ਪੰਜਾਬ ਦੇ ਪਸ਼ੂ ਪਾਲਕਾਂ ਲਈ ਚੰਗੀ ਖ਼ਬਰ, ਸੂਬੇ 'ਚ ਸ਼ੁਰੂ ਹੋ ਰਹੀ ਪਸ਼ੂ ਬੀਮਾ ਯੋਜਨਾ

02/07/2024 1:19:00 PM

ਚੰਡੀਗੜ੍ਹ : ਪੰਜਾਬ 'ਚ ਪਸ਼ੂ ਬੀਮਾ ਯੋਜਨਾ ਸ਼ੁਰੂ ਹੋਣ ਜਾ ਰਹੀ ਹੈ। ਦਰਅਸਲ ਸੂਬੇ 'ਚ ਕਿਸੇ ਬੀਮਾਰੀ ਜਾਂ ਕੁਦਰਤੀ ਆਫ਼ਤ ਦੌਰਾਨ ਪਸ਼ੂ ਪਾਲਕ ਕਿਸਾਨਾਂ ਦੇ ਪਸ਼ੂ ਧਨ ਦਾ ਜੋ ਨੁਕਸਾਨ ਹੁੰਦਾ ਹੈ, ਉਸ ਤੋਂ ਬਚਣ ਲਈ ਇਹ ਯੋਜਨਾ ਸ਼ੁਰੂ ਹੋ ਰਹੀ ਹੈ। ਦੱਸਿਆ ਜਾ ਰਿਹਾ ਹੈ ਕਿ ਵਿੱਤੀ ਸਾਲ 2023-24 'ਚ ਇਸ ਯੋਜਨਾ ਤਹਿਤ 50 ਹਜ਼ਾਰ ਪਸ਼ੂਆਂ ਦੀ ਬੀਮਾ ਕੀਤਾ ਜਾਵੇਗਾ। ਇਨ੍ਹਾਂ 'ਚ ਲੁਧਿਆਣਾ ਤੋਂ ਸਭ ਤੋਂ ਜ਼ਿਆਦਾ 4000 ਅਤੇ ਸਭ ਤੋਂ ਘੱਟ ਮੋਹਾਲੀ ਤੋਂ 800 ਪਸ਼ੂਆਂ ਨੂੰ ਬੀਮਾ ਦੇ ਦਾਇਰੇ 'ਚ ਲਿਆਂਦਾ ਜਾਵੇਗਾ।

ਇਹ ਵੀ ਪੜ੍ਹੋ : PRTC, ਪੰਜਾਬ ਰੋਡਵੇਜ਼ 'ਚ ਸਫ਼ਰ ਕਰਨ ਵਾਲਿਆਂ ਲਈ ਪਿਆ ਪੰਗਾ, ਆ ਗਈ ਨਵੀਂ Update (ਵੀਡੀਓ)

ਅਗਲੇ ਸਾਲ ਇਸ ਅੰਕੜੇ ਨੂੰ ਵਧਾਇਆ ਜਾਵੇਗਾ। ਸੂਤਰਾਂ ਦੇ ਮੁਤਾਬਕ ਇਸ ਸਕੀਮ ਨੂੰ ਨੈਸ਼ਨਲ ਲਾਈਵਸਟਾਕ ਮਿਸ਼ਨ ਤਹਿਤ ਰਿਸਕ ਮੈਨਜਮੈਂਟ ਅਤੇ ਲਾਈਵਸਟਾਕ ਇੰਸ਼ੋਰੈਂਸ ਤਹਿਤ ਪਹਿਲੀ ਵਾਰ ਪੰਜਾਬ 'ਚ ਸ਼ੁਰੂ ਕੀਤਾ ਜਾ ਰਿਹਾ ਹੈ, ਜਿਸ ਨੂੰ ਪੰਜਾਬ ਦੇ 23 ਜ਼ਿਲ੍ਹਿਆਂ 'ਚ ਲਾਗੂ ਕੀਤੇ ਜਾਣ ਦੀ ਗੱਲ ਕਹੀ ਜਾ ਰਹੀ ਹੈ। ਇਹ ਵੀ ਦੱਸਿਆ ਜਾ ਰਿਹਾ ਹੈ ਕਿ ਕੇਂਦਰ ਸਰਕਾਰ ਦੀ ਯੋਜਨਾ ਤਹਿਤ ਬੀ. ਪੀ. ਐੱਲ., ਐੱਸ. ਸੀ. ਅਤੇ ਐੱਸ. ਟੀ. ਪਰਿਵਾਰਾਂ ਦੇ 5 ਪਸ਼ੂਆਂ ਤੱਕ ਦੇ ਬੀਮਾ ਪ੍ਰੀਮੀਅਮ ਦਾ 40 ਫ਼ੀਸਦੀ ਕੇਂਦਰ, 30 ਫ਼ੀਸਦੀ ਸੂਬਾ ਸਰਕਾਰ ਅਤੇ 30 ਫ਼ੀਸਦੀ ਉਨ੍ਹਾਂ ਨੂੰ ਖ਼ੁਦ ਦੇਣਾ ਪਵੇਗਾ।

ਇਹ ਵੀ ਪੜ੍ਹੋ : ਪੰਜਾਬ 'ਚ ਠੰਡ ਨੂੰ ਲੈ ਕੇ ਫਿਰ Yellow ਅਲਰਟ ਜਾਰੀ, ਜਾਣੋ ਆਪਣੇ ਜ਼ਿਲ੍ਹੇ ਦਾ ਹਾਲ
ਉੱਥੇ ਹੀ ਗਰੀਬੀ ਰੇਖਾ ਤੋਂ ਉੱਪਰ ਦੇ ਪਰਿਵਾਰਾਂ ਨੂੰ 5 ਪਸ਼ੂਆਂ ਤੱਕ ਦਾ ਬੀਮਾ ਪ੍ਰੀਮੀਅਮ ਦਾ 25 ਫ਼ੀਸਦੀ ਕੇਂਦਰ, 25 ਫ਼ੀਸਦੀ ਸੂਬਾ ਸਰਕਾਰ ਅਤੇ 50 ਫ਼ੀਸਦੀ ਉਨ੍ਹਾਂ ਨੂੰ ਖ਼ੁਦ ਦੇਣਗੇ ਪੈਣਗੇ। ਇਸ ਤੋਂ ਇਲਾਵਾ ਜੇਕਰ ਕੋਈ ਪਰਿਵਾਰ 5 ਤੋਂ ਜ਼ਿਆਦਾ ਪਸ਼ੂਆਂ ਦਾ ਬੀਮਾ ਕਰਵਾਉਣਾ ਚਾਹੁੰਦਾ ਹੈ ਤਾਂ ਪੂਰਾ ਪ੍ਰੀਮੀਅਨ ਉਨ੍ਹਾਂ ਨੂੰ ਖ਼ੁਦ ਹੀ ਦੇਣਾ ਪਵੇਗਾ।

ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

 


Babita

Content Editor

Related News