ਇੱਕ ਮਹੀਨਾ ਪਹਿਲਾਂ ਹੋਈ ਪ੍ਰੇਮੀ ਦੀ ਮੌਤ ਤੋਂ ਬਾਅਦ ਪ੍ਰੇਮਿਕਾ ਨੇ ਵੀ ਕੀਤੀ ਖ਼ੁਦਕੁਸ਼ੀ

Tuesday, Feb 23, 2021 - 09:18 PM (IST)

ਇੱਕ ਮਹੀਨਾ ਪਹਿਲਾਂ ਹੋਈ ਪ੍ਰੇਮੀ ਦੀ ਮੌਤ ਤੋਂ ਬਾਅਦ ਪ੍ਰੇਮਿਕਾ ਨੇ ਵੀ ਕੀਤੀ ਖ਼ੁਦਕੁਸ਼ੀ

ਰੂਪਨਗਰ (ਜੋਵਨਪ੍ਰੀਤ)- ਇੱਕ ਮਹੀਨਾ ਪਹਿਲਾਂ ਹੋਈ ਪ੍ਰੇਮੀ ਦੀ ਮੌਤ ਤੋਂ ਬਾਅਦ ਜਾਡਲੇ ਦੀ ਰਹਿਣ ਵਾਲੀ ਲੜਕੀ ਵੱਲੋਂ ਵੀ ਖੁਦਕੁਸ਼ੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। 
ਜ਼ਿਕਰਯੋਗ ਹੈ ਕਿ ਨਵਾਸ਼ਹਿਰ ਦੇ ਪਿੰਡ ਮੀਰਪੁਰ ਜੱਟਾਂ ਦੇ ਲਖਵਿੰਦਰ ਸਿੰਘ ਦਾ ਜਾਡਲਾ ਦੀ ਰਹਿਣ ਵਾਲੀ ਨੀਰੂ ਬਾਲਾ ਨਾਲ ਪ੍ਰੇਮ ਸਬੰਧ ਸੀ। ਨੀਰੂ ਬਾਲਾ ਦੇ ਪਰਿਵਾਰ ਵਾਲੇ ਵਿਆਹ ਲਈ ਰਾਜੀ ਨਹੀਂ ਸਨ ਪਰ ਉਸਦਾ ਲਖਵਿੰਦਰ ਘਰ ਆਉਣਾ-ਜਾਣਾ ਸੀ। ਲਖਵਿੰਦਰ ਦੁਬਈ ਵਿਖੇ ਰਹਿ ਰਿਹਾ ਸੀ ਅਤੇ ਵਾਪਸ ਆਉਣ 'ਤੇ ਨੀਰੂ ਨੇ ਉਸਨੂੰ ਆਪਣੇ ਘਰ ਬੁਲਾਇਆ। ਜਿਸ ਤੋਂ ਬਾਅਦ ਲਖਵਿੰਦਰ ਦੀ ਨੀਰੂ ਦੇ ਪਰਿਵਾਰ ਵੱਲੋਂ ਕੁੱਟਮਾਰ ਕੀਤੀ ਗਈ, ਜਿਸ ਤੋਂ ਬਾਅਦ ਉਸਦੀ 2 ਜਨਵਰੀ ਨੂੰ ਮੌਤ ਹੋ ਗਈ। ਪੁਲਸ ਵੱਲੋਂ ਲਖਵਿੰਦਰ ਦੇ ਪਰਿਵਾਰਿਕ ਮੈਂਬਰਾਂ ਦੇ ਬਿਆਨਾਂ ਦੇ ਆਧਾਰ 'ਤੇ ਨੀਰੂ ਬਾਲਾ ਦੇ ਪਰਿਵਾਰ ਖ਼ਿਲਾਫ਼ ਮੁਕੱਦਮਾ ਦਰਜ ਕੀਤਾ ਸੀ । ਅੱਜ ਨੀਰੂ ਬਾਲਾ ਵੱਲੋਂ ਵੀ ਖੁਦਕੁਸ਼ੀ ਕਰ ਲਈ ਗਈ ਹੈ। ਉਹ ਆਪਣੇ ਪ੍ਰੇਮੀ ਲਖਵਿੰਦਰ ਸਿੰਘ ਦੀ ਮੌਤ ਤੋਂ ਬਾਅਦ ਰਾਹੋਂ ਦੇ ਪਿੰਡ ਵਿੱਚ ਰਹਿ ਰਹੀ ਸੀ ਜਿੱਥੇ ਉਸਨੇ ਖੁਦਕੁਸ਼ੀ ਕਰ ਲਈ। ਜਿਸ ਤੋਂ ਬਾਅਦ ਲੜਕੀ ਦੇ ਪਰਿਵਾਰਿਕ ਮੈਂਬਰਾਂ ਦੇ ਬਿਆਨਾਂ ਦੇ ਅਧਾਰ 'ਤੇ ਲੜਕੇ ਪਰਿਵਾਰ 'ਤੇ ਮੁਕੱਦਮਾ ਦਰਜ ਕੀਤਾ ਗਿਆ। ਲੜਕੀ ਦਾ ਸੰਸਕਾਰ ਉਸਦੇ ਪਿੰਡ ਜਾਡਲਾ ਵਿਖੇ ਦੇਰ ਸ਼ਾਮ ਪੁਲਸ ਦੀ ਹਾਜਰੀ ਵਿੱਚ ਕੀਤਾ ਗਿਆ। ਇਸ ਤਰ੍ਹਾਂ ਦੋਵਾਂ ਘਰਾਂ ਦੇ ਚਿਰਾਗ ਇਸ ਦੁਨੀਆ ਨੂੰ ਅਲਵਿਦਾ ਕਹਿ ਗਏ।


author

Bharat Thapa

Content Editor

Related News