ਲੁਧਿਆਣਾ ''ਚ ਵਿਆਹ ਦੀ ਨੀਅਤ ਨਾਲ ਕੁੜੀਆਂ ਅਗਵਾ

Thursday, Dec 17, 2020 - 03:39 PM (IST)

ਲੁਧਿਆਣਾ (ਜ.ਬ.) : ਵਿਆਹ ਦੀ ਨੀਅਤ ਨਾਲ 15 ਸਾਲਾਂ ਦੀ ਕੁੜੀ ਨੂੰ ਅਗਵਾ ਕਰਨ ਦੇ ਦੋਸ਼ ’ਚ ਜੋਧੇਵਾਲ ਪੁਲਸ ਨੇ ਉਸ ਦੀ ਮਾਂ ਦੀ ਸ਼ਿਕਾਇਤ ’ਤੇ ਬਿਹਾਰ ਵਾਸੀ ਸੁਦਾਮ ਖ਼ਿਲਾਫ਼ ਕੇਸ ਦਰਜ ਕੀਤਾ ਹੈ। ਸ਼ਿਕਾਇਤ ਕਰਤਾ ਨੇ ਦੱਸਿਆ ਕਿ ਉਸ ਦੀ ਧੀ 5 ਦਿਨ ਪਹਿਲਾਂ ਬਿਨਾਂ ਦੱਸੇ ਘਰੋਂ ਚਲੀ ਗਈ ਅਤੇ ਵਾਪਸ ਨਹੀਂ ਆਈ। ਜਦ ਉਸ ਨੇ ਆਪਣੇ ਪੱਧਰ ’ਤੇ ਇਸ ਦੀ ਛਾਣਬੀਣ ਕੀਤੀ ਤਾਂ ਉਸ ਨੂੰ ਪਤਾ ਲੱਗਾ ਕਿ ਸੁਦਾਮ ਵਿਆਹ ਦੀ ਨੀਅਤ ਨਾਲ ਉਸ ਦੀ ਧੀ ਨੂੰ ਵਰਗਲਾ ਕੇ ਆਪਣੇ ਲੈ ਗਿਆ ਹੈ।
ਇਕ ਹੋਰ ਮਾਮਲੇ 'ਚ ਇਸੇ ਥਾਣਾ ਪੁਲਸ ਨੇ ਰਾਹੋਂ ਰੋਡ ਨਗਿੰਦਰ ਨਗਰ ਦੇ ਵਿਅਕਤੀ ਦੀ ਸ਼ਿਕਾਇਤ ’ਤੇ ਨਵਾਂਸ਼ਹਿਰ ਦੇ ਪਿੰਡ ਮੁੱਲੂਪੋਤਾ ਦੇ ਕਰਨ ਕੁਮਾਰ ਖ਼ਿਲਾਫ਼ ਉਸ ਦੀ ਧੀ ਨੂੰ ਬੰਦੀ ਬਣਾਉਣ ਦੇ ਦੋਸ਼ 'ਚ ਕੇਸ ਦਰਜ ਕੀਤਾ ਹੈ। ਉਸ ਨੇ ਦੱਸਿਆ ਕਿ ਉਸ ਦੀ ਧੀ 6 ਦਸੰਬਰ ਨੂੰ ਦੁਪਹਿਰ ਨੂੰ ਦੁਕਾਨ ਤੋਂ ਸਮਾਨ ਲੈਣ ਗਈ ਸੀ ਪਰ ਵਾਪਸ ਨਹੀਂ ਆਈ। ਉਸ ਨੂੰ ਸ਼ੱਕ ਹੈ ਕਿ ਉਪਰੋਕਤ ਨੇ ਆਪਣੇ ਲਾਲਚ ਲਈ ਉਸ ਦੀ ਧੀ ਨੂੰ ਬੰਧਕ ਬਣਾ ਕੇ ਰੱਖਿਆ ਹੈ।


Babita

Content Editor

Related News