ਚੰਡੀਗੜ੍ਹ ''ਚ ਦਹਿਸ਼ਤ ਦਾ ਮਾਹੌਲ, ਅੱਧੀ ਰਾਤੀਂ ਫਿਰ ਕੱਟੀ ਕੁੜੀ ਦੀ ਗੁੱਤ (ਤਸਵੀਰਾਂ)
Wednesday, Aug 16, 2017 - 09:43 AM (IST)

ਚੰਡੀਗੜ੍ਹ : ਸ਼ਹਿਰ 'ਚ ਰੋਜ਼ਾਨਾ ਗੁੱਤ ਕੱਟਣ ਦੀਆਂ ਘਟਨਾਵਾਂ ਕਾਰਨ ਸ਼ਹਿਰ ਵਾਸੀਆਂ 'ਚ ਦਹਿਸ਼ਤ ਦਾ ਮਾਹੌਲ ਪਾਇਆ ਜਾ ਰਿਹਾ ਹੈ। ਅਜਿਹਾ ਹੀ ਮਾਮਲਾ ਬੀਤੀ ਰਾਤ ਜਨਤਾ ਕਾਲੋਨੀ 'ਚ ਸਾਹਮਣੇ ਆਇਆ, ਜਿੱਥੇ ਸੈਕਟਰ-12 'ਚ ਰਾਤ ਦੇ 2.30 ਵਜੇ ਕਿਸੇ ਨੇ ਇਕ ਲੜਕੀ ਦੀ ਗੁੱਤ ਕੱਟ ਦਿੱਤੀ। ਇਸ ਘਟਨਾ ਤੋਂ ਬਾਅਦ ਆਸ-ਪਾਸ ਦੇ ਘਰਾਂ 'ਚ ਹੜਕੰਪ ਮਚ ਗਿਆ ਅਤੇ ਲੋਕ ਬੁਰੀ ਤਰ੍ਹਾਂ ਡਰ ਗਏ। ਇਸ ਘਟਨਾ ਦੀ ਸੂਚਨਾ ਪੁਲਸ ਨੂੰ ਵੀ ਦਿੱਤੀ ਗਈ ਪਰ ਇਸ ਦੇ ਬਾਵਜੂਦ ਵੀ ਪੁਲਸ ਘਟਨਾ ਵਾਲੀ ਜਗ੍ਹਾ 'ਤੇ ਨਹੀਂ ਪੁੱਜੀ।