ਕਿਸਾਨਾਂ ਲਈ ਖੁਸ਼ਖਬਰੀ; ਇਸ ਸਾਲ ਖੂਬ ਵਰ੍ਹਨਗੇ ਬੱਦਲ

Tuesday, Apr 17, 2018 - 04:05 AM (IST)

ਨਵੀਂ ਦਿੱਲੀ,ਚੰਡੀਗੜ੍ਹ  (ਏਜੰਸੀਆਂ) - ਭਾਵੇਂ ਅਪ੍ਰੈਲ ਦੀ ਸ਼ੁਰੂਆਤ ਤੋਂ ਹੀ ਗਰਮੀ ਦੀਆਂ ਲਪਟਾਂ ਤੇਜ਼ ਹੋ ਗਈਆਂ ਹੋਣ ਪਰ ਖੇਤੀ-ਕਿਸਾਨੀ ਲਈ ਇਹ ਕਾਫੀ ਚੰਗੀ ਖਬਰ ਹੈ। ਨਿੱਜੀ ਏਜੰਸੀ ਸਕਾਈਮੇਟ ਤੋਂ ਬਾਅਦ ਸਰਕਾਰੀ ਸੰਗਠਨ ਆਈ. ਐੱਮ. ਡੀ. ਦੇ ਅਨੁਮਾਨ ਨਾਲ ਲੋਕਾਂ ਵਿਚ ਖੁਸ਼ੀ ਦੀ ਲਹਿਰ ਦੌੜ ਗਈ ਹੈ। ਇਸ ਨਾਲ ਰੂਰਲ ਇਕਾਨਮੀ ਨੂੰ ਬਲ ਮਿਲੇਗਾ, ਜਿਸ ਨਾਲ ਪੇਂਡੂ ਇਲਾਕਿਆਂ ਵਿਚ ਰਹਿਣ ਵਾਲੀ 50 ਫੀਸਦੀ ਤੋਂ ਵੱਧ ਆਬਾਦੀ ਦੀ ਖਰੀਦ ਸਮਰਥਾ ਵਧੇਗੀ। ਮਾਨਸੂਨ ਦਾ ਆਮ ਰਹਿਣਾ ਲੋਕਾਂ ਦੇ ਨਾਲ ਹੀ ਸਰਕਾਰ ਲਈ ਵੀ ਚੰਗੀ ਖਬਰ ਹੈ, ਜੋ ਦੇਸ਼ ਦੀ ਜੀ. ਡੀ. ਪੀ. ਗ੍ਰੋਥ ਰੇਟ ਵਧਾਉਣ ਲਈ ਲਗਾਤਾਰ ਮੁਸ਼ੱਕਤ ਕਰ ਰਹੀ ਹੈ। ਭਾਰਤੀ ਮੌਸਮ ਵਿਗਿਆਨ ਵਿਭਾਗ ਨੇ ਕਿਹਾ ਹੈ ਕਿ ਜੂਨ ਤੋਂ ਸਤੰਬਰ ਵਿਚਾਲੇ 100 ਫੀਸਦੀ ਮੀਂਹ ਪੈ ਸਕਦਾ ਹੈ। ਆਮ ਨਾਲੋਂ ਜ਼ਿਆਦਾ ਮੀਂਹ ਪੈਣ ਦੀ ਸੰÎਭਾਵਨਾ 20 ਫੀਸਦੀ ਹੈ। ਰਿਪੋਰਟ ਵਿਚ ਇਹ ਵੀ ਕਿਹਾ ਗਿਆ ਹੈ ਕਿ ਇਸ ਸਾਲ ਸੋਕਾ ਪੈਣ ਦੀ ਸੰਭਾਵਨਾ ਜ਼ੀਰੋ ਫੀਸਦੀ ਜਾਂ ਫਿਰ ਬਹੁਤ ਘੱਟ ਹੈ। ਸਕਾਈਮੇਟ ਨੇ ਵੀ ਕਿਹਾ ਸੀ ਕਿ ਇਸ ਸਾਲ ਸੋਕਾ ਪੈਣ ਦਾ ਖਦਸ਼ਾ ਨਹੀਂ ਹੈ। ਏਜੰਸੀ ਦਾ ਕਹਿਣਾ ਸੀ ਕਿ ਇਸ ਸਾਲ ਜੂਨ-ਸਤੰਬਰ ਵਿਚਾਲੇ 100 ਫੀਸਦੀ ਮਾਨਸੂਨ ਦਾ ਅਨੁਮਾਨ ਹੈ। ਪੂਰੇ ਸੀਜ਼ਨ ਲਈ 96 ਤੋਂ 104 ਫੀਸਦੀ ਮੀਂਹ ਪੈਣ ਦੀ ਸੰੰਭਾਵਨਾ 55 ਫੀਸਦੀ ਹੈ।


Related News