ਮੋਹਾਲੀ ਦੀ ਮਾਰਕਿਟ 'ਚ ਲੜ ਪਈਆਂ ਕੁੜੀਆਂ, ਵੀਡੀਓ 'ਚ ਦੇਖੋ ਕਿਵੇਂ ਆਪਸ 'ਚ ਭਿੜੀਆਂ

9/14/2020 11:18:37 AM

ਮੋਹਾਲੀ (ਜੱਸੋਵਾਲ) : ਮੋਹਾਲੀ ਦੇ ਸੈਕਟਰ-3ਬੀ2 ਦੀ ਮਾਰਿਕਟ 'ਚ 3 ਕੁੜੀਆਂ ਦੀ ਆਪਸ 'ਚ ਲੜਾਈ ਹੋ ਗਈ। ਕੁੜੀਆਂ ਨੂੰ ਭਿੜਦਿਆਂ ਦੇਖ ਲੋਕ ਤਾਂ ਇਕੱਠੇ ਹੋਏ ਪਰ ਕਿਸੇ ਨੇ ਵੀ ਉਨ੍ਹਾਂ ਨੂੰ ਛੁਡਾਉਣ ਦੀ ਕੋਸ਼ਿਸ਼ ਨਹੀਂ ਕੀਤੀ। ਕੁੜੀਆਂ ਦੀ ਇਸ ਲੜਾਈ ਦੀ ਵੀਡੀਓ ਵੀ ਵਾਇਰਲ ਹੋਈ ਹੈ।

ਇਹ ਵੀ ਪੜ੍ਹੋ : ਪੰਜਾਬ ਦੇ ਬਿਜਲੀ ਖ਼ਪਤਕਾਰਾਂ ਲਈ ਵੱਡੀ ਖਬ਼ਰ, ਹੁਣ ਨਹੀਂ ਆਉਣਗੇ ਗਲਤ 'ਬਿੱਲ'

PunjabKesari

ਵੀਡੀਓ 'ਚ ਸ਼ਰੇਆਮ ਦੇਖਿਆ ਜਾ ਸਕਦਾ ਹੈ ਕਿ ਕਿਵੇਂ ਕਾਰ ਸਵਾਰ 3 ਕੁੜੀਆਂ ਇਕ-ਦੂਜੇ ਨਾਲ ਭਿੜ ਰਹੀਆਂ ਹਨ ਅਤੇ ਇੱਥੋਂ ਤੱਕ ਕਿ ਗੰਦੀਆਂ ਗਾਲ੍ਹਾਂ ਵੀ ਕੱਢ ਰਹੀਆਂ ਹਨ।

ਇਹ ਵੀ ਪੜ੍ਹੋ : ਕਾਲੀ ਮਾਤਾ ਮੰਦਰ 'ਚ ਪੂਜਾ ਕਰਕੇ ਬੰਦੇ ਨੇ ਤ੍ਰਿਸ਼ੂਲ 'ਚ ਮਾਰੀ ਧੌਣ, CCTV ਫੁਟੇਜ ਦੇਖ ਲੋਕਾਂ ਦੀ ਕੰਬ ਗਈ ਰੂਹ

PunjabKesari

ਫਿਲਹਾਲ ਇਨ੍ਹਾਂ 'ਚੋਂ ਕਿਸੇ ਕੁੜੀ ਨੇ ਵੀ ਇਸ ਦੀ ਸ਼ਿਕਾਇਤ ਪੁਲਸ ਨੂੰ ਨਹੀਂ ਦਿੱਤੀ ਹੈ ਪਰ ਕੁੜੀਆਂ ਦੀ ਲੜਾਈ ਦਾ ਦ੍ਰਿਸ਼ ਦੇਖ ਲੋਕ ਹੈਰਾਨ ਰਹਿ ਗਏ ਕਿਉਂਕਿ ਮੁੰਡਿਆਂ ਦੀ ਲੜਾਈ ਤਾਂ ਅਕਸਰ ਹੀ ਦੇਖਣ ਨੂੰ ਮਿਲਦੀ ਹੈ ਪਰ ਜਿਸ ਹਿਸਾਬ ਨਾਲ ਕੁੜੀਆਂ ਆਪਸ 'ਚ ਲੜ ਰਹੀਆਂ ਸਨ, ਇੰਝ ਲੱਗ ਰਿਹਾ ਸੀ ਕਿ ਪਤਾ ਨਹੀਂ ਉਹ ਇਕ-ਦੂਜੇ ਨੂੰ ਕੀ ਕਰ ਦੇਣਗੀਆਂ। ਫਿਲਹਾਲ ਕੁੜੀਆਂ ਦੀ ਲੜਾਈ ਦਾ ਕਾਰਨ ਸਾਹਮਣੇ ਨਹੀਂ ਆ ਸਕਿਆ ਹੈ।
ਇਹ ਵੀ ਪੜ੍ਹੋ : ਸੋਨੇ ਦੇ ਕਾਰੀਗਰ ਨੇ ਕਬਰਾਂ 'ਚ ਕੀਤੀ ਖ਼ੁਦਕੁਸ਼ੀ, ਪਰਨੇ ਨਾਲ ਲਟਕਦੀ ਮਿਲੀ ਲਾਸ਼


Babita

Content Editor Babita