ਗੁਦਾਮ ''ਤੇ ਛਾਪੇਮਾਰੀ ਦੌਰਾਨ ਪਟਾਕਿਆਂ ਦੀ ਵੱਡੀ ਖੇਪ ਬਰਾਮਦ
Sunday, Oct 06, 2019 - 04:21 PM (IST)

ਅਮਰਗੜ੍ਹ (ਡਿੰਪਲ) : ਪਿੰਡ ਲਸੋਈ ਵਿਖੇ ਖੇਤਾਂ ਵਿਚ ਬਣੇ ਪਟਾਕਿਆਂ ਦੇ ਗੁਦਾਮ 'ਤੇ ਚੌਕੀ ਜੋੜੇ ਪੁਲ ਦੀ ਪੁਲਸ ਨੇ ਛਾਪੇਮਾਰੀ ਕਰਦਿਆਂ ਪਟਾਕਿਆਂ ਦੀ ਵੱਡੀ ਖੇਪ ਬਰਾਮਦ ਕੀਤੀ ਹੈ। ਗੁਦਾਮ ਦੇ ਤਿੰਨ ਵੱਡੇ ਕਮਰਿਆਂ ਅੰਦਰ ਦੀਵਾਲੀ ਅਤੇ ਹੋਰ ਤਿਉਹਾਰਾਂ ਮੌਕੇ ਵੇਚਣ ਲਈ ਵੱਡੀ ਮਾਤਰਾ 'ਚ ਗੈਰ-ਕਾਨੂੰਨੀ ਪਟਾਕੇ ਸਟੋਰ ਕੀਤੇ ਹੋਏ ਸਨ ।
ਥਾਣਾ ਮੁਖੀ ਸਦਰ ਅਹਿਮਦਗੜ੍ਹ ਸੰਜੀਵ ਕਪੂਰ ਨੇ ਦੱਸਿਆ ਕਿ ਏ. ਐੱਸ. ਆਈ. ਸੁਰਜੀਤ ਸਿੰਘ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਪਿੰਡ ਲਸੋਈ ਦੇ ਖੇਤਾਂ 'ਚ ਟਿਵਾਣਾ ਫਾਇਰ ਵਰਕਸ ਨਾਂ ਦਾ ਅਣ-ਅਧਿਕਾਰਤ ਗੁਦਾਮ ਬਣਿਆ ਹੋਇਆ ਹੈ, ਜਿਸ 'ਤੇ ਪਵਿੱਤਰ ਸਿੰਘ ਚੌਕੀ ਇਚਾਰਜ ਜੋੜੋ-ਪੁਲ ਨੇ ਪੁਲਸ ਪਾਰਟੀ ਸਮੇਤ ਛਾਪੇਮਾਰੀ ਕਰਦਿਆਂ ਬਿਨਾ ਲਾਇਸੰਸ ਤੋਂ ਚੱਲ ਰਹੇ ਇਸ ਗੁਦਾਮ ਵਿਚੋਂ ਭਾਰੀ ਮਾਤਰਾ ਵਿਚ ਪਟਾਕਿਆਂ ਦੀ ਖੇਪ ਬਰਾਮਦ ਕੀਤੀ ਹੈ, ਜਿਸ ਸਬੰਧੀ ਮੋਹਨ ਸਿੰਘ ਪੁੱਤਰ ਦਰਸ਼ਨ ਸਿੰਘ ਵਾਸੀ ਪਿੰਡ ਲਸੋਈ ਖਿਲਾਫ ਥਾਣਾ ਸਦਰ ਅਹਿਮਦਗੜ੍ਹ ਵਿਖੇ ਮੁਕੱਦਮਾ ਦਰਜ ਕੇ ਜਾਂਚ ਕੀਤੀ ਜਾ ਰਹੀ ਹੈ।