ਹੁਣ ਗੁਰੂ ਘਰਾਂ ''ਚ ਠਹਿਰੀ ਸੰਗਤ ਨੂੰ ਕਮਰਿਆਂ ''ਚ ਨਹੀਂ ਮਿਲੇਗਾ ਲੰਗਰ

Sunday, Jul 05, 2020 - 06:15 PM (IST)

ਹੁਣ ਗੁਰੂ ਘਰਾਂ ''ਚ ਠਹਿਰੀ ਸੰਗਤ ਨੂੰ ਕਮਰਿਆਂ ''ਚ ਨਹੀਂ ਮਿਲੇਗਾ ਲੰਗਰ

ਭਵਾਨੀਗੜ੍ਹ (ਵਿਕਾਸ, ਸੰਜੀਵ) : ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਦਾ ਕਹਿਣਾ ਹੈ ਕਿ ਹੁਣ ਗੁਰੂ ਘਰਾਂ ਵਿਚ ਠਹਿਰਣ ਵਾਲੇ ਕਿਸੇ ਵੀ ਵਿਅਕਤੀ ਨੂੰ ਕਮਰਿਆਂ ਵਿਚ ਲੰਗਰ ਨਹੀਂ ਮਿਲੇਗਾ, ਭਾਵੇਂ ਉਹ ਦੁਨੀਆ ਦਾ ਕਿੰਨਾ ਵੀ ਵੱਡਾ ਵਿਅਕਤੀ ਕਿਉਂ ਨਾ ਹੋਵੇ। ਲੌਂਗੋਵਾਲ ਪਿਛਲੇ ਦਿਨੀਂ ਕਾਨੂੰਨਗੋ ਗੋਪਾਲ ਕ੍ਰਿਸ਼ਨ ਮੜਕਨ ਦੀ ਸੜਕ ਹਾਦਸੇ 'ਚ ਹੋਈ ਬੇਵਕਤੀ ਮੌਤ 'ਤੇ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਲਈ ਭਵਾਨੀਗੜ੍ਹ ਪੁੱਜੇ ਹੋਏ ਸਨ। ਇਸ ਮੌਕੇ ਭਾਈ ਲੌੰਗੋਵਾਲ ਨੇ ਕਿਹਾ ਕਿ ਕਿਸੇ ਵਿਅਕਤੀ ਦਾ ਅਚਾਨਕ ਵਿਛੜ ਜਾਣਾ ਕਿਸੇ ਪਰਿਵਾਰ ਲਈ ਨਾ ਸਹਿਣ ਵਾਲਾ ਵੱਡਾ ਘਾਟਾ ਹੁੰਦਾ ਹੈ। 

ਇਹ ਵੀ ਪੜ੍ਹੋ : ਵੱਡੀ ਖ਼ਬਰ : ਜੰਡਿਆਲਾ ਗੁਰੂ ਦੇ ਡੀ. ਐੱਸ. ਪੀ. ਤੇ ਉਨ੍ਹਾਂ ਦੀ ਪਤਨੀ ਨੂੰ ਹੋਇਆ ਕੋਰੋਨਾ ਵਾਇਰਸ 

PunjabKesari

ਇਸ ਉਪਰੰਤ ਭਾਈ ਲੌਂਗੋਵਾਲ ਨੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕਿਹਾ ਕਿ ਹਰ ਵਿਅਕਤੀ ਨੂੰ ਗੁਰੂ ਮਰਿਆਦਾ ਅਨੁਸਾਰ ਪੰਗਤ ਵਿਚ ਬੈਠ ਕੇ ਹੀ ਲੰਗਰ ਛਕਣਾ ਪਵੇਗਾ। ਉਨ੍ਹਾਂ ਕਿਹਾ ਕਿ ਇਹ ਹੁਕਮ ਸ੍ਰੀ ਦਰਬਾਰ ਸਹਿਬ ਅੰਮ੍ਰਿਤਸਰ ਤੋਂ ਇਲਾਵਾ ਸਾਰੇ ਗੁਰੂ ਘਰਾਂ 'ਚ ਵੀ ਲਾਗੂ ਹੋਣਗੇ ਅਤੇ ਇਸ ਸਬੰਧੀ ਸਾਰੇ ਗੁਰੂ ਘਰਾਂ 'ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਨਜ਼ਰ ਬਣੀ ਰਹੇਗੀ। ਇਸ ਮੌਕੇ ਐਡਵੋਕੇਟ ਸੋਨੂੰ ਮੜਕਣ, ਮੁਨੀਸ਼ ਮੜਕਨ ਪਟਵਾਰੀ ਭਵਾਨੀਗੜ੍ਹ ਅਤੇ ਪਰਿਵਾਰ ਦੇ ਮੈਂਬਰ ਵੀ ਹਾਜ਼ਰ ਸਨ।

ਇਹ ਵੀ ਪੜ੍ਹੋ : ਪੰਜਾਬ ਵਿਚ 'ਆਪ' ਦੀ ਲੀਡਰਸ਼ਿਪ ਨੂੰ 'ਲਾੜੇ' ਦਾ ਇਸ਼ਾਰਾ!


author

Gurminder Singh

Content Editor

Related News