ਯਾਤਰੀਆਂ ਲਈ ਰਾਹਤ, ਲੁਧਿਆਣਾ-ਸਹਰਸਾ ਲਈ ਤਿਉਹਾਰ ਸਪੈਸ਼ਲ ਟਰੇਨ ਚੱਲੇਗੀ
Wednesday, Nov 04, 2026 - 04:33 PM (IST)
ਫਿਰੋਜਪੁਰ (ਕੁਮਾਰ) : ਆਉਣ ਵਾਲੇ ਤਿਉਹਾਰਾਂ ਨੂੰ ਦੇਖਦੇ ਹੋਏ ਰੇਲ ਯਾਤਰੀਆਂ ਦੀ ਸੁਵਿਧਾਜਨਕ ਆਵਾਜਾਈ ਲਈ ਰੇਲਵੇ ਵੱਲੋਂ ਲੁਧਿਆਣਾ-ਸਹਰਸਾ-ਲੁਧਿਆਣਾ ਰਿਜ਼ਰਵਡ ਤਿਉਹਾਰ ਸਪੈਸ਼ਲ ਰੇਲਗੱਡੀ ਦਾ ਸੰਚਾਲਨ ਹੇਠ ਲਿਖੇ ਅਨੁਸਾਰ ਕੀਤਾ ਜਾਵੇਗਾ। ਇਹ ਜਾਣਕਾਰੀ ਦਿੰਦਿਆਂ ਬਸੰਤ ਕੁਮਾਰ, ਸੀਨੀਅਰ ਮੰਡਲ ਵਣਜ ਪ੍ਰਬੰਧਕ, ਉੱਤਰ ਰੇਲਵੇ ਫਿਰੋਜ਼ਪੁਰ ਨੇ ਦੱਸਿਆ ਕਿ ਰਿਜ਼ਰਵਡ ਤਿਉਹਾਰ ਸਪੈਸ਼ਲ ਟਰੇਨ 04658 ਲੁਧਿਆਣਾ ਤੋਂ ਸਹਰਸਾ ਲਈ ਮਿਤੀ 10 ਨਵੰਬਰ (01 ਟ੍ਰਿਪ) ਨੂੰ ਚੱਲੇਗੀ। ਇਹ ਰਿਜ਼ਰਵਡ ਤਿਉਹਾਰ ਸਪੈਸ਼ਲ ਰੇਲ ਗੱਡੀ 04658 ਲੁਧਿਆਣਾ ਤੋਂ ਸ਼ਾਮ 17:35 ਵਜੇ ਰਵਾਨਾ ਹੋ ਕੇ 30 ਘੰਟੇ ਅਤੇ 15 ਮਿੰਟ ਬਾਅਦ ਰਾਤ 23:50 ਵਜੇ ਸਹਰਸਾ ਪਹੁੰਚੇਗੀ। ਉਨ੍ਹਾਂ ਦੱਸਿਆ ਕਿ ਰਿਜ਼ਰਵਡ ਤਿਉਹਾਰ ਸਪੈਸ਼ਲ ਟਰੇਨ 04657 ਸਹਰਸਾ ਤੋਂ ਲੁਧਿਆਣਾ ਲਈ ਮਿਤੀ 12 ਨਵੰਬਰ 2026 (01 ਟ੍ਰਿਪ) ਨੂੰ ਚੱਲੇਗੀ।
ਇਹ ਸਪੈਸ਼ਲ ਰੇਲ ਗੱਡੀ 04657 ਸਹਰਸਾ ਤੋਂ ਸਵੇਰੇ 03:50 ਵਜੇ ਰਵਾਨਾ ਹੋ ਕੇ 28 ਘੰਟੇ ਅਤੇ 45 ਮਿੰਟ ਬਾਅਦ ਸਵੇਰੇ 08:35 ਵਜੇ ਲੁਧਿਆਣਾ ਪਹੁੰਚੇਗੀ। ਰਸਤੇ ਵਿੱਚ ਇਹ ਰਿਜ਼ਰਵਡ ਤਿਉਹਾਰ ਸਪੈਸ਼ਲ ਟਰੇਨ ਢੰਡਾਰੀ ਕਲਾਂ, ਸਰਹਿੰਦ, ਅੰਬਾਲਾ ਕੈਂਟ, ਯਮੁਨਾਨਗਰ ਜਗਾਧਰੀ, ਸਹਾਰਨਪੁਰ, ਮੁਰਾਦਾਬਾਦ, ਬਰੇਲੀ, ਸ਼ਾਹਜਹਾਂਪੁਰ, ਸੀਤਾਪੁਰ, ਬੁੜ੍ਹਵਲ, ਗੋਂਡਾ, ਬਸਤੀ, ਗੋਰਖਪੁਰ, ਦੇਵਰੀਆ ਸਦਰ, ਸੀਵਾਨ, ਛਪਰਾ, ਸੋਨਪੁਰ, ਹਾਜੀਪੁਰ, ਸ਼ਾਹਪੁਰ ਪਟੌਰੀ, ਬਛਵਾੜਾ, ਬਰੌਨੀ, ਬੇਗੂਸਰਾਏ, ਖਗੜੀਆ ਅਤੇ ਮਾਨਸੀ ਰੇਲਵੇ ਸਟੇਸ਼ਨਾਂ ਤੇ ਦੋਵੇਂ ਦਿਸ਼ਾਵਾਂ ਵਿੱਚ ਠਹਿਰੇਗੀ। ਉਨ੍ਹਾਂ ਨੇ ਰੇਲ ਯਾਤਰੀਆਂ ਨੂੰ ਇਸ ਤਿਉਹਾਰ ਸਪੈਸ਼ਲ ਟਰੇਨ ਦਾ ਲਾਭ ਉਠਾਉਣ ਅਤੇ ਆਪਣੀ ਯਾਤਰਾ ਸੁਗਮ ਅਤੇ ਆਸਾਨ ਬਣਾਉਣ ਦੀ ਅਪੀਲ ਕੀਤੀ।
