰਾਸ਼ਟਰੀ ਉਡਾਣ ਲਈ ਟਿਕਟ ਬੁੱਕ ਕਰਵਾਉਂਦਾ ਹੈ, ਤਾਂ ਏਅਰਲਾਈਨਾਂ ਉਨ੍ਹਾਂ ਨੂੰ ਪੂਰਾ ਰਿਫੰਡ (ਫਲਾਈਟ ਟਿਕਟਾਂ ਲਈ ਪੂਰਾ ਰਿਫੰਡ) ਦੇਵੇਗੀ। ਇਹ ਰਿਫੰਡ ਸਿਰਫ ਉਨ੍ਹਾਂ ਟਿਕਟਾਂ 'ਤੇ ਮਿਲੇਗੀ ਜਿਹੜੀਆਂ 25 ਮਾਰਚ ਤੋਂ 14 ਅਪ੍ਰੈਲ ਦੇ ਵਿਚਕਾਰ ਬੁੱਕ ਕੀਤੀ ਗਈਆਂ ਹਨ।

ਕੋਵਿਡ -19 ਦੇ ਕਾਰਨ ਘਰੇਲੂ ਅਤੇ ਅੰਤਰਰਾਸ਼ਟਰੀ ਰੂਟਾਂ 'ਤੇ ਹਵਾਈ ਆਵਾਜਾਈ ਨੂੰ ਪੂਰੀ ਤਰ੍ਹਾਂ ਰੋਕ ਦਿੱਤਾ ਗਿਆ ਹੈ। ਕੇਂਦਰ ਸਰਕਾਰ ਨੇ ਲਾਕਡਾਊਨ ਦੀ ਮਿਆਦ ਨੂੰ 15 ਅਪ੍ਰੈਲ ਤੋਂ 3 ਮਈ ਤੱਕ ਵਧਾ ਦਿੱਤਾ ਹੈ।

 

3 ਹਫਤਿਆਂ ਅੰਦਰ ਦੇ ਦਿੱਤਾ ਜਾਵੇਗਾ ਰਿਫੰਡ

ਇਸ ਐਡਵਾਇਜ਼ਰੀ ਵਿਚ ਇਹ ਕਿਹਾ ਗਿਆ ਹੈ ਕਿ ਜੇਕਰ ਲਾਕਡਾਊਨ ਦੇ ਪਹਿਲੇ ਪੜਾਅ ਦੌਰਾਨ ਯਾਤਰੀ ਨੇ ਘਰੇਲੂ ਜਾਂ ਅੰਤਰਰਾਸ਼ਟਰੀ ਉਡਾਣ ਲਈ ਟਿਕਟ ਬੁੱਕ ਕੀਤੀ ਹੈ ਅਤੇ ਏਅਰਲਾਈਨਾਂ ਨੂੰ ਇਸ ਦੀ ਪੇਮੈਂਟ ਮਿਲ ਚੁੱਕੀ ਹੈ। ਤਾਂ ਇਸ ਟਿਕਟ ਦੇ ਕੈਂਸਲ ਕੀਤੇ ਜਾਣ ਤੇ ਯਾਤਰੀ ਨੂੰ ਪੂਰਾ ਰਿਫੰਡ ਦਿੱਤਾ ਜਾਵੇਗਾ। ਏਅਰਲਾਇੰਸ ਇਸ 'ਤੇ ਰੱਦ ਕਰਨ ਦੇ ਚਾਰਜ ਜਾਂ ਕੋਈ ਹੋਰ ਚਾਰਜ ਨਹੀਂ ਕੱਟ ਸਕਦੀ। ਟਿਕਟ ਰੱਦ ਕਰਨ ਦੀ ਬੇਨਤੀ ਕਰਨ ਤੋਂ ਬਾਅਦ 3 ਹਫ਼ਤਿਆਂ ਦੇ ਅੰਦਰ ਅੰਦਰ ਕੰਪਨੀ ਨੂੰ ਰਿਫੰਡ ਕਰਨਾ ਪਏਗਾ।

ਇਹ ਵੀ ਪੜ੍ਹੋ: - SBI ਦੇ ਗਾਹਕਾਂ ਲਈ ਖੁਸ਼ਖਬਰੀ! ATM ਤੋਂ ਪੈਸੇ ਕਢਵਾਉਣ 'ਤੇ ਨਹੀਂ ਲੱਗੇਗਾ ਕੋਈ ਚਾਰਜ


 


author

Harinder Kaur

Content Editor

Related News