ਪਿਆਰ ''ਚ ਪ੍ਰੇਮੀ ਨੇ ਦਿੱਤਾ ਧੋਖਾ, ਕਿਸੇ ਹੋਰ ਕੁੜੀ ਨਾਲ ਰਚਾਇਆ ਵਿਆਹ, ਦੁਖ਼ੀ ਪ੍ਰੇਮਿਕਾ ਨੇ ਚੁੱਕਿਆ ਖ਼ੌਫ਼ਨਾਕ ਕਦਮ

Wednesday, Nov 01, 2023 - 06:21 PM (IST)

ਪਿਆਰ ''ਚ ਪ੍ਰੇਮੀ ਨੇ ਦਿੱਤਾ ਧੋਖਾ, ਕਿਸੇ ਹੋਰ ਕੁੜੀ ਨਾਲ ਰਚਾਇਆ ਵਿਆਹ, ਦੁਖ਼ੀ ਪ੍ਰੇਮਿਕਾ ਨੇ ਚੁੱਕਿਆ ਖ਼ੌਫ਼ਨਾਕ ਕਦਮ

ਹਾਜੀਪੁਰ (ਜੋਸ਼ੀ)- ਪੁਲਸ ਸਟੇਸ਼ਨ ਹਾਜੀਪੁਰ ਦੇ ਅਧੀਨ ਪੈਂਦੇ ਪਿੰਡ ਰੈਲੀ ਵਿਖੇ ਇਕ ਪ੍ਰੇਮਿਕਾ ਵੱਲੋਂ ਆਪਣੇ ਪ੍ਰੇਮੀ ਵੱਲੋਂ ਕਿਸੇ ਹੋਰ ਕੁੜੀ ਨਾਲ ਵਿਆਹ ਕਰਵਾਉਣ ਤੋਂ ਦੁਖ਼ੀ ਹੋ ਕੇ ਪ੍ਰੇਮੀ ਦੇ ਘਰ ਜਾ ਕੇ ਜ਼ਹਿਰੀਲੀ ਦਵਾਈ ਨਿਗਲ ਕੇ ਖ਼ੁਦਕੁਸ਼ੀ ਕਰ ਲਈI ਇਸ ਸਬੰਧ 'ਚ ਹਾਜੀਪੁਰ ਪੁਲਸ ਨੂੰ ਦਿੱਤੇ ਬਿਆਨ 'ਚ ਵੀਰਬਲ ਪੁੱਤਰ ਸੁਰੇਸ਼ ਕੁਮਾਰ ਵਾਸੀ ਪਿੰਡ ਸ਼੍ਰੀ ਪੰਡਾਇਣ ਪੁਲਸ ਸਟੇਸ਼ਨ ਤਲਵਾੜਾ ਨੇ ਦੱਸਿਆ ਹੈ ਕਿ ਮੇਰੀ ਭੈਣ ਪੂਜਾ ਦੇਵੀ ਦੇ ਪਿਛਲੇ ਸਮੇਂ ਤੋਂ ਅਕਸ਼ੇ ਪੁੱਤਰ ਪੂਰਨ ਚੰਦ ਵਾਸੀ ਪਿੰਡ ਰੈਲੀ ਪੁਲਸ ਸਟੇਸ਼ਨ ਹਾਜੀਪੁਰ ਦੇ ਨਾਲ ਪ੍ਰੇਮ ਸੰਬੰਧ ਚਲ ਰਹੇ ਸਨI ਪੂਜਾ ਅਕਸ਼ੇ ਦੇ ਨਾਲ ਵਿਆਹ ਕਰਵਾਉਣਾ ਚਾਹੁੰਦੀ ਸੀ ਅਤੇ ਉਸ ਅਕਸ਼ੇ ਦੇ ਨਾਲ ਵਿਆਹ ਕਰਵਾਉਣ ਨੂੰ ਲੈ ਕੇ ਗਲਬਾਤ ਹੋ ਚੁੱਕੀ ਸੀ। ਅਕਸ਼ੇ ਨੇ ਵੀ ਪੂਜਾ ਨੂੰ ਭਰੋਸਾ ਦਿੱਤਾ ਸੀ ਕਿ ਉਹ ਉਸ ਨਾਲ ਹੀ ਵਿਆਹ ਕਰਵਾਏਗਾ I 

