ਕੈਨੇਡਾ ਨੇ ਦਿੱਤੀ ਵੱਡੀ ਖ਼ੁਸ਼ਖ਼ਬਰੀ, IELTS ''ਚੋਂ ਘੱਟ ਬੈਂਡ ਵਾਲਿਆਂ ਨੂੰ ਵੀ ਮਿਲਣਗੇ ਧੜਾ-ਧੜ ਵੀਜ਼ੇ
Thursday, Nov 09, 2023 - 09:25 PM (IST)
ਜਲੰਧਰ: ਭਾਰਤ ਨਾਲ ਵਿਗੜਦੇ ਕੂਟਨੀਤਕ ਸਬੰਧਾਂ ਦੌਰਾਨ ਕੈਨੇਡਾ ਨੇ ਵਿਦਿਆਰਥੀਆਂ ਨੂੰ ਵੱਡੀ ਖ਼ੁਸ਼ਖ਼ਬਰੀ ਦਿੱਤੀ ਹੈ। ਹੁਣ ਆਈਲੈਟਸ ਵਿੱਚ ਹਰ ਮਾਡਿਊਲ ਵਿੱਚੋਂ 6 ਬੈਂਡ ਲਾਜ਼ਮੀ ਨਹੀਂ ਹੋਣਗੇ ਪਰ ਵੀਜ਼ਾ ਓਵਰਆਲ 6 ਬੈਂਡਾਂ 'ਤੇ ਹੀ ਮਿਲੇਗਾ। ਦਰਅਸਲ ਪਹਿਲਾਂ ਆਈਲੈਟਸ ਦੇ ਚਾਰੇ ਮਾਡਿਊਲਾਂ ਵਿੱਚੋਂ ਘੱਟੋ-ਘੱਟ 6 ਬੈਂਡ ਲਾਜ਼ਮੀ ਸਨ ਪਰ ਤਾਜ਼ਾ ਜਾਣਕਾਰੀ ਮੁਤਾਬਕ ਓਵਰਆਲ 6 ਬੈਂਡ ਚਾਹੀਦੇ ਹਨ। ਚਾਹੇ ਇਕ ਮਾਡਿਊਲ 'ਚੋਂ 5.5 ਬੈਂਡ ਵੀ ਆ ਜਾਣ ਤਾਂ ਵੀਜ਼ਾ ਅਪਲਾਈ ਕੀਤਾ ਜਾ ਸਕੇਗਾ।
ਇਹ ਵੀ ਪੜ੍ਹੋ : ਖ਼ੁਸ਼ਖ਼ਬਰੀ: ਭਲਕੇ ਦੀਵਾਲੀ ਦਾ ਵੱਡਾ ਤੋਹਫ਼ਾ ਦੇਣ ਜਾ ਰਹੀ ਹੈ ਮਾਨ ਸਰਕਾਰ
ਇਸ ਦੇ ਨਾਲ ਹੀ ਕੈਨੇਡਾ ਨੇ ਇਕ ਹੋਰ ਵੱਡੀ ਸਹੂਲਤ ਦਿੱਤੀ ਹੈ ਕਿ ਜੋ ਵਿਦਿਆਰਥੀ ਓਵਰਆਲ ਆਈਲੈਟਸ ਵਿੱਚੋਂ 6 ਬੈਂਡ ਨਹੀਂ ਲੈ ਸਕਦੇ ਉਹ ਹੁਣ ਪੀਟੀਈ (ਇੰਗਲਿਸ਼ ਦਾ ਪੀਅਰਸਨ ਟੈਸਟ) ਕਲੀਅਰ ਕਰਕੇ ਵੀਜ਼ਾ ਅਪਲਾਈ ਕਰ ਸਕਦੇ ਹਨ। ਦਰਅਸਲ ਬਹੁਤ ਸਾਰੇ ਵਿਦਿਆਰਥੀ 5.5 ਬੈਂਡ ਲੈ ਕੇ ਫਸ ਜਾਂਦੇ ਸਨ, ਜਿਸ ਕਾਰਨ ਉਨ੍ਹਾਂ ਦਾ ਵੀਜ਼ਾ ਰੱਦ ਹੋ ਜਾਂਦਾ ਸੀ। ਅਜਿਹੇ ਵਿਦਿਆਰਥੀਆਂ ਨੂੰ ਕੈਨੇਡਾ ਨੇ ਵੱਡੀ ਰਾਹਤ ਦਿੱਤੀ ਹੈ। ਹੁਣ ਜੇ ਕੋਈ ਆਈਲੈਟਸ ਕਲੀਅਰ ਨਹੀਂ ਕਰਦਾ ਤਾਂ ਉਸ ਨੂੰ ਪੀਟੀਈ (ਇੰਗਲਿਸ਼ ਦਾ ਪੀਅਰਸਨ ਟੈਸਟ) ਦੀ ਸਹੂਲਤ ਦਿੱਤੀ ਗਈ ਹੈ। ਹੁਣ ਆਈਲੈਟਸ ਦੀ ਜਗ੍ਹਾ PTE ਨੂੰ ਵੀ ਮਾਨਤਾ ਦਿੱਤੀ ਗਈ ਹੈ। PTE ਨੂੰ ਆਈਲੈਟਸ ਨਾਲੋਂ ਬਹੁਤ ਸੌਖਾ ਮੰਨਿਆ ਜਾਂਦਾ ਹੈ।
ਇਹ ਵੀ ਪੜ੍ਹੋ : ਜਲੰਧਰ ਦੇ ਬੱਸ ਸਟੈਂਡ ਨੇੜਲੇ ਮਸ਼ਹੂਰ ਸ਼ਾਪਿੰਗ ਮਾਲ 'ਚ ਚੱਲਦੈ ਗੰਦਾ ਧੰਦਾ, ਰਿਸੈਪਸ਼ਨ ’ਤੇ ਸੌਦਾ, ਅੰਦਰ ਵਸੂਲੀ
ਦੱਸਣਯੋਗ ਹੈ ਕਿ ਪਿਛਲੇ ਦਿਨੀਂ ਫੈਡਰਲ ਸਰਕਾਰ ਨੇ ਆਪਣੀ ਸਾਲਾਨਾ ਇਮੀਗ੍ਰੇਸ਼ਨ ਯੋਜਨਾ ਦਾ ਐਲਾਨ ਕੀਤਾ ਸੀ ਜੋ ਭਵਿੱਖ ਦੇ ਸਥਾਈ ਨਿਵਾਸੀਆਂ (PR) ਦਾ ਅਨੁਮਾਨ ਲਗਾਉਂਦੀ ਹੈ। ਕੈਨੇਡਾ ਨੇ 2023 ਵਿੱਚ 465,000, 2024 ਵਿਚ 485,000 ਅਤੇ 2025 ਵਿਚ 500,000 ਸਥਾਈ ਨਿਵਾਸੀਆਂ (PR) ਨੂੰ ਸਵੀਕਾਰ ਕਰਨ ਦਾ ਟੀਚਾ ਰੱਖਿਆ ਹੈ। ਜੇਕਰ ਸਰਕਾਰ ਇਸ ਟੀਚੇ 'ਤੇ ਹੀ ਕਾਇਮ ਰਹਿੰਦੀ ਹੈ ਤਾਂ ਆਉਣ ਵਾਲੇ 2 ਸਾਲਾਂ ਵਿਚ ਤਕਰੀਬਨ 10 ਲੱਖ ਲੋਕਾਂ ਨੂੰ ਕੈਨੇਡਾ ਵੱਲੋਂ ਸਥਾਈ ਨਿਵਾਸੀ (PR) ਵਜੋਂ ਮਨਜ਼ੂਰ ਕਰ ਲਿਆ ਜਾਵੇਗਾ।
ਇਹ ਵੀ ਪੜ੍ਹੋ : ਪੰਜਾਬ 'ਚ ਮੁੜ ਵਾਪਰੀ ਵੱਡੀ ਵਾਰਦਾਤ, ਪੁੱਤ ਨੇ ਮਾਂ-ਪਿਓ ਨੂੰ ਦਿੱਤੀ ਬੇਰਹਿਮ ਮੌਤ
ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8