90 ਸਾਲ ਦੇ ਬਾਬੇ ਨੇ ਗੋਲਡ ਮੈਡਲ ਜਿੱਤ ਕੇ ਇਲਾਕੇ ਦਾ ਨਾਂ ਰੌਸ਼ਨ ਕੀਤਾ
Thursday, Apr 05, 2018 - 11:55 PM (IST)

ਜਲਾਲਾਬਾਦ(ਬੰਟੀ ਦਹੂਜਾ)-ਚੰਡੀਗੜ੍ਹ ਵਿਚ ਕਰਵਾਈਆਂ ਗਈਆਂ ਨੈਸ਼ਨਲ ਮਾਸਟਰਜ਼ ਖੇਡਾਂ 'ਚ ਇਸ ਖੇਤਰ ਦੇ 90 ਸਾਲ ਦੇ ਬਜ਼ੁਰਗ ਨੇ ਗੋਲਡ ਮੈਡਲ ਜਿੱਤ ਕੇ ਇਸ ਸਰਹੱਦੀ ਖੇਤਰ ਦੇ ਨਾਲ-ਨਾਲ ਆਪਣੇ ਪਿੰਡ ਦਾ ਵੀ ਨਾਂ ਰੌਸ਼ਨ ਕੀਤਾ ਹੈ। ਨੈਸ਼ਨਲ ਐਵਾਰਡੀ ਮਾਸਟਰ ਜਸਵੰਤ ਸਿੰਘ ਗਿੱਲ ਨੇ ਚੰਡੀਗੜ੍ਹ 'ਚ ਮਾਸਟਰ ਗੇਮਜ਼ ਫ਼ੈੱਡਰੇਸ਼ਨ ਵੱਲੋਂ ਕਰਵਾਏ ਗਏ ਮੁਕਾਬਲਿਆਂ ਦੌਰਾਨ 90 ਸਾਲ ਵਰਗ ਮੁਕਾਬਲਿਆਂ 'ਚ ਕਰਵਾਈਆਂ ਗਈਆਂ ਦੌੜਾਂ ਦੇ ਮੁਕਾਬਲਿਆਂ ਵਿਚ ਪਹਿਲਾ ਸਥਾਨ ਹਾਸਲ ਕਰ ਕੇ ਗੋਲਡ ਮੈਡਲ ਜਿੱਤਣ 'ਚ ਸਫ਼ਲਤਾ ਪ੍ਰਾਪਤ ਕੀਤੀ ਹੈ। ਇਸ ਤੋਂ ਪਹਿਲਾਂ ਵੀ ਉਹ ਦੇਸ਼ ਦੇ ਵੱਖ-ਵੱਖ ਹਿੱਸਿਆਂ ਵਿਚ ਕਰਵਾਏ ਐਥਲੀਟ ਮੁਕਾਬਲਿਆਂ ਵਿਚ ਗੋਲਡ ਮੈਡਲ ਜਿੱਤ ਕੇ ਇਸ ਸਰਹੱਦੀ ਖੇਤਰ ਦਾ ਨਾਂ ਰੌਸ਼ਨ ਕਰ ਚੁੱਕਾ ਹੈ। ਉਨ੍ਹਾਂ ਦੀ ਇਸ ਪ੍ਰਾਪਤੀ 'ਤੇ ਰਘਬੀਰ ਸਿੰਘ ਜੈਮਲਵਾਲਾ, ਅਮੋਲਕ ਸਿੰਘ ਦੇਵਗਨ, ਹਰਬੰਸ ਲਾਲ ਕੁੱਕੜ, ਪ੍ਰਿੰਸੀਪਲ ਹੰਸ ਰਾਜ, ਬਰਮਾ ਨੰਦ ਚਾਵਲਾ, ਕੁਲਵੰਤ ਬਜਾਜ ਕਾਲਾ, ਸਤਪਾਲ ਤਿਨਾਂ, ਰਵਿੰਦਰ ਪੰਮਾ, ਸੰਦੀਪ ਅਸੀਜਾ ਸੈਂਡੀ, ਮੁਕੇਸ਼ ਢੱਲ, ਹਰਬੰਸ ਲਾਲ ਬੱਤਰਾ ਤੇ ਰਾਧਾ ਕ੍ਰਿਸ਼ਨ ਵਾਟਸ ਨੇ ਖੁਸ਼ੀ ਦਾ ਪ੍ਰਗਟਾਵਾ ਕਰਦੇ ਹੋਏ ਉਨ੍ਹਾਂ ਨੂੰ ਵਧਾਈ ਦਿੱਤੀ ਹੈ।