ਭਾਰਤੀਆਂ ਲਈ ਖੁਸ਼ਖਬਰੀ, ਕੈਨੇਡਾ ''ਚ ਹੁਣ ਕੰਮ ਦੌਰਾਨ ਆਸਾਨੀ ਨਾਲ ਮਿਲੇਗੀ ਨਾਗਰਿਕਤਾ

Wednesday, Apr 10, 2019 - 07:49 PM (IST)

ਭਾਰਤੀਆਂ ਲਈ ਖੁਸ਼ਖਬਰੀ, ਕੈਨੇਡਾ ''ਚ ਹੁਣ ਕੰਮ ਦੌਰਾਨ ਆਸਾਨੀ ਨਾਲ ਮਿਲੇਗੀ ਨਾਗਰਿਕਤਾ

ਟੋਰਾਂਟੋ/ਨਵੀਂ ਦਿੱਲੀ - ਅਮਰੀਕਾ ਨੇ ਜਿੱਥੇ ਪ੍ਰਵਾਸੀਆਂ ਲਈ ਵੀਜ਼ਾ ਨਿਯਮਾਂ ਨੂੰ ਸਖਤ ਕੀਤਾ ਹੈ, ਉਥੇ ਕੈਨੇਡਾ ਦਿਲ ਖੋਲ੍ਹ ਕੇ ਭਾਰਤੀ ਟੈਲੇਂਟ ਨੂੰ ਆਪਣੇ ਇਥੇ ਮੌਕਾ ਦੇਣ ਦੀ ਤਿਆਰੀ ਕਰ ਰਿਹਾ ਹੈ। ਕੈਨੇਡਾ ਗਲੋਬਲ ਟੈਲੇਂਟ ਸਟ੍ਰੀਮ (ਸੀ. ਟੀ. ਐੱਸ.) ਨਾਂ ਦਾ ਇਕ ਸਥਾਈ ਪ੍ਰੋਗਰਾਮ ਸ਼ੁਰੂ ਕਰਨ ਜਾ ਰਿਹਾ ਹੈ, ਜਿਸ ਦੇ ਜ਼ਰੀਏ ਲੋਕਾਂ ਨੂੰ ਬੜੀ ਆਸਾਨੀ ਨਾਲ ਉਥੇ ਕੰਮ ਕਰਨ ਦਾ ਮੌਕਾ ਮਿਲ ਸਕੇਗਾ। ਕੈਨੇਡਾ ਦੀ ਇਸ ਯੋਜਨਾ ਨਾਲ ਕੈਨੇਡਾ 'ਚ ਕੰਮ ਕਰਨ ਦੇ ਇਛੁੱਕ ਵਿਗਿਆਨ, ਤਕਨਾਲੋਜੀ, ਇੰਜੀਨਿਅਰਿੰਗ ਜਾਂ ਗਣਿਤ ਦੇ ਬੈਕਗ੍ਰਾਊਂਡ ਵਾਲੇ ਲੋਕਾਂ ਨੂੰ ਜ਼ਿਆਦਾ ਫਾਇਦਾ ਹੋਵੇਗਾ। ਇਹੀ ਨਹੀਂ, ਅਮਰੀਕਾ 'ਚ ਰਹਿਣ ਵਾਲੇ ਭਾਰਤੀ ਵੀ ਇਸ ਦਾ ਫਾਇਦਾ ਚੁੱਕ ਸਕਦੇ ਹਨ।
ਕੈਨੇਡਾ ਦੀ ਇਸ ਯੋਜਨਾ ਦੇ ਤਹਿਤ ਨੌਕਰੀ ਦੇਣ ਵਾਲੇ ਰੁਜ਼ਗਾਰਦਾਤਾਵਾਂ ਵੱਲੋਂ ਦਾਖਿਲ ਅਰਜ਼ੀਆਂ ਦਾ ਸਿਰਫ 2 ਹਫਤਿਆਂ (ਅੰਬੈਸੀ ਵੱਲੋਂ ਰੀਲਜ਼ਲਟ ਦਿੱਤਾ ਜਾਵੇਗਾ) 'ਚ ਫੈਸਲਾ ਸੁਣਾਇਆ ਜਾਵੇਗਾ। ਇਸ ਦਾ ਹੋਰ ਫਾਇਦਾ ਇਹ ਮਿਲੇਗਾ ਕਿ ਉਹ ਨਾ ਸਿਰਫ ਕੈਨੇਡਾ 'ਚ ਵਰਕ ਐਕਸਪੀਰੀਅੰਸ (ਮਾਹਿਰਤਾ ਹਾਸਲ ਕਰਨਗੇ) ਲੈਣਗੇ ਬਲਕਿ ਉਨ੍ਹਾਂ ਨੂੰ ਐਕਸਪ੍ਰੈਸ ਐਂਟਰੀ ਰੂਟ ਦੇ ਤਹਿਤ ਸਥਾਈ ਨਾਗਰਿਕਤਾ ਹਾਸਲ ਕਰਨ 'ਚ ਪਹਿਲ ਵੀ ਮਿਲੇਗੀ। ਐਕਸਪ੍ਰੈਸ ਐਂਟਰੀ ਰੂਟ ਇਕ ਪੁਆਇੰਟ ਬੇਸਡ ਸਿਸਟਮ ਹੈ।
ਇਕ ਅੰਗ੍ਰੇਜ਼ੀ ਅਖਬਾਰ ਨੇ ਪਿਛਲੇ ਸਾਲ 15 ਜੂਨ ਦੇ ਆਪਣੇ ਅੰਕ 'ਚ ਇਸ ਗੱਲ ਦੀ ਜਾਣਕਾਰੀ ਦਿੱਤੀ ਸੀ ਕਿ ਐਕਸਪ੍ਰੈਸ ਐਂਟਰੀ ਰੂਟ ਦੇ ਤਹਿਤ ਸਭ ਤੋਂ ਜ਼ਿਆਦਾ ਭਾਰਤੀਆਂ ਨੂੰ ਸਥਾਈ ਨਾਗਰਿਕਤਾ ਮਿਲੇਗੀ। ਸਾਲ 2017 ਦੇ ਦੌਰਾਨ ਕੁਲ 86,022 ਸੱਦੇ ਭੇਜੇ ਗਏ ਅਤੇ ਇਨ੍ਹਾਂ 'ਚੋਂ ਲਗਭਗ 42 ਫੀਸਦੀ (36,310) ਅਜਿਹੇ ਲੋਕ ਸਨ, ਜਿਨ੍ਹਾਂ ਕੋਲ ਭਾਰਤੀ ਨਾਗਰਿਕਤਾ ਸੀ। ਟੀ. ਓ. ਆਈ. ਨੂੰ ਕੈਨੇਡਾ ਦੇ ਡਿਪਾਰਟਮੈਂਟ ਆਫ ਇਮੀਗ੍ਰੇਸ਼ਨ, ਰਫਿਊਜ਼ੀ ਐਂਡ ਸਿਟੀਜਨਸ਼ਿਪ (ਆਈ. ਐੱਰ. ਸੀ. ਸੀ.) ਵੱਲੋਂ ਉਪਲੱਬਧ ਕਰਾਏ ਗਏ ਅੰਕੜਿਆਂ ਮੁਤਾਬਕ, ਸਾਲ 2018 ਦੌਰਾਨ ਭਾਰਤੀਆਂ ਨੂੰ 41,000 ਸੱਦੇ ਭੇਜੇ ਗਏ, ਜੋ 13 ਫੀਸਦੀ ਦਾ ਵਾਧਾ ਦਰਸਾਉਂਦਾ ਹੈ। ਕੈਨੇਡਾ ਦੀ ਇਮੀਗ੍ਰੇਸ਼ਨ, ਰਫਿਊਜ਼ੀ ਅਤੇ ਸਿਟੀਜਨਸ਼ਿਪ ਮੰਤਰੀ ਅਹਿਮਦ ਹੁਸੈਨ ਨੇ ਹਾਲ ਹੀ 'ਚ ਜਾਰੀ ਬਜਟ ਡਾਕਿਊਮੈਂਟ 'ਚ ਕਿਹਾ ਕਿ ਅਸੀਂ ਆਪਣੇ ਗਲੋਬਲ ਸਕੀਲਸ ਸਟ੍ਰੈਟਿਜ਼ੀ ਦੇ ਜ਼ਰੀਏ ਦੁਨੀਆ ਭਰ ਦੇ ਬੇਹੱਦ ਉੱਚ ਮਾਹਿਰਤਾ ਰੱਖਣ ਵਾਲੇ ਲੋਕਾਂ ਦਾ ਆਪਣੇ ਵੱਲ ਖਿੱਚ ਰਹੇ ਹਾਂ।


author

Khushdeep Jassi

Content Editor

Related News