ਵਾੜੇ ਨੂੰ ਅੱਗ ਲੱਗਣ ਕਾਰਨ 16 ਬੱਕਰੀਆਂ ਦੀ ਮੌਤ

Wednesday, Feb 10, 2021 - 03:56 PM (IST)

ਵਾੜੇ ਨੂੰ ਅੱਗ ਲੱਗਣ ਕਾਰਨ 16 ਬੱਕਰੀਆਂ ਦੀ ਮੌਤ

ਧਰਮਕੋਟ (ਸਤੀਸ਼) : ਇੱਥੇ ਪਿੰਡ ਸ਼ੇਰਪੁਰ ਤਾਇਬਾਂ ਵਿਖੇ ਬੱਕਰੀਆਂ ਦੇ ਵਾੜੇ ਨੂੰ ਅੱਗ ਲੱਗਣ ਕਾਰਣ 16 ਦੇ ਕਰੀਬ ਬੱਕਰੀਆਂ ਜ਼ਿੰਦਾ ਸੜ ਗਈਆਂ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਡਾ. ਜਗਜੀਤ ਸਿੰਘ ਧਰਮਕੋਟ ਨੇ ਦੱਸਿਆ ਕਿ ਕਸ਼ਮੀਰ ਸਿੰਘ ਪੁੱਤਰ ਸੁੰਦਰ ਸਿੰਘ ਵਾਸੀ ਸ਼ੇਰਪੁਰ ਤਾਇਬਾ ਦੇ ਬੱਕਰੀਆਂ ਦੇ ਵਾੜੇ ਨੂੰ ਬੀਤੀ ਰਾਤ ਅੱਗ ਲੱਗ ਗਈ।

ਇਹ ਅੱਗ ਇੰਨੀ ਮਚ ਗਈ ਕਿ ਉਸ ਦੀਆਂ 16 ਬੱਕਰੀਆਂ ਇਸ 'ਚ ਜ਼ਿੰਦਾ ਸੜ ਗਈਆਂ। ਪਿੰਡ ਵਾਸੀਆਂ ਦੀ ਮਦਦ ਨਾਲ ਅੱਗ ’ਤੇ ਕਾਬੂ ਪਾਇਆ ਗਿਆ। ਡਾ. ਜਗਜੀਤ ਸਿੰਘ ਨੇ ਦੱਸਿਆ ਕਿ ਲੋੜਵੰਦ ਆਦਮੀ ਦੇ ਰੋਜ਼ਗਾਰ ਦਾ ਸਾਧਨ ਉਸ ਦੀਆਂ ਇਹ ਬੱਕਰੀਆਂ ਹੀ ਸਨ। ਇਨ੍ਹਾਂ ਨਾਲ ਹੀ ਉਸ ਦੇ ਘਰ ਦਾ ਗੁਜ਼ਾਰਾ ਚੱਲਦਾ ਸੀ। ਉਨ੍ਹਾਂ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਲੋੜਵੰਦ ਵਿਅਕਤੀ ਦੀ ਆਰਥਿਕ ਮਦਦ ਕੀਤੀ ਜਾਵੇ।


author

Babita

Content Editor

Related News