ਸੋਨੇ ਦੀਆਂ ਕੀਮਤਾਂ ''ਚ ਜ਼ੋਰਦਾਰ ਤੇਜ਼ੀ, 35 ਹਜ਼ਾਰ ਤੋਂ ਪਾਰ ਜਾਵੇਗਾ ਭਾਅ

06/14/2019 6:42:58 PM

ਜਲੰਧਰ, (ਵੈਬ ਡੈਸਕ)-ਮੱਧਪੂਰਬ ’ਚ ਤਣਾਅ, ਦੁਨੀਆਭਰ ਦੇ ਸੈਂਟਰਲ ਬੈਂਕਾਂ ਦੀ ਖਰੀਦਦਾਰੀ ਅਤੇ ਸੁਰੱਖਿਅਤ ਨਿਵੇਸ਼ ਮੰਗ ਵਧਣ ਨਾਲ ਸੋਨੇ ਦੀਆਂ ਕੀਮਤਾਂ ’ਚ ਉਛਾਲ ਦੇਖਣ ਨੂੰ ਮਿਲ ਰਿਹਾ ਹੈ। ਇਹੀ ਵਜ੍ਹਾ ਹੈ ਕਿ ਘਰੇਲੂ ਬਾਜ਼ਾਰ ’ਚ ਸੋਨਾ 4 ਮਹੀਨਿਆਂ ਅਤੇ ਵਿਦੇਸ਼ੀ ਬਾਜ਼ਾਰ ’ਚ ਭਾਅ 14 ਮਹੀਨਿਆਂ ਦੀ ਉਚਾਈ ’ਤੇ ਪਹੁੰਚ ਗਿਆ ਹੈ। ਜਾਣਕਾਰਾਂ ਮੁਤਾਬਕ ਘਰੇਲੂ ਸ਼ੇਅਰ ਬਾਜ਼ਾਰ ’ਚ ਅਨਿਸ਼ਚਿਤਤਾ ਨਾਲ ਵੀ ਸੋਨੇ ’ਚ ਤੇਜ਼ੀ ਜਾਰੀ ਹੈ ਅਤੇ ਅਗਲੇ ਇਕ ਹਫਤੇ ’ਚ ਘਰੇਲੂ ਬਾਜ਼ਾਰ ’ਚ ਸੋਨੇ ਦਾ ਭਾਅ 1,000 ਰੁਪਏ ਵੱਧ ਸਕਦਾ ਹੈ।

ਅੱਜ ਘਰੇਲੂ ਬਾਜ਼ਾਰ ’ਚ ਸੋਨਾ 300 ਰੁਪਏ ਦੀ ਛਾਲਾ ਮਾਰ ਕੇ 33,870 ਰੁਪਏ ਪ੍ਰਤੀ 10 ਗ੍ਰਾਮ ’ਤੇ ਅਤੇ ਚਾਂਦੀ 550 ਰੁਪਏ ਉਛਲ ਕੇ ਇਕ ਮਹੀਨੇ ਦੇ ਉੱਚ ਪੱਧਰ 38,400 ਰੁਪਏ ਪ੍ਰਤੀ ਕਿੱਲੋਗ੍ਰਾਮ ’ਤੇ ਪਹੁੰਚ ਗਈ। ਮੁੰਬਈ ਜਿਊਲਰਸ ਐਸੋਸੀਏਸ਼ਨ ਮੁਤਾਬਕ ਨਵੰਬਰ ਲਈ ਹੁਣ ਤੋਂ ਜਿਊਲਰੀ ਦੀ ਬੁਕਿੰਗ ਹੋ ਰਹੀ ਹੈ। ਇਸ ਤੋਂ ਅੰਦਾਜ਼ਾ ਲਾਇਆ ਜਾ ਸਕਦਾ ਹੈ ਕਿ ਸੋਨੇ ’ਚ ਆਉਣ ਵਾਲੇ ਦਿਨਾਂ ’ਚ ਤੇਜ਼ੀ ਜਾਰੀ ਰਹਿ ਸਕਦੀ ਹੈ। ਮੌਜੂਦਾ ਸਮੇਂ ’ਚ ਮੁੰਬਈ ਹਾਜ਼ਰ ਬਾਜ਼ਾਰ ’ਚ 995.24 ਕੈਰੇਟ (ਸਟੈਂਡਰਡ) ਦੀ ਸ਼ੁੱਧਤਾ ਵਾਲੇ ਸੋਨੇ ਦਾ ਭਾਅ 34,500 ਰੁਪਏ ਪ੍ਰਤੀ 10 ਗ੍ਰਾਮ ਚੱਲ ਰਿਹਾ ਹੈ। ਅਗਲੇ 1 ਹਫਤੇ ’ਚ ਇਸ ਦਾ ਭਾਅ ਕਰੀਬ 1,000 ਰੁਪਏ ਵਧ ਕੇ 35,500 ਰੁਪਏ ਪ੍ਰਤੀ 10 ਗ੍ਰਾਮ ਹੋਣ ਦੀ ਪੂਰੀ ਸੰਭਾਵਨਾ ਹੈ।


Arun chopra

Content Editor

Related News