ਇਹ ਵੀ ਪੜ੍ਹੋ: ਮਹਾ ਡਿਬੇਟ ਦੌਰਾਨ CM ਭਗਵੰਤ ਮਾਨ ਨੇ ਸੁਣਾਇਆ ਭ੍ਰਿਸ਼ਟ ਤਹਿਸੀਲਦਾਰ ਦਾ ਕਿੱਸਾ

ਅਕਸ਼ੇ ਕੁਮਾਰ ਨੇ 26 ਅਕਤੂਬਰ ਨੂੰ ਕਿਸੇ ਹੋਰ ਕੁੜੀ ਨਾਲ ਵਿਆਹ ਕਰਵਾ ਲਿਆ ਜਦੋਂ ਇਸ ਗੱਲ ਦਾ ਪਤਾ ਪੂਜਾ ਨੂੰ ਲੱਗਿਆ ਤਾਂ ਉਹ ਬੁਰੀ ਤਰਾਂ ਦੁਖ਼ੀ ਹੋਈ, ਉਸ ਨੇ ਅਕਸ਼ੇ ਦੇ ਘਰ ਪਿੰਡ ਰੈਲੀ ਜਾ ਕੇ ਜ਼ਹਿਰੀਲੀ ਦਵਾਈ ਨਿਗਲ ਲਈ I ਵੀਰਬਲ ਨੇ ਦਸਿਆ ਕਿ ਸਾਨੂੰ ਜਦੋਂ ਇਸ ਗੱਲ ਦੀ ਸੂਚਨਾ ਮਿਲੀ ਤਾਂ ਪੂਜਾ ਨੂੰ ਇਲਾਜ ਲਈ ਦਸੂਹਾ ਦੇ ਸਰਕਾਰੀ ਹਸਪਤਾਲ ਵਿਖੇ ਦਾਖ਼ਲ ਕਰਵਾਇਆ ਗਿਆ, ਜਿੱਥੇ ਡਾਕਟਰਾਂ ਵੱਲੋਂ ਕੀਤੇ ਜਾ ਰਹੇ ਇਲਾਜ ਦੌਰਾਨ ਪੂਜਾ ਦੀ ਮੋਤ ਹੋ ਗਈ I ਹਾਜੀਪੁਰ ਪੁਲਸ ਨੇ ਵੀਲਬਲ ਦੇ ਬਿਆਨਾਂ 'ਤੇ ਅਕਸ਼ੇ ਖ਼ਿਲਾਫ਼ ਮੁਕੱਦਮਾ ਨੰਬਰ- 88 ਅੰਡਰ ਸੈਕਸ਼ਨ 306 ਆਈ. ਪੀ. ਸੀ. ਦੇ ਤਹਿਤ ਦਰਜ ਕਰਕੇ ਅੱਗੇ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈI

ਇਹ ਵੀ ਪੜ੍ਹੋ: ਸੁਖਪਾਲ ਖਹਿਰਾ 'ਤੇ ਦਰਜ ਹੋ ਸਕਦੈ ਇਕ ਹੋਰ ਮਾਮਲਾ, ਐੱਸ. ਆਈ. ਟੀ. ਦੇ ਹੱਥ ਲੱਗੇ ਅਹਿਮ ਸਬੂਤ

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:- 

 https://play.google.com/store/apps/details?id=com.jagbani&hl=en&pli=1

For IOS:-  

https://apps.apple.com/in/app/id538323711

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ


author

shivani attri

Content Editor

Related News