ਗੋਬਿੰਦ ਸਾਗਰ ਝੀਲ 'ਚ ਨੌਜਵਾਨ ਦੀ ਤੈਰਦੀ ਲਾਸ਼ ਨੂੰ ਵੇਖ ਲੋਕਾਂ ਦੇ ਉੱਡੇ ਹੋਸ਼, ਪਿਆ ਚੀਕ-ਚਿਹਾੜਾ

Sunday, Jul 11, 2021 - 06:46 PM (IST)

ਨੰਗਲ (ਗੁਰਭਾਗ ਸਿੰਘ)- ਬੀਤੇ ਦਿਨੀਂ ਤੇਜ਼ ਹਨੇਰੀ ਚੱਲਣ ਕਾਰਨ ਭਾਖੜਾ ਡੈਮ ਪਿੱਛੇ ਬਣੀ ਗੋਬਿੰਦ ਸਾਗਰ ਝੀਲ ’ਚ ਇਕ ਬੋਟ ਪਲਟਣ ਕਾਰਨ ਨੌਜਵਾਨ ਦੀ ਮੌਤ ਹੋ ਗਈ ਸੀ, ਜਿਸ ਦੀ ਮ੍ਰਿਤਕ ਦੇਹ ਸ਼ਨੀਵਾਰ ਸਵੇਰੇ ਫੁਲ ਕੇ ਪਾਣੀ ਉੱਪਰ ਆਈ ਅਤੇ ਸਥਾਨਕ ਲੋਕਾਂ ਦੀ ਮਦਦ ਨਾਲ ਮ੍ਰਿਤਕ ਦੀ ਲਾਸ਼ ਨੂੰ ਝੀਲ ’ਚੋਂ ਬਾਹਰ ਕੱਢਿਆ ਗਿਆ। ਦੱਸ ਦਈਏ ਕਿ ਉਕਤ ਨੌਜਵਾਨ ਭਾਖੜਾ ਦੇ ਨਾਲ ਲੱਗਦੇ ਪਿੰਡ ਖੁੱਲਵੀ, ਜ਼ਿਲ੍ਹਾ ਬਿਲਾਸਪੁਰ ਦਾ ਰਹਿਣ ਵਾਲਾ ਸੀ, ਜਿਸ ਦਾ ਨਾਮ ਪ੍ਰਦੀਪ ਕਟਵਾਲ ਉਰਫ਼ ਟਿੰਕੂ, ਪੁੱਤਰ ਸਾਬਕਾ ਸੂਬੇਦਾਰ ਜਗਦੀਸ਼ ਕਟਵਾਲ ਸੀ।

ਇਹ ਵੀ ਪੜ੍ਹੋ: ਮੱਧ ਪ੍ਰਦੇਸ਼ ’ਚ ਗੈਰ-ਕਾਨੂੰਨੀ ਹਥਿਆਰਾਂ ਦੀ ਸਪਲਾਈ ਦੇ ਨੈੱਟਵਰਕ ਦਾ ਪਰਦਾਫਾਸ਼, ਮੁੱਖ ਸਪਲਾਇਰ ਗ੍ਰਿਫ਼ਤਾਰ

PunjabKesari

ਟਿੰਕੂ ਤੇਜ਼ ਹਨੇਰੀ ਦੇ ਚੱਲਦਿਆਂ ਪਿਛਲੇ ਹਫ਼ਤੇ ਜਦੋਂ ਆਪਣੀ ਪਾਣੀ ਵਾਲੀ ਕਿਸ਼ਤੀ ਨੂੰ ਇਕ ਥਾਂ ਤੋਂ ਦੂਜੀ ਥਾਂ ਬੰਨਣ ਗਿਆ ਤਾਂ ਉਸ ਦੀ ਕਿਸ਼ਤੀ ਕਈ ਪਲਟੀਆਂ ਖਾਂਦੀ ਹੋਈ ਝੀਲ ’ਚ ਡੁੱਬ ਗਈ ਸੀ। ਟਿੰਕੂ ਦੀ ਮ੍ਰਿਤਕ ਦੇਹ ਤਾਂ ਪਾਣੀ ਉੱਪਰ ਆ ਗਈ ਪਰ ਕਿਸ਼ਤੀ ਦਾ ਹਾਲੇ ਵੀ ਕੋਈ ਸੁਰਾਗ ਨਹੀਂ ਲੱਗਾ।

ਇਹ ਵੀ ਪੜ੍ਹੋ: ਰੂਪਨਗਰ ਦੇ ਮੋਰਿੰਡਾ ’ਚ ਸ਼ਰਮਨਾਕ ਘਟਨਾ, 25 ਸਾਲਾ ਨੌਜਵਾਨ ਵੱਲੋਂ 4 ਸਾਲਾ ਬੱਚੀ ਨਾਲ ਜਬਰ-ਜ਼ਿਨਾਹ

ਗੋਬਿੰਦ ਸਾਗਰ ’ਚ ਖੜ੍ਹੀਆਂ ਆਧੁਨਿਕ ਮਸ਼ੀਨਰੀ ਦੀਆਂ ਬੋਟਾਂ ਦੀ ਵੀ ਵਰਤੋਂ ਕੀਤੀ ਪਰ ਸਵੇਰੇ ਜਦੋਂ ਝੀਲ ’ਚ ਪਾਣੀ ਉਪਰ ਤੈਰਦੀ ਲਾਸ਼ ਲੋਕਾਂ ਨੇ ਵੇਖੀ ਤਾਂ ਮਿੰਟੋ-ਮਿੰਟਾਂ ’ਚ ਹੀ ਰੋਲਾ ਪੈ ਗਿਆ ਅਤੇ ਕਾਫ਼ੀ ਮੁੱਸ਼ਕਤ ਤੋਂ ਬਾਅਦ ਮ੍ਰਿਤਕ ਦੇਹ ਨੂੰ ਰੱਸਾ ਪਾ ਕੇ ਝੀਲ ਤੋਂ ਬਾਹਰ ਕੱਢਿਆ ਗਿਆ। ਜਿਸ ਦਾ ਬਾਅਦ ਦੁਪਹਿਰ ਪਿੰਡ ’ਚ ਅੰਤਿਮ ਸੰਸਕਾਰ ਕਰ ਦਿੱਤਾ ਗਿਆ। ਭਾਖੜਾ ਡੈਮ ਪਿੱਛੇ ਬਣੇ ਗੇਟਾਂ ਤੋਂ ਕੁਝ ਦੂਰੀ ’ਤੇ ਟਿੰਕੂ ਦੀ ਲਾਸ਼ ਮਿਲੀ ਹੈ ਅਤੇ ਉਕਤ ਥਾਂ ’ਤੇ ਪਾਣੀ ਦੀ ਡੂੰਘਾਈ ਕਰੀਬ 1500 ਫੁੱਟ ਦੇ ਕਰੀਬ ਹੈ।

ਇਹ ਵੀ ਪੜ੍ਹੋ: ਜਲੰਧਰ ਸ਼ਹਿਰ ਦੇ ਚੌਥੀ ਜਮਾਤ ’ਚ ਪੜ੍ਹਦੇ ਬੱਚੇ ਨੇ ਕੀਤਾ ਕਮਾਲ, ਪੇਂਟਿੰਗਾਂ ਵੇਖ ਤੁਸੀਂ ਵੀ ਕਰੋਗੇ ਤਾਰੀਫ਼ (ਵੀਡੀਓ)

ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।


shivani attri

Content Editor

Related News