ਲੜਕੀਆਂ ਦੀ ਸੁਰੱਖਿਆ ਨੂੰ ਲੈ ਕੇ ਪੁਲਸ ਅਲਰਟ, ਕੀ ਰਹਿ ਸਕਣੀਆਂ ਸੇਫ

12/03/2016 4:55:01 PM

ਜਲੰਧਰ : ਲੜਕੀਆਂ ਨਾਲ ਛੇੜਛਾੜ ਦੇ ਮਾਮਲੇ ਨੂੰ ਲੈ ਕੇ ਜਲੰਧਰ ਪੁਲਸ ਕਾਫੀ ਅਲਰਟ ਨਜ਼ਰ ਆ ਰਹੀ ਹੈ, ਜਿਸ ਨੂੰ ਲੈ ਕੇ ਏ. ਡੀ. ਸੀ. ਪੀ. ਨੇ ਕਲਾਕ ਟਾਵਰ ਦੇ ਸਾਹਮਣੇ ਇੰਸਪੈਕਟਰ ਸਕੁੰਦਿਆ ਦੇਵੀ ਅਤੇ ਹੋਰ ਟ੍ਰੈਫਿਕ ਮੁਲਾਜ਼ਮ ਤਾਇਨਾਤ ਕੀਤੇ ਹਨ। ਜ਼ਿਕਰਯੋਗ ਹੈ ਕਿ ਸ਼ਹਿਰ ''ਚ ਆਟੋ ਵਾਲੇ ਹੁਣ ਲੜਕੀਆਂ ਲਈ ਸਮੱਸਿਆ ਬਣਨ ਲੱਗੇ ਹਨ, ਜਿਸ ਨੂੰ ਲੈ ਕੇ ਪੁਲਸ ਅਧਿਕਾਰੀਆਂ ਨੇ ਫੈਸਲੇ ਲਿਆ ਸੀ ਕੀ ਲੜਕੀਆਂ ਦੀ ਸੁਰੱਖਿਆ ਲਈ 16 ਐਕਟਿਵਾ ਪੂਰੇ ਜ਼ਿਲਾ ''ਚ ਰੂਟ ''ਤੇ ਰਹਿਣਗੀਆਂ। ਉਸ ਮੌਕੇ ਨਾਭਾ ਜੇਲ ਮਾਮਲੇ ਨੂੰ ਲੈ ਕੇ ਵੀ ਚਰਚਾ ਕੀਤੀ ਗਈ ਸੀ ਅਤੇ ਭੱਜੇ ਦੋਸ਼ੀਆਂ ਦੀ ਤਸਵੀਰ ਵੀ ਦਿਖਾਈ ਗਈ ਸੀ। ਪੁਲਸ ਮੁਤਾਬਕ ਕੁੜੀਆਂ ਦੀ ਛੁੱਟੀ ਦੇ ਸਮੇਂ ਚੈਕਿੰਗ ਦੀ ਵੀ ਹਦਾਇਤ ਦਿੱਤੀ ਗਈ। 
ਦੱਸਣਯੋਗ ਹੈ ਕਿ ਦੁਪਹਿਰ ਕਰੀਬ 2 ਵਜੇ ਪੰਜਾਬ ਨੈਸ਼ਨਲ ਬੈਂਕ ਚੌਕ ਨੇੜੇ ਸਥਿਤ ਲੜਕੀਆਂ ਦੇ ਸਕੂਲ ''ਚ ਛੁੱਟੀ ਹੁੰਦੀ ਹੈ। ਛੁੱਟੀ ਤੋਂ ਬਾਅਦ ਵਿਦਿਆਰਥਣਾਂ ਆਫਣੇ ਘਰਾਂ ''ਚ ਜਾਣ ਲਈ ਵੱਖ-ਵੱਖ ਮਾਰਗਾਂ ''ਤੇ ਨਿਕਲਦੀਆਂ ਹਨ। ਕਈ ਵਿਦਿਆਰਥਣਾਂ ਲਾਡੋਵਾਲੀ ਰੋਡ ਵੱਲ ਜਾਣ ਲਈ ਪ੍ਰੈੱਸ ਕਲੱਬ ਦੇ ਬਾਹਰ ਇਕੱਠੀਆਂ ਹੁੰਦੀਆਂ ਹਨ, ਜਿਸ ਤੋਂ ਬਾਅਦ ਮੁੰਡੇ ਚੱਕਰ ਲਾ ਕੇ ਲੜਕੀਆਂ ਨੂੰ ਪਰੇਸ਼ਾਨ ਕਰਦੇ ਹਨ। 

Babita Marhas

News Editor

Related News