ਪ੍ਰੇਮਿਕਾ ਦੀ ਜ਼ਿੱਦ, ਪ੍ਰੇਮੀ ਦੇ ਘਰ ਬਾਹਰ ਲਾਇਆ ਧਰਨਾ, 'ਮੇਰਾ ਇਹਦੇ ਨਾਲ ਵਿਆਹ ਕਰਵਾਓ' (ਵੀਡੀਓ)

Friday, Jul 24, 2020 - 09:24 PM (IST)

ਜਲੰਧਰ (ਸ਼ੋਰੀ)— ਪ੍ਰੇਮੀ ਵੱਲੋਂ ਵਿਆਹ ਤੋਂ ਇਨਕਾਰ ਕਰਨ 'ਤੇ ਪ੍ਰੇਮਿਕਾ ਨੇ ਬਸਤੀ ਦਾਨਿਸ਼ਮੰਦਾਂ ਨਿਊ ਰਸੀਲਾ ਨਗਰ ਨੇੜੇ ਸ਼ਮਸ਼ਾਨਘਾਟ ਸਥਿਤ ਪ੍ਰੇਮੀ ਦੇ ਘਰ ਦੇ ਬਾਹਰ ਧਰਨਾ ਲਾ ਦਿੱਤਾ। ਆਪਣੀ ਜ਼ਿੱਦ 'ਤੇ ਅੜੀ ਪ੍ਰੇਮਿਕਾ ਸੜਕ 'ਤੇ ਬੈਠ ਕੇ ਪ੍ਰੇਮੀ ਨੂੰ ਨਿੰਦਦੀ ਰਹੀ। ਉਸ ਨੇ ਦੱਸਿਆ ਕਿ ਉਹ ਘਾਹ ਮੰਡੀ ਬਸਤੀ ਸ਼ੇਖ ਦੀ ਰਹਿਣ ਵਾਲੀ ਹੈ ਅਤੇ ਨਿਊ ਰਸੀਲਾ ਨਗਰ ਨਿਵਾਸੀ ਨੌਜਵਾਨ ਨਾਲ ਉਸ ਦੇ ਕਾਫ਼ੀ ਸਮੇਂ ਤੋਂ ਪ੍ਰੇਮ-ਸਬੰਧ ਹਨ। ਦੋਵੇਂ ਸਕੂਲ 'ਚ ਇਕੱਠੇ ਪੜ੍ਹਦੇ ਸਨ।

ਇਹ ਵੀ ਪੜ੍ਹੋ: ਢੀਂਡਸਾ ਨੂੰ ਨਹੀਂ ਕੈਪਟਨ ਦੇ ਹੁਕਮਾਂ ਦੀ ਪਰਵਾਹ, ਸ਼ਕਤੀ ਪ੍ਰਦਰਸ਼ਨ ''ਚ ਭੁੱਲੇ ਕੋਰੋਨਾ ਨਿਯਮ (ਵੀਡੀਓ)

ਨੌਜਵਾਨ ਨੇ ਉਸ ਨੂੰ ਭਰੋਸਾ ਦਿੱਤਾ ਸੀ ਕਿ ਉਹ ਜਲਦ ਆਪਣੇ ਪਰਿਵਾਰ ਨਾਲ ਗੱਲ ਕਰਕੇ ਉਸ ਨਾਲ ਵਿਆਹ ਕਰਵਾ ਲਵੇਗਾ ਪਰ ਬਾਅਦ 'ਚ ਉਹ ਮੁੱਕਰ ਗਿਆ। ਇਸ ਦੌਰਾਨ ਲੜਕੀ ਵਾਰ-ਵਾਰ ਇਹ ਕਹਿੰਦੀ ਰਹੀ, ''ਮੈਨੂੰ ਨਈ ਪਤਾ ਮੇਰਾ ਇਹਦੇ ਨਾਲ ਵਿਆਹ ਕਰਵਾਓ। ਮੇਰਾ ਪੰਜ ਸਾਲਾ ਦਾ ਰਿਲੇਸ਼ਨ ਸੀ।'' ਇਸ ਦੇ ਬਾਅਦ ਲੜਕੀ ਨੇ ਗਲੀ 'ਚ ਹੀ ਜ਼ਮੀਨ 'ਤੇ ਇਕ ਕੱਪੜਾ ਵਿਛਾਇਆ ਅਤੇ ਪਾਣੀ ਦੀ ਬੋਤਲ ਲੈ ਕੇ 2 ਵਜੇ ਪ੍ਰਦਰਸ਼ਨ ਕੀਤਾ। ਆਖਿਰ 5 ਵਜੇ ਦੇ ਕਰੀਬ ਦੇ ਕੇ ਉਹ ਆਪਣੇ ਘਰ ਵਾਪਸ ਚਲੇ ਗਈ। ਇਸ ਮਾਮਲੇ 'ਚ ਐੱਸ. ਐੱਚ. ਓ. ਰਵਿੰਦਰ ਕੁਮਾਰ ਨੇ ਦੱਸਿਆ ਕਿ ਦੋਵੇਂ ਪੱਖਾਂ ਨੂੰ ਸ਼ੁੱਕਰਵਾਰ ਦਾ ਸਮਾਂ ਦਿੱਤਾ ਗਿਆ ਹੈ। ਫਿਲਹਾਲ ਜਾਂਚ ਕੀਤੀ ਜਾ ਰਹੀ ਹੈ। ਜਾਂਚ ਦੇ ਬਾਅਦ ਬਣਦੀ ਕਾਰਵਾਈ ਕੀਤੀ ਜਾਵੇਗੀ।
ਇਹ ਵੀ ਪੜ੍ਹੋ:  ਬਾਦਲਾਂ ਨੂੰ ਵੱਡਾ ਝਟਕਾ, ਸੀਨੀਅਰ ਆਗੂ ਰਣਜੀਤ ਸਿੰਘ ਤਲਵੰਡੀ ਢੀਂਡਸਾ ਧੜੇ 'ਚ ਹੋਏ ਸ਼ਾਮਲ


author

shivani attri

Content Editor

Related News